ਡੇਅਰੀ ਫਾਰਮਿੰਗ ਦੇ ਲਾਹੇਵੰਦ ਧੰਦੇ ਦਾ ਲੱਕ ਤੋੜ ਰਹੀ ਹੈ ਦੁੱਧ ’ਚ ‘ਮਿਲਾਵਟਖੋਰੀ’

Sunday, Jul 19, 2020 - 12:10 PM (IST)

ਡੇਅਰੀ ਫਾਰਮਿੰਗ ਦੇ ਲਾਹੇਵੰਦ ਧੰਦੇ ਦਾ ਲੱਕ ਤੋੜ ਰਹੀ ਹੈ ਦੁੱਧ ’ਚ ‘ਮਿਲਾਵਟਖੋਰੀ’

ਗੁਰਦਾਸਪੁਰ (ਹਰਮਨਪ੍ਰੀਤ) - ਦੁੱਧ ਵਿਚ ਮਿਲਾਵਟਖੋਰੀ ਨੇ ਜਿਥੇ ਸੂਬੇ ਦੇ ਲੋਕਾਂ ਨੂੰ ਦੁੱਧ ਵਿਚ ਮਿਲਣ ਵਾਲੇ ਪੌਸ਼ਟਿਕ ਤੱਤਾਂ ਤੋਂ ਵਾਂਝੇ ਕੀਤਾ ਹੋਇਆ ਹੈ। ਉਸ ਦੇ ਨਾਲ ਹੀ ਦੁੱਧ ਵਿਚ ਮਿਲਾਵਟ ਨੇ ਸੂਬੇ ਅੰਦਰ ਡੇਅਰੀ ਫਾਰਮਿੰਗ ਦੇ ਧੰਦੇ ਨੂੰ ਵੀ ਸਭ ਤੋਂ ਵੱਡੀ ਸੱਟ ਮਾਰੀ ਹੈ। ਇਸ ਮਾਮਲੇ ਵਿਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਬਹੁ-ਗਿਣਤੀ ਲੋਕਾਂ ਨੂੰ ਮਿਲਾਵਟੀ ਦੁੱਧ ਦੀ ਪਛਾਣ ਕਰਨ ਬਾਰੇ ਜਾਣਕਾਰੀ ਨਹੀਂ ਹੈ, ਜਿਸ ਦੇ ਚਲਦਿਆਂ ਮਿਲਾਵਟਖੋਰ ਲੋਕ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਬਿਨਾਂ ਖੌਫ ਮੋਟੀ ਕਮਾਈ ਕਰਦੇ ਆ ਰਹੇ ਹਨ।

ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਦੁੱਧ
ਮਾਹਿਰਾਂ ਅਨੁਸਾਰ ਦੁੱਧ ਸੰਪੂਰਨ ਭੋਜਨ ਹੈ, ਜਿਸ ਨੂੰ 13ਵੇਂ ਰਤਨ ਵਜੋਂ ਵੀ ਜਾਣਿਆ ਜਾਂਦਾ ਹੈ। ਦੁੱਧ ਖੁਰਾਕੀ ਊਰਜਾ, ਉਚ ਗੁਣੱਵਤਾ ਵਾਲੇ ਪ੍ਰੋਟੀਨ ਅਤੇ ਚਰਬੀ ਦਾ ਇਕ ਮਹੱਤਵਪੂਰਨ ਸਰੋਤ ਹੈ, ਜਿਸ ਵਿਚ ਕੈਲਸ਼ੀਅਮ, ਮੈਗਨੀਸ਼ਿਅਮ, ਸੇਲੇਨਿਅਮ, ਰਾਇਬੋਫਲਾਬਿਨ, ਵਿਟਾਮਿਨ ਬੀ-12 ਅਤੇ ਪੈਂਟੋਥਿਨਿਕ ਐਸਿਡ ਵਰਗੇ ਲੋੜੀਂਦੇ ਪੌਸ਼ਟਿਕ ਤੱਤ ਵੀ ਮਿਲਦੇ ਹਨ। ਦੁੱਧ ਦਾ ਰੰਗ, ਸੁਆਦ ਅਤੇ ਇਸਦੀ ਬਨਾਵਟ, ਪਸ਼ੂ ਦੀ ਨਸਲ, ਪਸ਼ੂ ਦੀ ਉਮਰ, ਪਸ਼ੂ ਦੀ ਖੁਰਾਕ, ਪਸ਼ੂ ਦੇ ਸੂਏ, ਖੇਤੀ ਪ੍ਰਣਾਲੀ ਅਤੇ ਭੌਤਿਕ ਵਾਤਾਵਰਣ ਉੱਤੇ ਨਿਰਭਰ ਕਰਦਾ ਹੈ। ਦੁੱਧ ਦੀ ਬੁਨਿਆਦੀ ਰਚਨਾ ਅਨੁਸਾਰ ਇਸ ਵਿਚ 87.3% (85.5-88.7%) ਤੱਕ ਪਾਣੀ, ਚਰਬੀ 3.9% (2.4-5.5%), ਪ੍ਰੋਟੀਨ 3.25% (2.3-4.4%), ਕਾਰਬੋਹਾਈਡਰੇਟਸ 4.6% (3.8-5.3%), ਧਾਤਾਂ 0.65% (0.53-0.80%) ਅਤੇ ਵਿਟਾਮਿਨ ਏ, ਸੀ, ਡੀ, ਥਾਈਮਿਨ, ਰੀਬੋਫਲਾਵਿਨ ਹੁੰਦੇ ਹਨ।

ਸ਼੍ਰੀ ਕ੍ਰਿਸ਼ਨ ਮੰਦਰ ਦੇ ਬਹਾਨੇ ਨਫ਼ਰਤੀ ਗੱਲਾਂ ਕਰਨ ਵਾਲਿਆਂ ਖ਼ਿਲਾਫ਼ ਪਟੀਸ਼ਨ ਪਾਉਣ ਜਾ ਰਹੇ ਹਾਂ : ਸਾਈਦਾ ਦੀਪ

PunjabKesari

ਪੈਸੇ ਦੇ ਲਾਲਚ ’ਚ ਹੋ ਰਿਹੈ ਸਿਹਤ ਨਾਲ ਖਿਲਵਾੜ
ਪੈਸੇ ਦੇ ਲਾਲਚ ਵਿਚ ਕੋਈ ਲੋਕ ਮਿਲਾਵਟੀ ਦੁੱਧ ਵੇਚ ਰਹੇ ਹਨ। ਕਈ ਲੋਕ ਪਾਣੀ, ਸਟਾਰਚ, ਯੁਰੀਆ, ਡਿਟਰਜੈਂਟ/ਸ਼ੈਂਪੂ, ਖੰਡ, ਖਾਰ, ਰੀਫਾਇੰਡ ਤੇਲ ਵਰਗੇ ਪਦਾਰਥਾਂ ਦੀ ਵਰਤੋਂ ਕਰ ਕੇ ਦੁੱਧ ਵਿਚ ਮਿਲਾਵਟ ਕਰਦੇ ਹਨ, ਜਿਸ ਦੇ ਚਲਦਿਆਂ ਕਈ ਵਾਰ ਮਿਲਾਵਟੀ ਦੁੱਧ ਕਈ ਖਤਰਨਾਕ ਸਮੱਸਿਆਵਾਂ ਦਾ ਕਾਰਨ ਬਣਦਾ ਹੈ।

ਦੁੱਧ ’ਚ ਪਾਣੀ ਦੀ ਮਿਲਾਵਟ ਚੈੱਕ ਕਰਨ ਦਾ ਢੰਗ
ਮਾਹਿਰਾਂ ਅਨੁਸਾਰ ਦੁੱਧ ਵਿਚ ਪਾਣੀ ਦੀ ਮਾਤਰਾ ਚੈੱਕ ਕਰਨ ਲਈ ਇਕ ਕੱਚ ਦਾ ਟੁਕੜਾ ਲੈ ਕੇ ਉਸ ਉੱਪਰ ਦੁੱਧ ਦੀ ਇਕ ਬੂੰਦ ਸੁੱਟੋ। ਬਾਅਦ ਵਿਚ ਕੱਚ ਦੇ ਟੁਕੜੇ ਨੂੰ ਇਕ ਤਰਫੋਂ ਥੋੜਾ ਜਿਹਾ ਉੱਪਰ ਚੁੱਕੋ। ਜੇਕਰ ਦੁੱਧ ਪੂਰੀ ਤਰ੍ਹਾਂ ਸ਼ੁੱਧ ਹੋਵੇਗਾ ਤਾਂ ਹੌਲੀ-ਹੌਲੀ ਅੱਗੇ ਵਧੇਗਾ ਅਤੇ ਪਿੱਛੇ ਸਫੈਦ ਰੰਗ ਦੀ ਪੂਛ ਬਣਾਏਗਾ। ਪਰ ਮਿਲਾਵਟੀ ਦੁੱਧ ਬਿਨਾਂ ਕੋਈ ਨਿਸ਼ਾਨ ਛੱਡੇ ਤੇਜ਼ੀ ਨਾਲ ਅੱਗੇ ਵਧੇਗਾ।

ਸਰਕਾਰ ਵਲੋਂ ਕਿਸਾਨਾਂ ਲਈ ਚਲਾਈ ਜਾ ਰਹੀ ਸਿਹਤ ਬੀਮਾ ਯੋਜਨਾ ਤੋਂ ਕਈ ਕਿਸਾਨ ਰਹਿਣਗੇ ਸੱਖਣੇ

PunjabKesari

ਦੁੱਧ ਵਿਚ ਸਟਾਰਚ ਦੀ ਮਿਲਾਵਟ ਚੈੱਕ ਕਰਨ ਦਾ ਢੰਗ
ਮਾਹਿਰਾਂ ਅਨੁਸਾਰ ਜੇਕਰ ਦੁੱਧ ਵਿਚ ਸਟਾਰਚ ਦੀ ਮਿਲਾਵਟ ਚੈੱਕ ਕਰਨੀ ਹੋਵੇ ਤਾਂ ਆਇਓਡੀਨ ਦੇ ਘੋਲ ਦੀਆਂ ਕੁਝ ਬੂੰਦਾਂ ਦੁੱਧ ਵਿਚ ਪਾਓ। ਜੇਕਰ ਦੁੱਧ ਦਾ ਰੰਗ ਨੀਲਾ ਹੋ ਜਾਵੇ ਤਾਂ ਇਹ ਸਟਾਰਚ ਦੀ ਮਿਲਾਵਟ ਦਾ ਪ੍ਰਤੀਕ ਹੋਵੇਗਾ। ਆਇਓਡੀਨ ਦਾ ਘੋਲ ਅਸਾਨੀ ਨਾਲ ਬਾਜ਼ਾਰ ਵਿਚੋਂ ਮਿਲ ਜਾਂਦਾ ਹੈ, ਜਿਸ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਯੂਰੀਆ ਦੀ ਮਿਲਾਵਟ ਚੈੱਕ ਕਰਨ ਦਾ ਢੰਗ
ਦੁੱਧ ਵਿਚ ਯੂਰੀਆ ਦੀ ਮਿਲਾਵਟ ਦਾ ਰੁਝਾਨ ਬਹੁਤ ਨੁਕਸਾਨਦੇਹ ਸਿੱਧ ਹੋ ਸਕਦਾ ਹੈ। ਯੂਰੀਆ ਦੀ ਮਿਲਾਵਟ ਚੈੱਕ ਕਰਨ ਲਈ ਇਕ ਚਮਚ ਦੁੱਧ ਅਤੇ ਅੱਧਾ ਚਮਚ ਸੋਇਆਬੀਨ ਜਾਂ ਅਰਹਰ ਪਾਊਡਰ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਘੋਲ ਲੈਣਾ ਚਾਹੀਦਾ ਹੈ। ਪੰਜ ਮਿੰਟ ਬਾਅਦ ਇਸ ਵਿਚ ਲਾਲ ਲਿਟਮੁਸ ਕਾਗਜ਼ ਨੂੰ ਡੁਬੋ ਦਿਓ ਅਤੇ ਅੱਧੇ ਮਿੰਟ ਬਾਅਦ ਇਸ ਪੇਪਰ ਨੂੰ ਬਾਹਰ ਕੱਢ ਲਵੋ। ਜੇ ਇਸ ਕਾਗਜ਼ ਦਾ ਰੰਗ ਲਾਲ ਤੋਂ ਨੀਲੇ ਰੰਗ ਵਿਚ ਤਬਦੀਲ ਹੋ ਜਾਂਦਾ ਹੈ ਤਾਂ ਦੁੱਧ ਵਿਚ ਯੂਰੀਏ ਦੀ ਮਿਲਾਵਟ ਕੀਤੀ ਹੋਵੇਗੀ।

ਚੋਖੀ ਆਮਦਨ ਦਾ ‘ਸਰੋਤ’ ਬਣ ਸਕਦੀ ਹੈ ਗਰਮ ਰੁੱਤ ਦੇ ਫਲਾਂ ਦੀ ਪ੍ਰੋਸੈਸਿੰ

PunjabKesari

ਸ਼ੈਂਪੂ ਦੀ ਜਾਂਚ
ਕਈ ਲੋਕ ਦੁੱਧ ਵਿਚ ਸ਼ੈਂਪੂ ਤੇ ਡਿਟਰਜੈਂਟ ਦੀ ਮਿਲਾਵਟ ਕਰਦੇ ਹਨ, ਜਿਸ ਦੀ ਜਾਂਚ ਲਈ 5-10 ਮਿਲੀ ਲੀਟਰ ਦੁੱਧ ਲੈ ਕੇ ਉਸ ਵਿਚ ਬਰਾਬਰ ਦੀ ਮਾਤਰਾ ਵਿਚ ਪਾਣੀ ਪਾਓ। ਜੇਕਰ ਦੁੱਧ ਵਿਚ ਝੱਗ ਬਣ ਜਾਵੇ ਤਾਂ ਇਸ ਦੁੱਧ ਵਿਚ ਡਿਟਰਜੈਂਟ ਦੀ ਮਿਲਾਵਟ ਹੋਵੇਗੀ।

ਸਿੰਥੈਟਿਕ ਦੁੱਧ ਦੀ ਪਹਿਚਾਣ
ਸਿੰਥੈਟਿਕ ਦੁੱਧ ਬਨਾਉਣ ਲਈ ਰੰਗ, ਪਾਣੀ, ਰੀਫਾਇਡ ਤੇਲ, ਖੰਡ, ਖਾਰ, ਯੂਰੀਆ ਅਤੇ ਸ਼ੈਂਪੂ ਜਾਂ ਡਿਟਰਜੈਂਟ ਦੀ ਵਰਤੋਂ ਕੀਤੀ ਜਾਂਦੀ ਹੈ। ਸਿੰਥੈਟਿਕ ਦੁੱਧ ਸਵਾਦ ਵਿਚ ਕੌੜਾ ਹੁੰਦਾ ਹੈ ਅਤੇ ਹੱਥਾਂ ਵਿਚ ਮਸਲਣ ਤੇ ਸਾਬਣ ਦੀ ਹੋਂਦ ਦਾ ਅਹਿਸਾਸ ਕਰਵਾਉਂਦਾ ਹੈ।

ਕਿਸਾਨਾਂ ਨੂੰ ‘ਮੌਸਮ ਦੇ ਮਿਜਾਜ਼’ ਤੋਂ ਜਾਣੂ ਕਰਵਾਏਗੀ ‘ਮੇਘਦੂਤ’ ਮੋਬਾਇਲ ਐਪ

ਖੰਡ ਤੇ ਗਲੂਕੋਜ ਦੀ ਮਿਲਾਵਟ
ਡਾਈਅਸਿਟਰਿਕ ਸਟ੍ਰਿਪ ਲੈ ਕੇ ਇਸਨੂੰ ਇਕ ਮਿੰਟ ਲਈ ਦੁੱਧ ਵਿਚ ਡੁਬਾਉਣ ਦੇ ਬਾਅਦ ਜੇਕਰ ਸਟ੍ਰਿੱਪ ਦਾ ਰੰਗ ਬਦਲ ਜਾਵੇ ਤਾਂ ਦੁੱਧ ਵਿਚ ਗਲੂਕੋਜ਼/ਖੰਡ ਦੀ ਮਿਲਾਵਟ ਕੀਤੀ ਗਈ ਹੋਵੇਗੀ। ਖੰਡ ਦੇ ਘੋਲ ਦੀ ਵਰਤੋਂ ਦੁੱਧ ਵਿਚ ਇਕਸਾਰਤਾ ਪੈਦਾ ਕਰਨ ਲਈ ਅਤੇ ਸਿੰਥੈਟਿਕ ਦੁੱਧ ਦਾ ਮਿਠਾਸ ਵਧਾਉਣ ਲਈ ਕੀਤੀ ਜਾਂਦੀ ਹੈ।

ਬਨਸਪਤੀ ਤੇਲ : 3-5 ਮਿਲੀਲੀਟਰ ਦੁੱਧ ਲੈ ਕੇ 10 ਬੂੰਦਾਂ ਹਾਈਡ੍ਰੋਕਲੋਰਿਕ ਤੇਜ਼ਾਬ ਦੀਆਂ ਪਾਓ। ਫਿਰ ਖੰਡ ਦਾ ਇਕ ਚਮਚ ਪਾਕੇ ਉਸ ਵਿਚ ਚੰਗੀ ਤਰ੍ਹਾਂ ਘੋਲੋ, ਜੇਕਰ ਮਿਸ਼ਰਨ ਦਾ ਰੰਗ ਲਾਲ ਹੋ ਜਾਵੇ ਤਾਂ ਇਹ ਵਨਸਪਤੀ ਤੇਲ ਦੀ ਮਿਲਾਵਟ ਦਾ ਪ੍ਰਤੀਕ ਹੋਵੇਗਾ। ਦੁੱਧ ਵਿਚ ਹਾਈਡ੍ਰੋਜਨ ਪਰਆਕਸਾਈਡ ਦੀ ਮਿਲਾਵਟ ਚੈੱਕ ਕਰਨ ਲਈ 5 ਮਿਲੀ ਲੀਟਰ ਦੁੱਧ ਲਓ, ਉਸ ਵਿਚ 4 ਬੂੰਦਾ ਬੈਂਜਿਲਿਡੀਨ ਅਤੇ 2 ਬੂੰਦਾਂ ਐਸੀਟਿਕ ਤੇਜ਼ਾਬ ਦੀਆਂ ਪਾਓ ਅਤੇ ਚੰਗੀ ਤਰ੍ਹਾਂ ਘੋਲੋ, ਜੇਕਰ ਮਿਸ਼ਰਨ ਦਾ ਰੰਗ ਨੀਲਾ ਹੋ ਜਾਵੇ ਤਾਂ ਇਹ ਹਾਈਡਰੋਜਨ ਪਰਆਕਸਾਈਡ ਦੀ ਮਿਲਾਵਟ ਦਾ ਪ੍ਰਤੀਕ ਹੋਵੇਗਾ।

ਆਓ ਕਾਮਯਾਬੀ ਦਾ ਸਵਾਗਤ ਕਰੀਏ, ਹੋਟਲ ਮੈਨੇਜਮੈਂਟ ’ਚ ਬਣਾਈਏ ਆਪਣਾ ਕਰੀਅਰ 

PunjabKesari

ਖੋਏ ਅਤੇ ਪਨੀਰ ਦੀ ਮਿਲਾਵਟ ਦਾ ਢੰਗ
ਖੋਏ ਅਤੇ ਪਨੀਰ ’ਚ ਸਟਾਰਚ ਦੀ ਮਿਲਾਵਟ ਕਰਨ ਲਈ ਥੋੜ੍ਹੀ ਜਿਹੀ ਮਾਤਰਾ ਵਿਚ ਖੋਆ/ਪਨੀਰ ਲੈ ਕੇ ਥੋੜ੍ਹਾ ਜਿਹਾ ਪਾਣੀ ਪਾ ਕੇ ਉਸਨੂੰ ਉਬਾਲ ਲੈਣਾ ਚਾਹੀਦਾ ਹੈ। ਇਸ ਸਾਰੇ ਘੋਲ ਨੂੰ ਠੰਡਾ ਹੋਣ ਦਿਓ, ਠੰਡਾ ਹੋਣ ਉਪਰੰਤ ਇਸ ਵਿਚ ਆਇਓਡੀਨ ਦੇ ਘੋਲ ਦੀਆਂ ਕੁੱਝ ਬੂੰਦਾਂ ਪਾਓ। ਜੇ ਨੀਲਾ ਰੰਗ ਬਣ ਜਾਵੇ ਤਾਂ ਇਹ ਸਟਾਰਚ ਦੀ ਮਿਲਾਵਟ ਬਾਰੇ ਦਰਸਾਉਂਦਾ ਹੈ।

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’


author

rajwinder kaur

Content Editor

Related News