ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਨਰਮੇਂ ਤੇ ਝੋਨੇ ਦੀ ਖਰਾਬ ਹੋ ਚੁੱਕੀ ਫ਼ਸਲ ਮਗਰੋਂ ਕਣਕ ਦੀ ਬਿਜਾਈ ਦਾ ਖ਼ਦਸ਼ਾ

09/14/2020 11:04:54 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕਿਸਾਨੀ ਨੂੰ ਨਿੱਤ ਨਵੀਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਾਲ ਦੇ ਮਾਨਸੂਨ ਸਮੇਂ ਦੀ ਗੱਲ ਕਰੀਏ ਤਾਂ ਇਸ ਵਾਰ ਪਿਛਲੇ ਸਾਲ ਨਾਲੋਂ ਜ਼ਿਆਦਾ ਮੀਂਹ ਦਰਜ ਕੀਤਾ ਗਿਆ ਹੈ। ਸਿੱਟੇ ਵਜੋਂ ਫਾਜ਼ਿਲਕਾ ਜ਼ਿਲ੍ਹੇ ਦੇ ਹਜ਼ਾਰਾਂ ਏਕੜ ਰਕਬੇ ਵਿਚ ਮੀਂਹ ਦੇ ਪਾਣੀ ਨੇ ਨਰਮੇਂ ਅਤੇ ਝੋਨੇ ਦੀ ਫਸਲ ਨੂੰ ਤਬਾਹ ਕਰ ਦਿੱਤਾ ਹੈ। ਇਸ ਬਾਰੇ ਜੱਗ ਬਾਣੀ ਨਾਲ ਗੱਲ ਕਰਦਿਆਂ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਘੁੜਿਆਣਾ ਦੇ ਕਿਸਾਨ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਉਹ 50 ਏਕੜ ਦੀ ਖੇਤੀ ਕਰਦੇ ਹਨ, ਜਿਸ ਵਿੱਚ 8.5 ਏਕੜ ਨਰਮਾ ਅਤੇ ਬਾਕੀ ਝੋਨੇ ਦੀ ਫਸਲ ਹੈ। ਨਰਮੇ ਦੀ ਫਸਲ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਅਤੇ ਝੋਨੇ ਵਿੱਚ ਪਾਣੀ ਖੜਾ ਹੈ।

''ਕਰੋਗੇ ਗੱਲ, ਮਿਲੇਗਾ ਹੱਲ'': ਪੀ.ਏ.ਯੂ. ਵੱਲੋਂ ਖੁਦਕੁਸ਼ੀਆਂ ਰੋਕਣ ਲਈ ਉਪਰਾਲਾ

ਮੋਟਰਾਂ ਲਗਾ ਕੇ ਪਾਣੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਮੀਂਹ 3 ਸਾਉਣ ਨੂੰ ਪਿਆ ਸੀ । ਉਸ ਸਮੇਂ ਨਰਮੇ ਦੀ ਫਸਲ ਖਰਾਬ ਹੋਣ ਕਰਕੇ ਬਹੁਤੇ ਲੋਕਾਂ ਨੇ ਝੋਨਾ ਲਾ ਦਿੱਤਾ ਸੀ। ਪਰ 10 ਦਿਨ ਪਹਿਲਾਂ ਪਏ ਮੀਂਹ ਕਾਰਨ ਨਰਮੇ ਦੀ ਖਰਾਬ ਹੋ ਚੁੱਕੀ ਫ਼ਸਲ ਦੀ ਜਗ੍ਹਾ ਝੋਨਾ ਵੀ ਨਹੀਂ ਲੱਗਦਾ ਅਤੇ ਜਿਹੜਾ ਝੋਨਾ ਲਾਇਆ ਸੀ ਉਹ ਵੀ ਖਰਾਬ ਹੋ ਚੁੱਕਿਆ ਹੈ। ਖੇਤਾਂ ਚੋਂ ਪਾਣੀ ਸੁਕਣ ਲਈ ਲੱਗਭਗ ਮਹੀਨਾ ਲੱਗ ਜਾਵੇਗਾ ਜਿਸ ਨਾਲ ਝੋਨੇ ਦੀ ਵਾਢੀ ਅਤੇ ਕਣਕ ਦੀ ਬਿਜਾਈ ਉੱਤੇ ਵੀ ਅਸਰ ਪਵੇਗਾ ਕਿਉਂਕਿ ਪਾਣੀ ਦਾ ਪੱਧਰ ਬਿਲਕੁਲ ਉਪਰ ਆ ਚੁੱਕਾ ਹੈ। ਉਨ੍ਹਾਂ ਮੁਤਾਬਕ ਹੁਣ ਤੱਕ ਖਰਾਬ ਹੋ ਚੁੱਕੀ ਫ਼ਸਲ ਦੀ ਕੋਈ ਗਿਰਦਾਵਰੀ ਨਹੀਂ ਹੋਈ ਹੈ। 

ਜਾਣੋ ਕੋਰੋਨਾ ਕਾਲ ਦੌਰਾਨ ਵੀ ਖੇਤੀ ਉਤਪਾਦਨ ਕਿੰਨਾ ਕੁ ਹੈ ਵਧਿਆ (ਵੀਡੀਓ)

ਇਸੇ ਹੀ ਪਿੰਡ ਦੇ ਸਤਨਾਮ ਸਿੰਘ ਨੇ ਦੱਸਿਆ ਕਿ ਉਹ 25 ਏਕੜ ਦੀ ਖੇਤੀ ਕਰਦੇ ਹਨ ਜਿਸ ਵਿਚ ਅੱਧਾ ਨਰਮਾ ਅਤੇ ਅੱਧਾ ਝੋਨਾ ਹੈ। 3 ਸਾਉਣ ਨੂੰ ਪਏ ਮੀਂਹ ਨੇ ਨਰਮੇ ਦੀ ਫਸਲ ਖਰਾਬ ਕਰ ਦਿੱਤੀ ਸੀ। ਜਿਸ ਨੂੰ ਵਾਹ ਕੇ ਝੋਨਾ ਲਾ ਦਿੱਤਾ ਅਤੇ ਹੁਣ ਸਾਰਾ ਝੋਨਾ ਪਾਣੀ ਵਿਚ ਡੁੱਬ ਗਿਆ ਹੈ। 

ਗਊ ਦੇ ਮਾਸ ’ਤੇ ਪਾਬੰਦੀ ਲਗਾਉਣ ਜਾ ਰਿਹਾ ਹੈ ਸ਼੍ਰੀਲੰਕਾ, ਜਾਣੋ ਕਿਉਂ (ਵੀਡੀਓ)

ਪਿੰਡ ਮੁਰਾਦਵਾਲਾ ਦੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਆਪਣੇ ਚਾਰ ਅਤੇ ਢਾਈ ਏਕੜ ਠੇਕੇ ਉਤੇ ਲੈ ਕੇ ਨਰਮਾ ਬੀਜਿਆ ਸੀ ਜੋ ਬਿਲਕੁਲ ਖਰਾਬ ਹੋ ਗਿਆ ਹੈ, ਹੁਣ ਕਣਕ ਦੀ ਬਿਜਾਈ ਵੀ ਮੁਸ਼ਕਲ ਲੱਗਦੀ ਹੈ। ਪਾਣੀ ਇਨ੍ਹਾਂ ਹੈ ਕਿ ਖੇਤਾਂ ਵਿੱਚ ਘਰ ਹੋਣ ਕਰਕੇ ਸਮਾਨ ਵੀ ਘਰੋਂ ਚਕਣਾ ਪਿਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਬੰਦੇ ਵੀ ਬਹੁਤ ਵਾਰ ਆਏ ਹਨ ਕੇ ਪਾਣੀ ਖੇਤਾਂ ਵਿੱਚੋਂ ਕਢਵਾ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ। 

ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ 
 
‘‘ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮੀ ਤਬਦੀਲੀ ਅਤੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਨਸੂਨ ਦੇ ਸਮੇਂ ਦੌਰਾਨ ਪੂਰੇ ਪੰਜਾਬ ਵਿੱਚ ਔਸਤ ਮੀਂਹ 425 ਮਿਲੀਮੀਟਰ ਦੇ ਲਗਭਗ ਮੰਨਿਆ ਗਿਆ ਹੈ। ਪੰਜਾਬ ਵਿਚ ਹੁਣ ਤੱਕ 387 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜਿਹੜਾ ਕਿ ਹੋਰ ਵੀ ਵਧ ਸਕਦਾ ਹੈ ਕਿਉਂਕਿ ਮੌਨਸੂਨ ਖਤਮ ਹੋਣ ਵਿੱਚ ਅਜੇ ਕੁੱਝ ਦਿਨ ਪਏ ਹਨ। ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਬਰਨਾਲ਼ਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਸੰਗਰੂਰ ਅਤੇ ਇਸਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਸਧਾਰਨ ਨਾਲੋਂ ਜ਼ਿਆਦਾ ਮੀਂਹ ਦਰਜ ਕੀਤਾ ਗਿਆ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਖੇਤਾਂ ਵਿਚ ਖੜ੍ਹੇ ਪਾਣੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਸਮ ਖੁਸ਼ਕ ਹੈ, ਜੇਕਰ ਪਾਣੀ ਦੀ ਨਿਕਾਸੀ ਨਾਲ ਦੀ ਨਾਲ ਹੋ ਜਾਵੇ ਤਾਂ ਕੁਝ ਦਿਨਾਂ ਵਿਚ ਪਾਣੀ ਸੁੱਕ ਜਾਵੇਗਾ।’’

ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ


rajwinder kaur

Content Editor

Related News