ਕਿਸਾਨਾਂ ਨੂੰ ਝੋਨੇ ’ਤੇ ਜ਼ਹਿਰਾਂ ਦੀ ਵਰਤੋਂ ਸੰਯਮ ਨਾਲ ਕਰਨ ਦੀ ਸਲਾਹ : ਮੁੱਖ ਖੇਤੀਬਾੜੀ ਅਫਸਰ

07/12/2020 4:23:03 PM

ਝੋਨਾ/ਬਾਸਮਤੀ ਦੀ ਫ਼ਸਲ ’ਤੇ ਜ਼ਹਿਰਾਂ ਦਾ ਇਸਤੇਮਾਲ ਵੇਖੋ ਵੇਖੀ ਨਹੀਂ ਕਰਨਾ ਚਾਹੀਦਾ ਅਤੇ ਦਾਣੇਦਾਰ ਦਵਾਈਆਂ ਦਾ ਇਸਤੇਮਾਲ ਲੋੜ ਅਨੁਸਾਰ ਅਤੇ ਮਾਹਿਰਾਂ ਦੀ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ। ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਝੋਨੇ ਦੀ ਫਸਲ ਵਿੱਚ ਮੌਜੂਦ ਹਾਨੀਕਾਰਕ ਅਤੇ ਮਿੱਤਰ ਕੀੜਿਆਂ ਦੀ ਅਨੁਪਾਤ ਜੇਕਰ 2:1 ਦੀ ਹੈ ਤਾਂ ਸਾਨੂੰ ਕਿਸੇ ਵੀ ਜ਼ਹਿਰ ਦੇ ਇਸਤੇਮਾਲ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਝੋਨੇ ਦੀ ਫਸਲ ਮਿੱਤਰ ਕੀੜਿਆਂ ਕਰਕੇ ਹਾਨੀਕਾਰਕ ਕੀੜਿਆਂ ਦਾ ਹਮਲਾ ਸਹਾਰਨ ਦੀ ਸਮਰਥਾ ਰੱਖਦੀ ਹੈ ਅਤੇ ਕਿਸਾਨ ਨੂੰ ਕੋਈ ਮਾਲੀ ਨੁਕਸਾਨ ਨਹੀਂ ਹੁੰਦਾ ਹੈ।

ਸਿਰਸੇ ਜ਼ਿਲ੍ਹੇ ਵਿੱਚ ਆਇਆ ਟਿੱਡੀ ਦਲ, ਦੇ ਸਕਦਾ ਹੈ ਪੰਜਾਬ ਵਿੱਚ ਦਸਤਕ

ਉਨ੍ਹਾਂ ਕਿਹਾ ਕਿ ਝੋਨੇ/ਬਾਸਮਤੀ ਵਿੱਚ ਮੱਕੜੀਆਂ, ਡਰੈਗਨ ਫਲਾਈ, ਡੈਮਸਲ ਫਲਾਈ, ਲਾਲ ਭੂੰਡੀ, ਮੀਡੋ ਗਰਾਸ ਹਾਪਰ ਆਦਿ ਮਿੱਤਰ ਕੀੜੇ ਹੁੰਦੇ ਹਨ, ਜੋ ਸਾਡੀ ਫਸਲ ਦੀ ਦਿਨ ਰਾਤ ਰੱਖਵਾਲੀ ਕਰਦੇ ਹਨ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਝੋਨੇ ਵਿੱਚ ਬਹੁਤ ਸਾਰੇ ਕੀੜੇ/ਬੀਮਾਰਿਆਂ ਜਿਵੇਂ ਚਿੱਟੇ ਅਤੇ ਭੂਰੇ ਟਿੱਡੇ, ਪੱਤਾ ਲਪੇਟ ਸੁੰਡੀ, ਝੁਲਸ ਰੋਗ, ਤਣੇ ਦਾ ਗਾਲਾ, ਬਲਾਸਟ, ਸ਼ੀਥ ਬਲਾਈਟ ਆਦਿ ਦਾ ਹਮਲੇ ਹੋਣ ਦਾ ਖਦਸ਼ਾ ਰਹਿੰਦਾ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਝੋਨੇ ’ਤੇ ਬਗੈਰ ਲੋੜ ਤੋਂ ਜ਼ਹਿਰਾਂ ਦਾ ਇਸਤੇਮਾਲ ਨਾ ਕਰਨ, ਕਿਉਂਕਿ ਅਜਿਹਾ ਕਰਨ ਨਾਲ ਜਿਥੇ ਕਿਸਾਨਾਂ ਦੇ ਖੇਤੀ ਖਰਚੇ ਵੱਧਦੇ ਹਨ, ਉਥੇ ਮਿੱਤਰ ਕੀੜੀਆਂ ਦੇ ਖਾਤਮੇ ਕਰਕੇ ਝੋਨੇ ਤੇ ਹਾਨੀਕਾਰਕ ਕੀੜਿਆਂ ਮਕੋੜਿਆਂ ਦਾ ਹਮਲਾ ਹੋਰ ਵੱਧ ਜਾਂਦਾ ਹੈ।

ਹਰੇਕ ਸਾਲ ਹੀ ਬਾਗਬਾਨਾਂ ਨੂੰ ਪੈਂਦੀ ਹੈ ਕਿਸੇ ਨਾ ਕਿਸੇ ‘ਆਫਤ’ ਤੇ ‘ਅਫਵਾਹ’ ਦੀ ਮਾਰ

ਹਾਨੀਕਾਰਕ ਜ਼ਹਿਰਾਂ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਝੋਨੇ ’ਤੇ ਕੀੜੇ ਦੇ ਹਮਲੇ ਦਾ ਪੱਧਰ ਵੀ ਜਾਂਚ ਪਰਖ ਲੈਣਾ ਚਾਹੀਦਾ ਹੈ। ਝੋਨੇ ’ਤੇ ਗੋਭ ਦੀ ਸੁੰਡੀ ਦਾ ਹਮਲਾ ਜੇਕਰ 5% ਤੋਂ ਘੱਟ ਹੈ ਤਾਂ ਸਾਨੂੰ ਘਬਰਾਉਣ ਦੀ ਲੋੜ ਨਹੀਂ। ਇਸੇ ਤਰਾਂ ਭੂਰੇ ਜਾਂ ਚਿੱਟੇ ਟਿੱਡੇ ਜੇਕਰ ਪ੍ਰਤੀ ਬੂਟਾ 5 ਹਨ ਤਾਂ ਵੀ ਸਪਰੇ ਕਰਨ ਦੀ ਜ਼ਰੂਰਤ ਨਹੀਂ, ਸਾਡੇ ਖੇਤਾਂ ਵਿੱਚ ਮੌਜੂਦ ਮਿੱਤਰ ਕੀੜੇ ਹੀ ਇਨ੍ਹਾਂ ਦਾ ਹਮਲਾ ਖਤਮ ਕਰਨ ਦੀ ਸਮਰੱਥਾ ਰੱਖਦੇ ਹਨ। ਡਾ. ਸਿੰਘ ਨੇ ਕਿਹਾ ਕਿ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਫਸਲ ਦੇ ਨਿਸਾਰੇ ਤੋਂ ਪਹਿਲਾਂ ਮੁੰਜ ਜਾਂ ਨਾਰੀਅਲ ਵਾਲੀ ਰੱਸੀ ਫੇਰਨ ਨਾਲ ਇਸ ਸੁੰਡੀ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਜੇਕਰ ਤੁਹਾਨੂੰ ਵੀ ਹੈ ਏ.ਸੀ ਵਿਚ ਰਹਿਣ ਦੀ ਆਦਤ, ਤਾਂ ਇੰਝ ਰੱਖੋ ਚਮੜੀ ਦਾ ਖ਼ਿਆਲ

ਰੱਸੀ ਫੇਰਨ ਵੇਲੇ ਖੇਤ ਵਿੱਚ ਪਾਣੀ ਜ਼ਰੂਰ ਹੋਣਾ ਚਾਹੀਦਾ ਹੈ। ਡਾ. ਸਿੰਘ ਨੇ ਕਿਸਾਨ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਹ ਕੀੜੇ ਦੇ ਹਮਲੇ ਲਈ ਦਵਾਈ ਦੀ ਖਰੀਦ ਤੋਂ ਪਹਿਲਾਂ ਮਾਹਿਰਾਂ ਨਾਲ ਸਲਾਹ ਜਰੂਰ ਕਰ ਲੈਣ ਅਤੇ ਦਵਾਈ ਆਦਿ ਨੂੰ ਸਿਰਫ ਦਵਾਈ ਵਿਕ੍ਰੇਤਾਵਾਂ ਦੀ ਸਲਾਹ ਨਾਲ ਖੇਤਾਂ ਵਿੱਚ ਇਸਤੇਮਾਲ ਨਾ ਕਰਨ ਅਤੇ ਹਮੇਸ਼ਾ ਦਵਾਈ ਦੀ ਖਰੀਦ ਵੇਲੇ ਬਿੱਲ ਜ਼ਰੂਰ ਪ੍ਰਾਪਤ ਕਰਨ। ਡਾ. ਸੁਰਿੰਦਰ ਸਿੰਘ ਵੱਲੋਂ ਮਿਸ਼ਨ ਤੰਦਰੂਸਤ ਪੰਜਾਬ ਅਧੀਨ ਬਾਸਮਤੀ ਦੇ ਕਾਸ਼ਤਕਾਰਾਂ ਨੂੰ ਵੀ ਵਿਸ਼ੇਸ਼ ਸੁਨੇਹਾ ਦਿੱਤਾ ਹੈ ਕਿ ਉਹ ਇਸ ਫਸਲ ’ਤੇ ਐਸੀਫੇਟ ਟ੍ਰਾਇਜ਼ੋਫਾਸ, ਥਾਇਆਮਿਥੋਕਸਮ, ਕਾਰਬੈਂਡਾਜ਼ਿਮ, ਟ੍ਰਾਈਸਈਕਲਾਜ਼ੋਲ, ਬਪਰੋਫਿਜ਼ਨ, ਕਾਰਬੋਫਿਉਰੋਨ, ਪ੍ਰੋਪੀਕੋਨਾਜ਼ੋਲ, ਥਾਇਫਿਨੇਟ ਮਿਥਾਇਲ ਆਦਿ ਦੀ ਸਪਰੇ ਤੋਂ ਪ੍ਰਹੇਜ ਕਰਨ, ਕਿਉਂਕਿ ਇਨ੍ਹਾਂ ਦਵਇਆਂ ਦੇ ਅੰਸ਼ ਬਾਸਮਤੀ ਵਿੱਚ ਪਾਏ ਜਾਣ ਕਰਕੇ ਬਾਸਮਤੀ ਦੀ ਬਰਾਮਦ ਵਿੱਚ ਮੁਸ਼ਕਲ ਆਉਦੀ ਹੈ।

ਫੁੱਲਾਂ ਦੀ ਕਾਮਯਾਬ ਕਾਸ਼ਤ ਕਰਕੇ ਕਿਸਾਨ ਗੁਰਵਿੰਦਰ ਸਿੰਘ ਸੋਹੀ ਨੇ ਜ਼ਿੰਦਗੀ ’ਚ ਭਰੀ ਖੁਸ਼ਬੋ 

ਇਸੇ ਕਰਕੇ ਕਿਸਾਨ ਨੂੰ ਬਾਸਮਤੀ ਦਾ ਪੂਰਾ ਭਾਅ ਵੀ ਨਹੀ ਮਿੱਲ ਪਾਉਂਦਾ। ਉਨ੍ਹਾਂ ਅੱਗੇ ਕਿਹਾ ਕਿ ਬਾਸਮਤੀ ਦੀ ਫਸਲ ਦੀ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਕਿਸਾਨ ਖੇਤੀਬਾੜੀ ਵਿਭਾਗ ਦਾ ਪੂਰਾ ਸਹਿਯੋਗ ਕਰਨ ਅਤੇ ਦਰਸਾਈਆਂ ਗਈਆਂ ਜ਼ਹਿਰਾਂ ਦੇ ਬਾਸਮਤੀ ਤੇ ਇਸਤੇਮਾਲ ਤੋ ਗੁਰੇਜ ਕਰਨ ਉਨ੍ਹਾਂ ਦਵਾਈ ਵਿਕਰੇਤਾਵਾਂ ਨੂੰ ਵੀ ਕਿਸਾਨਾ ਨੂੰ ਇਨ੍ਹਾਂ ਜ਼ਹਿਰਾਂ ਦੀ ਵਿਕਰੀ ਬਾਸਮਤੀ ਦੇ ਕਾਸ਼ਤਕਾਰਾਂ ਨੂੰ ਨਾ ਕਰਨ ਲਈ ਵੀ ਕਿਹਾ ਹੈ। ਕਿਸਾਨ ਵੀਰ ਇਨ੍ਹਾਂ ਦਵਾਈਆਂ ਦੇ ਬਦਲ ਦੇ ਰੂਪ ਵਿੱਚ ਖੇਤੀਬਾੜੀ ਮਾਹਿਰਾਂ ਦੀ ਸਲਾਹ ਜ਼ਰੂਰ ਲੈਣ।

PunjabKesari

ਡਾ. ਨਰੇਸ਼ ਕੁਮਾਰ ਗੁਲਾਟੀ 
ਖੇਤੀਬਾੜੀ ਅਫਸਰ ਕਮ ਸੰਪਰਕ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ 
ਜਲੰਧਰ

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’


rajwinder kaur

Content Editor

Related News