ਦੁਧਾਰੂ ਪਸ਼ੂਆਂ ਤੇ ਰੋਗਾਣੂਨਾਸ਼ਕਾਂ ਦੀ ਜ਼ਿਆਦਾ ਵਰਤੋ ਮਨੁੱਖੀ ਸਿਹਤ ਲਈ ਖ਼ਤਰਨਾਕ

07/31/2020 11:33:20 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ। 2018-19 ਵਿੱਚ ਭਾਰਤ 188 ਮਿਲੀਅਨ ਟਨ ਦਾ ਉਤਪਾਦਨ ਕੀਤਾ। ਸ਼ਹਿਰੀ ਖੇਤਰ ਵਿੱਚ ਇਸ ਦੁੱਧ ਦੀ 52% ਖਪਤ ਹੁੰਦੀ ਹੈ ਇਸ ਗ਼ੈਰ-ਸੰਗਠਤ ਖੇਤਰ ਵਿੱਚ ਦੋਧੀ, ਠੇਕੇਦਾਰ ਆਦਿ ਸ਼ਾਮਲ ਹਨ, ਜੋ ਖਪਤਕਾਰਾਂ ਦਾ 60 ਫੀਸਦੀ ਹਿੱਸਾ ਪੂਰਾ ਕਰਦੇ ਹਨ। ਬਾਕੀ ਦੀ ਮੰਗ ਸਹਿਕਾਰੀ ਅਤੇ ਨਿੱਜੀ ਡੇਅਰੀਆਂ ਦੁਆਰਾ ਪੂਰੀ ਕੀਤੀ ਜਾਂਦੀ ਹੈ ਇਹ ਸੰਗਠਿਤ ਖੇਤਰ ਦੀ ਨੁਮਾਇੰਦਗੀ ਕਰਦੇ ਹਨ। ਇਸ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੋ ਦੁੱਧ ਅਸੀਂ ਪੀਂਦੇ ਹਾਂ ਉਹ ਮਨੁੱਖੀ ਸਿਹਤ ਲਈ ਚੰਗਾ ਹੈ ਜਾਂ ਮਾੜਾ?

ਪੜ੍ਹੋ ਇਹ ਵੀ ਖਬਰ - ਮਿੱਟੀ-ਪਾਣੀ ਤੇ ਮਨੁੱਖੀ ਸਿਹਤ ਲਈ ਹੋਰ ‘ਖਤਰਨਾਕ’ ਹੋ ਸਕਦੀ ‘ਜ਼ਹਿਰਾਂ’ ਨੂੰ ਬੈਨ ਕਰਨ ’ਚ ਕੀਤੀ ਦੇਰੀ

ਵਿਗਿਆਨ ਅਤੇ ਵਾਤਾਵਰਨ ਕੇਂਦਰ (ਸੀ.ਐੱਸ.ਈ.) ਵੱਲੋਂ ਪਿਛਲੇ ਦਿਨੀਂ ਭਾਰਤੀ ਡੇਅਰੀ ਸੈਕਟਰ ਵਿਚ ਰੋਗਾਣੂਨਾਸ਼ਕਾਂ ਦੀ ਵਰਤੋਂ ਦੇ ਵਿਸ਼ੇ 'ਤੇ ਇਕ ਆੱਨਲਾਈਨ ਮੀਟਿੰਗ ਅਤੇ ਪ੍ਰਮੁੱਖ ਹਿੱਤਕਾਰਾਂ ਦੀ ਸਲਾਹ-ਮਸ਼ਵਰੇ ਨੇ ਇਸ ਪ੍ਰਸ਼ਨ ਅਤੇ ਇਸ ਦੇ ਉੱਤਰਾਂ' ਤੇ ਚਾਨਣਾ ਪਾਇਆ। ਇਸ ਸਮਾਰੋਹ ਵਿੱਚ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਦੇ ਮਾਹਰਾਂ ਅਤੇ ਭਾਗੀਦਾਰਾਂ ਦੇ ਇੱਕ ਵਿਸ਼ਾਲ ਸਪੈਕਟ੍ਰਮ ਨੇ ਹਿੱਸਾ ਲਿਆ, ਨੈਸ਼ਨਲ ਡੇਅਰੀ ਵਿਕਾਸ ਬੋਰਡ (ਐੱਨ.ਡੀ.ਡੀ.ਬੀ.), ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.), ਪਸ਼ੂ ਪਾਲਣ ਅਤੇ ਡੇਅਰੀ ਵਿਭਾਗ, ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ, ਅਤੇ ਵਿਸ਼ੇਸ਼ ਵਿਦਿਅਕ ਅਤੇ ਖੋਜ ਸੰਸਥਾਵਾਂ, ਸਿਵਲ ਸੁਸਾਇਟੀ ਸੰਸਥਾਵਾਂ ਅਤੇ ਵੱਖ ਵੱਖ ਰਾਜਾਂ ਦੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ। 

ਪੜ੍ਹੋ ਇਹ ਵੀ ਖਬਰ - ਬਾਹਰਲਾ ਮੁਲਕ ਛੱਡ ਪੰਜਾਬ ਆ ਕੇ ‘ਨਰਿੰਦਰ ਸਿੰਘ ਨੀਟਾ’ ਬਣਿਆ ਕੁਦਰਤੀ ਖੇਤੀ ਦਾ ਕਾਮਯਾਬ ਕਿਸਾਨ

ਸੀ.ਐੱਸ.ਈ.ਦੀ ਰਿਪੋਰਟ
 ਵਿਗਿਆਨ ਅਤੇ ਵਾਤਾਵਰਨ ਕੇਂਦਰ (ਸੀ.ਐੱਸ.ਈ.) ਨੇ ਦੇਸ਼ ਦੇ ਡੇਅਰੀ ਉਦਯੋਗ ਵਿੱਚ ਰੋਗਾਣੂਨਾਸ਼ਕਾਂ ਦੀ ਵਰਤੋਂ ਦੇ ਆਪਣੇ ਮੁਲਾਂਕਣ ਨੂੰ ਪ੍ਰਕਾਸ਼ਤ ਕੀਤਾ। ਸੀ.ਐੱਸ.ਈ.ਦੀ ਡਾਇਰੈਕਟਰ ਜਨਰਲ ਸੁਨੀਤਾ ਨਰਾਇਣ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਡੇਅਰੀ ਸੈਕਟਰ ਵਿੱਚ ਰੋਗਾਣੂਨਾਸ਼ਕ ਦਵਾਈਆਂ ਦੀ ਵੱਡੇ ਪੱਧਰ ਤੇ ਦੁਰਵਰਤੋਂ ਕੀਤੀ ਜਾਂਦੀ ਹੈ। ਰੋਗਾਣੂਨਾਸ਼ਕਾਂ ਦੀ ਰਹਿੰਦ-ਖੂੰਹਦ ਦੁੱਧ ਵਿੱਚ ਟੈਸਟ ਨਹੀਂ ਕੀਤੀ ਜਾਂਦੀ। ਚਿੰਤਾ ਵਾਲੀ ਗੱਲ ਇਹ ਹੈ ਕਿ ਭਾਰਤੀ ਖੁਰਾਕ ਖਾਸ ਕਰ ਬੱਚਿਆਂ ਲਈ ਦੁੱਧ ਦੀ ਸਭ ਤੋਂ ਵੱਧ ਵਰਤੋਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਕੋਵਿਡ19 ਵਿਰੁੱਧ ਸੰਘਰਸ਼ ਕਰ ਰਹੇ ਹਾਂ ਅਤੇ ਨਾਲ ਹੀ ਅਸੀਂ ਇੱਕ ਹੋਰ ਮਹਾਮਾਰੀ ਵਰਗੀ ਸਥਿਤੀ ਪੈਦਾ ਕਰ ਰਹੇ ਹਾਂ। ਜੋ ਉਤਪਾਦ ਅਸੀਂ ਪੈਦਾ ਕਰ ਰਹੇ ਹਾਂ ਉਹ ਰਸਾਇਣਾਂ ਨਾਲ ਭਰਪੂਰ ਹਨ। 

ਸੀ.ਐੱਸ.ਈ ਦਾ ਮੁਲਾਂਕਣ ਦਰਸਾਉਂਦਾ ਹੈ ਕਿ ਡੇਅਰੀ ਕਿਸਾਨ, ਪਸ਼ੂਆਂ ਦੀਆਂ ਬੀਮਾਰੀਆਂ ਲਈ ਵੀ ਅੰਨ੍ਹੇਵਾਹ ਰੋਗਾਣੂਨਾਸ਼ਕ ਦੀ ਵਰਤੋਂ ਕਰਦੇ ਹਨ। ਅਕਸਰ ਇਨ੍ਹਾਂ ਵਿਚ ਮਨੁੱਖਾਂ ਲਈ ਕ੍ਰਿਟੀਕਲੀ ਇੰਪੋਰਟੈਂਟ ਐਂਟੀਬਾਇਓਟਿਕਸ (ਸੀ.ਆਈ.ਏ.) ਸ਼ਾਮਲ ਹੁੰਦੇ ਹਨ। ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿਤੀ ਹੈ ਕਿ ਰੋਗਾਣੂਨਾਸ਼ਕਾਂ ਦੇ ਵਧ ਰਹੇ ਸੰਕਟ ਦੇ ਮੱਦੇਨਜ਼ਰ ਇਨ੍ਹਾਂ ਦੀ ਸੁਚੱਜੀ ਵਰਤੋਂ ਚਾਹੀਦਾ ਹੈ। ਇਨ੍ਹਾਂ ਸੀ.ਆਈ.ਏ ਵਿੱਚ ਐਮਿਨੋਗਲਾਈਕੋਸਾਈਡਜ਼ ਅਤੇ ਪੈਨਸਿਲਿਨ ਦੇ ਨਾਲ-ਨਾਲ ਤੀਜੀ ਪੀੜ੍ਹੀ ਦੇ ਸੇਫਲੋਸਪੋਰਿਨ ਅਤੇ ਫਲੂਰੋਕਿਨੋਲਨ ਸ਼ਾਮਲ ਹਨ, ਜੋ ਕਿ ਹਾਈਏਸਟ ਪ੍ਰੀਅਰਟੀ ਕ੍ਰਿਟੀਕਲੀ ਇੰਪੋਰਟੈਂਟ  ਐਂਟੀਬਾਇਓਟਿਕਸ (ਐੱਚ.ਪੀ.ਸੀ.ਆਈ.ਏ.) ਮੰਨੇ ਜਾਂਦੇ ਹਨ। 

ਪੜ੍ਹੋ ਇਹ ਵੀ ਖਬਰ - ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼: ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਲੈਣ ਵਾਲਾ 'ਸ਼ਹੀਦ ਊਧਮ ਸਿੰਘ'

ਇਸ ਰੋਗਾਣੂਨਾਸ਼ਕਾਂ ਦੀ ਵਰਤੋਂ ਵਿਰੁੱਧ ਕਾਨੂੰਨ ਦੇ ਬਾਵਜੂਦ ਵੀ ਪਸ਼ੂਆਂ ਦੇ ਮਾਹਿਰ ਡਾਕਟਰਾਂ ਦੀ ਸਲਾਹ ਤੋਂ ਬਿਨਾ ਵੀ ਆਸਾਨੀ ਨਾਲ ਮਿਲ ਜਾਂਦੇ ਹਨ। ਕਿਸਾਨ ਅਕਸਰ ਕਿਸੇ ਮਾਹਿਰ ਦੀ ਨਿਗਰਾਨੀ ਤੋਂ ਬਿਨ੍ਹਾਂ ਵੀ ਪਸ਼ੂਆਂ ਨੂੰ ਟੀਕੇ ਲਗਾ ਦਿੰਦੇ ਹਨ। 

ਰੋਗਾਣੂਨਾਸ਼ਕ ਰਹਿੰਦ ਖੂੰਹਦ ਦੀ ਜਾਂਚ
ਸੀ.ਆਈ.ਏ ਦੇ ਖੋਜੀਆਂ ਦਾ ਮੰਨਣਾ ਹੈ ਕਿ ਕੁਝ ਰਾਜ ਮਿਲਕ ਫੈਡਰੇਸ਼ਨਾਂ ਦੁਆਰਾ ਇਕੱਠੇ ਕੀਤੇ ਦੁੱਧ ਵਿੱਚ ਰੋਗਾਣੂਨਾਸ਼ਕ ਰਹਿੰਦ ਖੂੰਹਦ ਦੀ ਪੂਰੀ ਤਰ੍ਹਾਂ ਜਾਂਚ ਨਹੀਂ ਕੀਤੀ ਜਾਂਦੀ। ਇਹ ਮਸ਼ਹੂਰ ਬਰਾਂਡਾਂ ਦੇ ਤਹਿਤ ਪੈਕ ਕੀਤੇ ਦੁੱਧ ਅਤੇ ਡੇਅਰੀ ਉਤਪਾਦਾਂ ਨੂੰ ਵੇਚਦੇ ਹਨ। ਸੀ.ਆਈ.ਏ ਵਿੱਚ 'ਭੋਜਨ ਸੁਰੱਖਿਆ ਅਤੇ ਜ਼ਹਿਰੀਲੇ ਪ੍ਰੋਗਰਾਮ' ਦੇ ਡਰੈਕਟਰ ਅਮਿਤ ਖੁਰਾਣਾ ਨੇ ਕਿਹਾ ਕਿ  ਜੇਕਰ ਪਸ਼ੂ ਇਲਾਜ ਅਧੀਨ ਵੀ ਹੁੰਦਾ ਹੈ ਤਾਂ ਵੀ ਕਿਸਾਨ ਉਸ ਦਾ ਦੁੱਧ ਕੱਢਦੇ ਅਤੇ ਵੇਚਦੇ ਹਨ। ਜਿਸ ਨਾਲ ਦੁੱਧ ਵਿੱਚ ਰੋਗਾਣੂਨਾਸ਼ਕਾਂ ਦੀ ਸੰਭਾਵਨਾ ਵਧ ਜਾਂਦੀ ਹੈ। ਹਾਲਾਂਕਿ ਖਪਤਕਾਰਾਂ ਨੂੰ ਸਿੱਧੇ ਤੌਰ ਤੇ ਵੇਚੇ ਜਾਣ ਵਾਲੇ ਦੁੱਧ ਦੀ ਪਰਖ ਨਹੀਂ ਕੀਤੀ ਜਾਂਦੀ, ਪਰ ਜਿਸ ਦੀ ਉਮੀਦ ਕੀਤੀ ਜਾਂਦੀ ਹੈ ਉਸ ਦੇ ਉਲਟ ਪੈਕਟਾਂ ਵਿੱਚ ਵਿਕਦੇ ਦੁੱਧ ਦੀ ਰੋਗਾਣੂਨਾਸ਼ਕ ਰਹਿੰਦ-ਖੂੰਹਦ ਜਾਂਚ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਪੁਲਿੰਗ ਅਤੇ ਪ੍ਰੋਸੈਸਿੰਗ ਦੇ ਬਾਵਜੂਦ ਕਈ ਰਾਜਾਂ ਦੇ ਪੈਦਾ ਕੀਤੇ ਦੁੱਧ ਦੇ ਨਮੂਨਿਆਂ ਨੂੰ ਐੱਫ.ਐੱਸ.ਐੱਸ.ਏ.ਆਈ ਦੇ ਸਾਲ 2018 ਦੌਰਾਨ ਦੁੱਧ ਦੀ ਗੁਣਵੱਤਾ ਦੇ ਸਰਵੇਖਣ ਵਿੱਚ ਰੋਗਾਣੂਨਾਸ਼ਕ ਰਹਿੰਦ ਖੂੰਹਦ ਮਿਲੀ ਸੀ। 

ਪੜ੍ਹੋ ਇਹ ਵੀ ਖਬਰ - ਸਫ਼ਰ ਦੌਰਾਨ ਜੇਕਰ ਤੁਹਾਨੂੰ ਵੀ ਆਉਂਦੀ ਹੈ 'ਉਲਟੀ' ਤਾਂ ਇਸਦੇ ਹੱਲ ਲਈ ਪੜ੍ਹੋ ਇਹ ਖ਼ਬਰ

ਮੀਟਿੰਗ ਵਿਚ ਦੁੱਧ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਕਈ ਤਰ੍ਹਾਂ ਦੇ ਸੁਝਾਅ ਤੇ ਹੱਲ ਤੇ ਵਿਚਾਰ ਚਰਚਾ ਹੋਈ। ਅੰਤ ਡਰੈਕਟਰ ਸੁਨੀਤਾ ਨਾਰਾਇਣ ਨੇ ਕਿਹਾ ਕਿ ਇਸ ਏਜੰਡੇ ਨੂੰ ਹੋਰ ਤਰਜੀਹ ਦੇਣ ਦੀ ਲੋੜ ਹੈ, ਨਿਗਰਾਨੀ ਅਤੇ ਪ੍ਰੀਖਣ ਨੂੰ ਵਧਾਉਣਾ ਚਾਹੀਦਾ ਹੈ, ਮੁੱਖ ਤੌਰ ਤੇ ਕ੍ਰਿਟੀਕਲੀ ਇੰਪੋਰਟੈਂਟ ਐਂਟੀਬਾਇਓਟਿਕਸ ਦੀ ਵਰਤੋਂ ਤੇ ਮੁਕੰਮਲ ਰੋਕ ਲਗਾਉਣੀ ਚਾਹੀਦੀ ਹੈ ਨਾਲ ਹੀ ਇਨ੍ਹਾਂ ਦੀ ਵਰਤੋਂ ਤੇ ਜ਼ੁਰਮਾਨੇ ਲਗਾਉਣੇ ਚਾਹੀਦੇ ਹਨ, ਕਿਸਾਨਾਂ ਅਤੇ ਖੇਤੀਬਾੜੀ ਡੇਅਰੀ ਸੈਕਟਰਾਂ ਨਾਲ ਮਿਲ ਕੇ ਹੀ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ। 

‘‘ਇਸ ਬਾਰੇ ਜਗਬਾਣੀ ਨਾਲ ਗੱਲ ਕਰਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਰੈਕਟਰ ਡਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਰੋਗਾਣੂਨਾਸ਼ਕਾਂ ਦੀ ਲੋੜ ਤੋਂ ਜ਼ਿਆਦਾ ਵਰਤੋ ਪਸ਼ੂਆਂ ਅਤੇ ਦੁੱਧ ਲਈ ਕਾਫ਼ੀ ਖ਼ਤਰਨਾਕ ਹੈ। ਜਾਗਰੂਕਤਾ ਰਾਹੀਂ ਹੀ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ। ਪਿੰਡਾਂ ਵਿੱਚ ਕਿਸਾਨਾਂ ਨੂੰ ਖੁਦ ਜਾਂ ਪਸ਼ੂਆਂ ਦੇ ਮਾਹਰਾਂ ਤੋਂ ਬਿਨਾਂ ਕੋਈ ਵੀ ਦਵਾਈ ਪਸ਼ੂਆਂ ਨੂੰ ਨਹੀਂ ਦੇਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲਗਭਗ ਹਰੇਕ ਜ਼ਿਲੇ ਵਿਚ ਪਸ਼ੂਆਂ ਲਈ ਪੌਲੀਕਲੀਨਿਕ ਬਣੇ ਹਨ। ਇੱਥੇ ਲੈਬੋਰਟਰੀਆਂ ਵਿਚ ਹਰ ਤਰੀਕੇ ਦਾ ਪ੍ਰੀਖਣ ਕੀਤਾ ਜਾਂਦਾ ਹੈ। ਕਿਸਾਨ ਪਸ਼ੂਆਂ ਦੇ ਪਿਸ਼ਾਬ, ਖੂਨ ਆਦਿ ਟੈਸਟ ਕਰਵਾ ਕੇ ਲੁੜੀਂਦੀ ਦਵਾਈ ਪਸ਼ੂਆ ਨੂੰ ਦੇਣ।’’

ਪੜ੍ਹੋ ਇਹ ਵੀ ਖਬਰ - ਖੰਡ ਮਿੱਲਾਂ ਵੱਲ ਕਿਸਾਨਾਂ ਦੇ ਖੜ੍ਹੇ 22 ਹਜ਼ਾਰ ਕਰੋੜ ਬਕਾਏ ਦਾ ਵਾਲੀ ਵਾਰਿਸ ਕੌਣ ਬਣੇ?


rajwinder kaur

Content Editor

Related News