‘ਫਾਲ ਆਰਮੀ ਵਰਮ’ ਨਵੀਂ ਤਰ੍ਹਾਂ ਦੇ ਕੀੜੇ ਦੇ ਹਮਲੇ ਬਾਰੇ ਸੁਚੇਤ ਰਹਿਣ ਦੀ ਜਰੂਰਤ: ਡਾ.ਸੁਰਿੰਦਰ ਸਿੰਘ
Monday, Jun 22, 2020 - 05:34 PM (IST)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਮੱਕੀ ਦੇ ਕਾਸ਼ਤਕਾਰਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਹੈ ਕਿ ਜ਼ਿਲ੍ਹੇ ਵਿੱਚ ਗਾਖਲਾਂ, ਚਮਿਆਰਾ, ਗਾਜੀਪੁਰ ਗਿੱਲਾਂ, ਧੋਗੜੀ, ਬਜੂਹਾ, ਅਲੀਪੁੱਰ ਆਦਿ ਵਿੱਚ ਤਕਰੀਬਨ 125 ਏਕੜ ਮੱਕੀ ਦੀ ਫਸਲ ਵਿੱਚ ਕੁਝ ਥਾਵਾਂ ’ਤੇ ਫਾਲ ਆਰਮੀ ਵਰਮ ਕੀੜੇ ਦੇ ਹਮਲੇ ਦੀ ਰਿਪੋਰਟ ਪ੍ਰਾਪਤ ਹੋਈ ਹੈ, ਇਸ ਦੇ ਸਬੰਧ ਵਿੱਚ ਅੱਜ ਡਾ. ਸੰਜੀਵ ਕਟਾਰੀਆ ਕੀਟ ਵਿਗਿਆਨੀ ਫਾਰਮ ਸਲਾਹਕਾਰ ਸੇਵਾ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਲੰਧਰ, ਡਾ. ਅਰੁਣ ਕੋਹਲੀ ਖੇਤੀਬਾੜੀ ਅਫਸਰ ਜਲੰਧਰ ਪੱਛਮੀ, ਡਾ. ਸੁਰਜੀਤ ਸਿੰਘ ਅਤੇ ਡਾ. ਦਾਨਿਸ਼ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਜਲੰਧਰ ਦੀ ਟੀਮ ਵੱਲੋਂ ਅੱਜ ਕੀਤੇ ਗਏ ਪਿੰਡਾਂ ਦੇ ਦੌਰੇ ਉਪਰੰਤ ਕਿਹਾ ਹੈ ਕਿ ਮੱਕੀ ਦੇ ਰਕਬੇ ਵਿੱਚ ਇਸ ਕੀੜੇ ਨੂੰ ਦੇਖਿਆ ਗਿਆ ਇਹ ਕੀੜਾ ਮੱਕੀ ਦੀਆਂ ਗੋਭਾਂ ਅਤੇ ਪੱਤਿਆਂ ਆਦਿ ਨੂੰ ਖਾ ਕੇ ਗੰਭੀਰ ਨੁਕਸਾਨ ਕਰਦਾ ਹੈ।
‘ਆਈ ਲਵ ਯੂ’ ਕਹਿਣ ਲਈ ਹਾਰਨ ਵਜਾਉਂਦੇ ਹਨ ‘ਕਾਹਿਰਾ’ ਦੇ ਡਰਾਈਵਰ
ਇਸ ਲਈ ਮੱਕੀ ਦੇ ਕਿਸਾਨਾਂ ਨੂੰ ਜਾਗਰੂਕ ਰਹਿਣ ਦੀ ਜ਼ਰੂਰਤ ਹੈ। ਵੱਖ-ਵੱਖ ਪਿੰਡਾਂ ਦਾ ਸਰਵੇਖਣ ਕਰ ਰਹੀ ਖੇਤੀਬਾੜੀ ਵਿਭਾਗ ਦੀ ਇਸ ਟੀਮ ਨੇ ਦੱਸਿਆ ਹੈ ਕਿ ਰਜਿੰਦਰ ਸਿੰਘ, ਸ. ਸ਼ਰਨਜੀਤ ਸਿੰਘ ਪਿੰਡ ਗਿੱਲਾ, ਸ. ਹਰਪਿੰਦਰ ਸਿੰਘ ਪਿੰਡ ਗਾਖਲ, ਸ. ਹਰਜਿੰਦਰ ਸਿੰਘ, ਸ. ਗੁਰਮੇਲ ਸਿੰਘ ਪਿੰਡ ਚਮਿਆਰਾ ਅਤੇ ਕੁਲਵਿੰਦਰ ਪਿੰਡ ਗਾਜੀਪੁਰ ਦੇ ਲਗਭਗ 46 ਏਕੜ ਮੱਕੀ ਦੇ ਰਕਬੇ ਵਿੱਚ ਫਾਲ ਆਰਮੀ ਵਰਮ ਦਾ ਕੀੜਾ ਦੇਖਿਆ ਗਿਆ ਹੈ ਅਤੇ ਸਬੰਧਤ ਕਿਸਾਨ ਨੂੰ ਤੁਰੰਤ ਜਹਿਰਾਂ ਦਾ ਸਪਰੇ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਇਹ ਕੀੜਾ ਬੜੀ ਤੇਜੀ ਨਾਲ ਵੱਧਦਾ ਹੈ। ਇਨ੍ਹਾਂ ਸੁੰਡੀਆਂ ਦੀ ਪਛਾਣ ਇਸ ਦੇ ਪੂੰਛ ਦੇ ਲਾਗੇ ਬਣੇ ਚਾਰ ਬਿੰਦੂਆਂ ਅਤੇ ਸਿਰ ਵਾਲੇ ਪਾਸੇ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਅੱਖਰ "ਵਾਈ" ਦੇ ਉਲਟੇ ਨਿਸ਼ਾਨ ਤੋਂ ਹੋ ਜਾਂਦੀ ਹੈ। ਸੁੰਡੀ ਗੋਭ ਵਾਲੇ ਪੱਤਿਆਂ ਨੂੰ ਖਾਂਦੀ ਹੈ ਅਤੇ ਵੱਡੀਆਂ-ਵੱਡੀਆਂ ਅੰਡਾਕਾਰ ਮੋਰੀਆਂ ਬਣਾਉਂਦੀ ਹੈ।
ਘਰ ਦੀ ਚਮਕ ਬਰਕਰਾਰ ਰੱਖਣ ਲਈ ਅਪਣਾਓ ਇਹ ਨੁਸਖ਼ੇ, ਹੋਣਗੇ ਕਾਰਗਰ ਸਿੱਧ
ਵੱਡੀਆਂ ਸੁੰਡੀਆਂ ਗੋਭੀ ਦੇ ਪੱਤੇ ਨੂੰ ਖਾ ਕੇ ਲਗਭਗ ਪੂਰੀ ਤਰ੍ਹਾਂ ਖਤਮ ਕਰ ਦਿੰਦੀਆਂ ਹਨ ਅਤੇ ਭਾਰੀ ਮਾਤਰਾ ਵਿੱਚ ਵਿੱਠਾਂ ਤਿਆਗਦੀਆਂ ਹਨ। ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਕਿਹਾ ਹੈ ਕਿ ਯੂਨੀਵਰਸਿਟੀ ਵੱਲੋਂ ਇਸ ਕੀੜੇ ਦੀ ਰੋਕਥਾਮ ਲਈ ਕੋਰਾਜਨ 18.5 ਐੱਸ. ਸੀ. 0.4 ਮਿਲੀਲੀਟਰ ਜਾਂ ਡੇਲੀਗੇਟ 11.7 ਐੱਸ. ਸੀ. 0.4 ਮਿਲੀਲੀਟਰ ਜਾਂ ਮਿਜ਼ਾਇਲ 5 ਐੱਸ. ਜੀ. 0.5 ਮਿਲੀਲੀਟਰ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਗੋਭ ਵੱਲ ਨੂੰ ਛਿੜਕਾਅ ਕਰਦੇ ਹੋਏ ਚੰਗੀ ਤਰਾਂ ਨਾਲ ਸਪਰੇ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਕੀਟਨਾਸ਼ਕ ਦੇ ਛਿੜਕਾਅ ਤੋਂ ਬਾਅਦ ਘੱਟੋ-ਘੱਟ 21 ਦਿਨ ਤੱਕ ਮੱਕੀ ਦੀ ਚਾਰੇ ਲਈ ਵਰਤੋਂ ਨਾ ਕਰਨ ਦੀ ਵੀ ਸਿਫਾਰਿਸ਼ ਹੈ।
ਖ਼ੁਦਕੁਸ਼ੀ ਨਹੀਂ ਕਿਸੇ ਸਮੱਸਿਆ ਦਾ ਹੱਲ, ਕਰੀਏ ਉੱਦਮ ਬਣੇਗੀ ਗੱਲ
ਉਨ੍ਹਾਂ ਕਿਹਾ ਹੈ ਕਿ ਜੇਕਰ ਇਸ ਕੀੜੇ ਦੀ ਰੋਕਥਾਮ ਸਮੇਂ ਸਿਰ ਨਾ ਕੀਤੀ ਜਾਵੇ ਤਾਂ ਫਸਲ ਦੀਆਂ ਗੋਭਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਪੰਜਾਬ ਵਿੱਚ ਇਹ ਕੀੜਾ ਪਿਛਲੇ ਸਾਲ ਦੇਖਿਆ ਗਿਆ ਸੀ ਅਤੇ ਇਸ ਕੀੜੇ ਦਾ ਹਮਲਾ ਇਸ ਸਾਲ ਵੀ ਮੱਕੀ ਦੀ ਫਸਲ ’ਤੇ ਦੇਖਣ ਨੂੰ ਮਿੱਲ ਰਿਹਾ ਹੈ। ਕਿਸਾਨ ਵੀਰਾਂ ਨੂੰ ਵਧੇਰੇ ਸੁਚੇਤ ਹੋਣ ਦੀ ਜ਼ਰੂਰਤ ਹੈ, ਕਿਉਂਕਿ ਇਸ ਕੀੜੇ ਦਾ ਫੈਲਾਅ ਬੜੀ ਤੇਜੀ ਨਾਲ ਹੁੰਦਾ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਦਰਸਾਈਆਂ ਗਈਆਂ ਨਿਸ਼ਾਨੀਆਂ ਅਨੁਸਾਰ ਜੇਕਰ ਕੀੜੇ ਦਾ ਹਮਲਾ ਨਜ਼ਰ ਆਉਂਦਾ ਹੈ ਤਾਂ ਤੁਰੰਤ ਮਹਿਰਾਂ ਦੀ ਰਾਏ ਅਨੁਸਾਰ ਕੀੜੇ ਮਾਰ ਜਹਿਰਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਕਿਸਾਨਾਂ ਨੂੰ ਇਸ ਕੀੜੇ ਦੀ ਪਛਾਣ ਅਤੇ ਰੋਕਥਾਮ ਲਈ ਆਪਣੇ ਹਲਕੇ ਦੇ ਖੇਤੀਬਾੜੀ ਮਾਹਿਰ ਨਾਲ ਵੀ ਤੁਰੰਤ ਰਾਬਤਾ ਕਰਨ ਦੀ ਜ਼ਰੂਰਤ ਹੈ।
ਭਾਰਤ ਦੇ ਬੇਹਤਰੀਨ ਰੇਲਵੇ ਸਟੇਸ਼ਨਾਂ ਦੇ ਬਾਰੇ ਜਾਨਣ ਲਈ ਪੜ੍ਹੋ ਇਹ ਖਬਰ
ਡਾ. ਨਰੇਸ਼ ਕੁਮਾਰ ਗੁਲਾਟੀ,
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
ਜਲੰਧਰ