ਜੇਕਰ ਤੁਸੀਂ ਵੀ ਪਹਿਲੀ ਵਾਰ ਬਾਗਬਾਨੀ ਕਰ ਰਹੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

Monday, Oct 05, 2020 - 06:52 PM (IST)

ਜੇਕਰ ਤੁਸੀਂ ਵੀ ਪਹਿਲੀ ਵਾਰ ਬਾਗਬਾਨੀ ਕਰ ਰਹੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

ਜਲੰਧਰ (ਬਿਊਰੋ) - ਰੁੱਖ ਲਗਾਉਣਾ ਸਾਡੇ ਅਤੇ ਸਾਡੇ ਵਾਤਾਵਰਣ ਲਈ ਬਹੁਤ ਵਧੀਆ ਹੁੰਦਾ ਹੈ। ਰੁੱਖ ਨਾਲ ਸਾਨੂੰ ਚੰਗੀ ਹਵਾ ਅਤੇ ਚੰਗਾ ਵਾਤਾਵਰਣ ਮਿਲਦਾ ਹੈ, ਜੋ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦਾ ਹੈ। ਕੋਰੋਨਾ ਲਾਗ ਦੇ ਕਾਰਨ ਬਹੁਤ ਸਾਰੇ ਲੋਕ ਆਪਣੇ ਘਰਾਂ ਵਿਚ ਹਨ, ਜਿਸ ਕਰਕੇ ਉਨ੍ਹਾਂ ਨੂੰ ਕੁਝ ਨਾ ਕੁਝ ਖਾਸ ਕਰਨਾ ਚਾਹੀਦਾ ਹੈ, ਜੋ ਸਹੀ ਹੋਵੇ। ਇਹ ਇਕ ਅਜਿਹਾ ਸਮਾਂ ਹੈ, ਜਿਸ ਮੌਕੇ ਅਸੀਂ ਸਾਰੇ ਰਲ-ਮਿਲ ਕੇ ਜਾਂ ਆਪੋ-ਆਪਣੇ ਘਰਾਂ ਦੇ ਅੰਦਰ ਬਾਗਬਾਨੀ ਕਰ ਸਕਦੇ ਹਾਂ, ਕਿਉਂਕਿ ਵਾਤਾਵਰਣ ਨੂੰ ਸ਼ੁੱਧ ਕਰਨਾ ਬਹੁਤ ਜ਼ਰੂਰੀ ਹੈ। ਇਸ ਸਮੇਂ ਰੁੱਖਾਂ ਅਤੇ ਪੌਦਿਆਂ ਲਈ ਥੋੜਾ ਸਮਾਂ ਕੱਢਣਾ ਕੋਈ ਮੁਸ਼ਕਲ ਗੱਲ ਨਹੀਂ। ਜਿਨ੍ਹਾਂ ਲੋਕਾਂ ਦੇ ਕਦੀ ਰੁੱਖ ਨਹੀਂ ਲਗਾਏ, ਉਹ ਹੁਣ ਬਾਗਬਾਨੀ ਕਰ ਸਕਦੇ ਹਨ, ਜਿਸ ਲਈ ਅਸੀਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦੱਸ ਰਹੇ ਹਾਂ...

1. ਪੌਦਾ ਜਾਂ ਰੁੱਖ ਲਗਾਉਣ ਤੋਂ ਪਹਿਲਾਂ ਸਹੀ ਪੌਦੇ ਦੀ ਚੋਣ ਕਰੋ। ਪੌਦਾ ਅਜਿਹਾ ਲਗਾਓ, ਜੋ ਤੁਹਾਡੇ ਆਲੇ-ਦੁਆਲੇ ਦੇ ਵਾਤਾਵਰਣ ਵਿਚ ਸਹੀ ਤਰ੍ਹਾਂ ਵੱਧ-ਫੁੱਲ ਸਕੇ। 

2. ਰੁੱਖ ਲਗਾਉਣ ਤੋਂ ਪਹਿਲਾਂ ਜਾਣਕਾਰੀ ਹਾਸਲ ਜ਼ਰੂਰ ਕਰ ਲਓ। ਜੇ ਹੋ ਸਕੇ ਤਾਂ ਬਾਜ਼ਾਰ ਜਾਂ ਕਿਸੇ ਤੋਂ ਨਵੇਂ-ਨਵੇਂ ਸਾਧਨਾਂ ਦੇ ਬਾਰੇ ਵੀ ਪਤਾ ਕਰ ਲਓ।

PunjabKesari

3. ਜਦੋਂ ਵੀ ਤੁਸੀਂ ਪੌਦੇ ਲਗਾ ਰਹੇ ਹੋ ਤਾਂ ਉਸ ਦੇ ਲਈ ਹਮੇਸ਼ਾਂ ਸਹੀ ਅਤੇ ਵਧੀਆ ਉਪਕਰਣਾਂ ਦੀ ਵਰਤੋਂ ਕਰੋ। 

4. ਪੌਦਾ ਲਗਾਉਣ ਤੋਂ ਪਹਿਲਾਂ ਇਹ ਜ਼ਰੂਰ ਦੇਖ ਲਓ ਕਿ ਵਾੜ ਪੌਦੇ ਨਾਲੋਂ ਵੱਡਾ ਹੈ ਜਾਂ ਨਹੀਂ। ਸਹੀ ਵਾੜ ਹੋਣ ’ਤੇ ਵੀ ਪੌਦਾ ਵੱਡਾ ਹੋਵੇਗਾ।

5. ਪੌਦਾ ਲਗਾਉਣ ਸਮੇਂ ਚੰਗੀ ਮਿੱਟੀ ਅਤੇ ਚੰਗੀ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ।  

PunjabKesari

6. ਜੇਕਰ ਤੁਸੀਂ ਪੌਦਿਆਂ ਨੂੰ ਜਲਦੀ ਅਤੇ ਚੰਗੀ ਤਰ੍ਹਾਂ ਉਗਾਉਣਾ ਚਾਹੁੰਦੇ ਹੋ ਤਾਂ ਆਪਣੇ ਆਲੇ- ਦੁਆਲੇ ਬਹੁਤ ਸਾਰੇ ਪੌਦੇ ਲਗਾਓ। ਇਸ ਨਾਲ ਪੌਦੇ ਜਲਦੀ ਵੱਧਦੇ ਹਨ ਅਤੇ ਚਾਰੇ ਪਾਸੇ ਹਰਿਆਲੀ ਰਹਿੰਦੀ ਹੈ।

7. ਕੌਫੀ ਦੇ ਪੌਦੇ ਵਿਚ ਬਹੁਤ ਸਾਰੇ ਖਣਿਜ ਅਤੇ ਐਸਿਡ ਦੀ ਮਾਤਰਾ ਪਾਈ ਜਾਂਦੀ ਹੈ। 

8. ਜਦੋਂ ਭੋਜਨ ਬਚ ਜਾਂਦਾ ਹੈ, ਤਾਂ ਉਸ ਨੂੰ ਪੌਦੇ ਵਿਚ ਖਾਦ ਦੇ ਤੌਰ ’ਤੇ ਇਸਤੇਮਾਲ ਕਰੋ। ਅਜਿਹਾ ਕਰਨ ਤੋਂ ਪਹਿਲਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਕਿਹੜਾ ਭੋਜਨ ਨਹੀਂ ਪਾਉਣਾ।

PunjabKesari

9. ਪੌਦੇ ਲਗਾਉਣ ਤੋਂ ਬਾਅਦ ਉਨ੍ਹਾਂ ’ਚ ਸਹੀ ਕੁਆਲਟੀ ਦੀਆਂ ਖਾਦਾਂ ਦੀ ਵਰਤੋਂ ਜ਼ਰੂਰ ਕਰੋ। ਖਾਦ ਪੌਦੇ ਨੂੰ ਕੀੜੇ ਨਹੀਂ ਲੱਗਣ ਦਿੰਦੀ। 

10. ਪੌਦੇ ਨੂੰ ਵੱਧਣ ਅਤੇ ਹਰਾ ਰਹਿਣ ਲਈ ਪਾਣੀ ਦੀ ਬਹੁਤ ਲੋੜ ਹੁੰਦੀ ਹੈ। ਇਸੇ ਲਈ ਰੋਜ਼ਾਨਾ ਪੌਦੇ ਨੂੰ 2 ਵਾਰ ਪਾਣੀ ਜ਼ਰੂਰ ਪਾਓ।  

PunjabKesari


author

rajwinder kaur

Content Editor

Related News