ਕਿਸਾਨਾਂ ਤੇ ਮਜਦੂਰਾਂ ਦੀ ਭਾਈਚਾਰਕ ਸਾਂਝ ਕਰ ਸਕਦੀ ਸੀ ਝੋਨੇ ਦੀ ਲਵਾਈ ਦਾ ਵਾਜ਼ਬ ਮੁੱਲ ਤਹਿ

06/11/2020 9:45:08 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਮਜ਼ਦੂਰਾਂ ਦੀ ਕਮੀ ਕਰਕੇ ਝੋਨੇ ਦੀ ਲਵਾਈ ਲਈ ਮਜ਼ਦੂਰੀ ਦਾ ਮੁੱਲ ਪਿਛਲੇ ਸਾਲ ਨਾਲੋਂ ਦੁੱਗਣਾ ਹੋ ਗਿਆ, ਜਿਸ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ਬਹੁਤ ਵੱਧ ਗਈਆਂ। ਕਿਉਂਕਿ ਪਹਿਲਾਂ ਹੀ ਖੇਤੀਬਾੜੀ ਉਪਜ ਦਾ ਘੱਟ ਮੁੱਲ ਅਤੇ ਕਰਜ਼ੇ ਹੇਠ ਆਇਆ ਕਿਸਾਨ ਵਧੀ ਹੋਈ ਮਜ਼ਦੂਰੀ ਦੇਣ ਦੇ ਅਸਮਰਥ ਹੈ। ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੇ ਝੋਨੇ ਦੀ ਲਵਾਈ ਦਾ ਆਪਣੇ ਹਿਸਾਬ ਨਾਲ ਮੁੱਲ ਤੈਅ ਕਰਕੇ ਮਤੇ ਪਾਸ ਕਰ ਦਿੱਤੇ। ਮਤੇ ਪਾਸ ਕਰਕੇ ਮੰਗ ਅਤੇ ਪੂਰਤੀ ਦੇ ਹਿਸਾਬ ਨਾਲ ਝੋਨੇ ਦੀ ਲਵਾਈ ਦਾ ਘੱਟ ਮੁੱਲ ਦੇਣਾ ਇੱਕ ਤਰੀਕੇ ਨਾਲ ਮਜ਼ਦੂਰਾਂ ਦਾ ਸ਼ੋਸ਼ਣ ਹੈ। ਪੁਰਾਣੇ ਸਮਿਆਂ ਤੋਂ ਕਿਸਾਨਾਂ ਅਤੇ ਮਜ਼ਦੂਰਾਂ ਦਾ ਬਹੁਤ ਗਹਿਰਾ ਰਿਸ਼ਤਾ ਰਿਹਾ ਹੈ ਤਾਂ ਫਿਰ ਇਹ ਮੁੱਦਾ ਭਾਈਚਾਰਕ ਪੱਧਰ ਤੇ ਕਿਉਂ ਨਹੀਂ ਹੱਲ ਕੀਤਾ ਗਿਆ ਤਾਂ ਜੋ ਕਿਸਾਨ ਅਤੇ ਮਜ਼ਦੂਰ ਔਖੇ ਸਮੇਂ ਇੱਕ ਦੂਜੇ ਦਾ ਹੱਥ ਫੜ ਕੇ ਪਾਰ ਲੰਘਦੇ ।

ਇਸ ਸਬੰਧੀ ਜਗ ਬਾਣੀ ਨਾਲ ਗੱਲ ਕਰਦਿਆਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਜਗਤਪੁਰਾ ਦੇ ਕਿਸਾਨ ਸਰਦਾਰ ਮਹਿੰਦਰ ਸਿੰਘ ਦੁਸਾਂਝ ਜੋ ਕਿ ਪਿਛਲੇ 60 ਸਾਲਾਂ ਤੋਂ 8 ਏਕੜ ਵਿੱਚ ਖੇਤੀ ਕਰ ਰਹੇ ਹਨ। ਇੱਕ ਆਮ ਕਿਸਾਨ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਕਈ ਐਵਾਰਡ ਜਿੱਤੇ। ਇਨ੍ਹਾਂ ਦਾ ਪੇਂਡੂ ਭਾਈਚਾਰੇ ਅਤੇ ਖੇਤੀ ਮਜ਼ਦੂਰਾਂ ਵਿੱਚ ਬਹੁਤ ਗਹਿਰਾ ਰਿਸ਼ਤਾ ਰਿਹਾ ।

ਪੜ੍ਹੋ ਇਹ ਵੀ - ਕਹਾਣੀ : ‘ਗਲਤਫਹਿਮੀ’, ਜਿਸ ਨਾਲ ਉਜੜੇ ਦੋ ਹੱਸਦੇ ਵੱਸਦੇ ਘਰ

ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤੇ ਮਾਹਿਰ ਇਹ ਵੀ ਕਹਿ ਰਹੇ ਹਨ ਕਿ ਕਿਸਾਨਾਂ ਕੋਲ ਜ਼ਮੀਨ ਜਾਇਦਾਦ ਹੈ ਜਿਸ ਦੀ ਹਊਮੈ ਕਰਕੇ ਉਨ੍ਹਾਂ ਨੇ ਮਜ਼ਦੂਰਾਂ ਨੂੰ ਦਬਾਇਆ ਹੋਇਆ ਹੈ । ਪਰ ਅਸਲੀਅਤ ਇਹ ਹੈ ਕਿ ਪਹਿਲੀ ਗੱਲ ਤਾਂ ਪੰਜਾਬੀ ਘਰੇਲੂ ਖੇਤੀ ਮਜ਼ਦੂਰ ਹੀ ਬਹੁਤ ਘੱਟ ਹਨ ਸਗੋਂ ਹੁਣ ਤਾਂ ਬਹੁਤੇ ਕਿਸਾਨ ਵੀ ਮਜ਼ਦੂਰੀ ਕਰਦੇ ਹਨ । ਕਿਸਾਨ ਦਾ ਹਾਲ ਮਜਦੂਰ ਨਾਲੋਂ ਵੀ ਮਾੜਾ ਹੈ ਕਿਉਂਕਿ ਕਿਸਾਨ ਖੇਤੀ ਵਿਚ ਨਿਵੇਸ਼ ਵੀ ਕਰਦਾ ਹੈ ਪਰ ਫਿਰ ਵੀ ਆਮਦਨੀ ਜ਼ੀਰੋ ਤੋਂ ਵੀ ਘੱਟ ਹੁੰਦੀ ਹੈ । ਇਥੋਂ ਤੱਕ ਕਿ ਇਹੋ ਜਿਹਾ ਕੋਈ ਕਿਸਾਨ ਨਹੀਂ ਹੋਣਾ ਜਿਸ ਦੀ ਫਸਲ ਖਰਾਬ ਹੋਣ ਦੇ ਬਾਵਜੂਦ ਵੀ ਉਸ ਨੇ ਮਜ਼ਦੂਰ ਨੂੰ ਉਸ ਦੀ ਮਜ਼ਦੂਰੀ ਨਾ ਦਿੱਤੀ ਹੋਵੇ । 

ਪੜ੍ਹੋ ਇਹ ਵੀ - ਸਵੇਰ ਦੀ ਸੈਰ ਦਾ ਕੋਈ ਬਦਲ ਨਹੀਂ, ਆਓ ਜਾਣੀਏ ਇਸਦੇ ਹੈਰਾਨੀਜਨਕ ਫਾਇਦੇ

ਮਜ਼ਦੂਰਾਂ ਅਤੇ ਕਿਸਾਨਾਂ ਰਿਸ਼ਤਾ : 
ਖੇਤੀ ਮਜ਼ਦੂਰਾਂ ਅਤੇ ਕਿਸਾਨਾਂ ਦਾ ਬਹੁਤ ਨੇੜੇ ਦਾ ਰਿਸ਼ਤਾ ਰਿਹਾ ਜੋ ਕਈ ਜਗ੍ਹਾ ਹੁਣ ਵੀ ਹੈ। ਮਜ਼ਦੂਰ ਕਦੇ ਵੀ ਘੜੀਆਂ ਦੇਖ ਕੇ ਕੰਮ ਨਹੀਂ ਸੀ ਕਰਦੇ। ਕਈ ਵਾਰ ਕੰਮ ਹੁੰਦਾ ਵੀ ਨਹੀਂ ਸੀ ਮਜ਼ਦੂਰਾਂ ਨੇ ਕਿਸਾਨਾਂ ਕੋਲ ਵੈਸੇ ਹੀ ਚਲੇ ਜਾਣਾ, ਕਦੇ ਵੱਟ ਘੜਤੀ ਜਾਂ ਪਸ਼ੂਆਂ ਨੂੰ ਕੱਖ ਪੱਠਾ ਪਾ ਦੇਣਾ। ਅੱਗਿਉਂ ਕਿਸਾਨ ਨੇ ਵੀ ਕਦੇ ਮਜ਼ਦੂਰ ਨੂੰ ਖਾਲੀ ਨਹੀਂ ਸੀ ਮੋੜਿਆ, ਗੰਨੇ, ਛੱਲੀਆਂ, ਸਬਜ਼ੀਆਂ, ਬਾਲਣ ਆਦਿ ਜਾਂਦੇ ਹੋਏ ਨੂੰ ਦੇ ਦੇਣਾ। ਪਹਿਲਾਂ ਦਿਹਾੜੀ ਵਜੋਂ ਮਜ਼ਦੂਰ ਨੂੰ ਪੈਸੇ ਨਹੀਂ ਸਗੋਂ ਹਾੜ੍ਹੀ ਸਾਉਣੀ ਦਾਣੇ ਹੀ ਦਿੰਦੇ ਸਨ। ਇਸ ਨੂੰ ਸੇਪੀ ਕਰਨਾ ਕਿਹਾ ਜਾਂਦਾ ਸੀ। ਕਿਸਾਨਾਂ ਨੇ ਦਾਣੇ ਸਾਂਭ ਕੇ ਰੱਖਣਾ ਵੀ ਕਿਸੇ ਗਰੀਬ ਕੁੜੀ ਦਾ ਵਿਆਹ ਆ ਗਿਆ ਜਾਂ ਅੜੇ ਥੁੜੇ ਕਿਸੇ ਨੂੰ ਲੋੜ ਪੈ ਗਈ ਤਾਂ ਉਸਦੀ ਮੱਦਦ ਕੀਤੀ ਜਾ ਸਕੇ। ਇਸ ਨਾਲ ਮਜ਼ਦੂਰ ਅਤੇ ਕਿਸਾਨ ਦੋਵੇਂ ਸੰਤੁਸ਼ਟ ਸਨ ।

ਪੜ੍ਹੋ ਇਹ ਵੀ - ਪਿਛਲੇ ਇੱਕ ਮਹੀਨੇ ‘ਚ ਪੰਜਾਬ ‘ਚ ਵਿਕੀ 700 ਕਰੋੜ ਦੀ ਸ਼ਰਾਬ (ਵੀਡੀਓ)

ਮੌਜੂਦਾ ਸਮੇਂ ਬਾਰੇ ਉਨ੍ਹਾਂ ਨੇ ਕਿਹਾ ਕਿ ਚੰਗੀ ਗੱਲ ਤਾਂ ਇਹ ਸੀ ਜੋ ਪਹਿਲਾਂ ਤੋਂ ਹੁੰਦਾ ਰਿਹਾ ਹੈ ਕਿ ਬਜਾਏ ਦੋਵਾਂ ਧਿਰਾਂ ਦੀ ਸਹਿਮਤੀ ਤੋਂ ਹੀ ਮਤੇ ਪਾਸ ਕਰ ਦੇਈਏ ਇਸ ਨਾਲੋਂ ਚੰਗਾ ਬੈਠ ਕੇ ਵਿਚਾਰ ਕਰਦੇ ਜਿਸ ਨਾਲ ਨਾ ਤਾਂ ਝੋਨੇ ਦੀ ਲਵਾਈ 2500 ਰੁਪਏ ਹੁੰਦੀ ਤੇ ਨਾ ਹੀ 6000 ਰੁਪਏ। ਮਿਲ ਕੇ ਕੋਈ ਵਿਚਲੀ ਰਕਮ ਰੱਖੀ ਜਾਂਦੀ ਤਾਂ ਜੋ ਦੋਵਾਂ ਵਿੱਚੋਂ ਕਿਸੇ ਧਿਰ ਨੂੰ ਵੀ ਮਾਰ ਨਾ ਪਵੇ। ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਮਝ ਤੋਂ ਕੰਮ ਲੈ ਕੇ ਜਾਤਾਂ ਅਤੇ ਧਰਮਾਂ ਦੇ ਆਧਾਰ ’ਤੇ ਰਾਜਨੀਤੀ ਕਰਕੇ ਲੜਾਉਣ ਵਾਲੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ।

ਪੜ੍ਹੋ ਇਹ ਵੀ - ਕਦੇ ਨਾ ਬਣੋ ਨਿੰਮ ਨਾਲੋਂ ਜ਼ਿਆਦਾ ਕੌੜੇ ਤੇ ਗੁੜ ਨਾਲੋਂ ਜ਼ਿਆਦਾ ਮਿੱਠੇ

‘‘ਮਾਹਿਰਾਂ ਦਾ ਕਹਿਣਾ ਹੈ ਕਿ ਪਿੰਡ ਦੀਆਂ ਪੰਚਾਇਤਾਂ ਦੁਆਰਾ ਝੋਨੇ ਦੀ ਲਵਾਈ ਦਾ ਮੁੱਲ ਤੈਅ ਕਰਨ ਲਈ ਮਤੇ ਪਾਸ ਕਰਨਾ ਅਣਮਨੁੱਖੀ ਅਤੇ ਗੈਰ ਕਾਨੂੰਨੀ ਹੈ । ਮਜ਼ਦੂਰ ਅਤੇ ਕਿਸਾਨ ਦੋਵਾਂ ਨੂੰ ਮਿਲ ਕੇ ਝੋਨੇ ਦੇ ਵਾਜਬ ਮੁੱਲ ਦੀ ਮੰਗ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨ ਮਜ਼ਦੂਰਾਂ ਦੀ ਬਣਦੀ ਮਜ਼ਦੂਰੀ ਦੇਣ ਦੇ ਸਮਰੱਥ ਹੋ ਸਕੇ । ’’


rajwinder kaur

Content Editor

Related News