ਲੋੜ ਤੋਂ ਵੱਧ ਪਏ ਮੀਂਹ ਨੇ ਕਿਸਾਨਾਂ ਦੀਆਂ ਫਸਲਾਂ ’ਤੇ ਢਾਹਿਆ ਕਹਿਰ

Thursday, Jul 23, 2020 - 12:11 PM (IST)

ਲੋੜ ਤੋਂ ਵੱਧ ਪਏ ਮੀਂਹ ਨੇ ਕਿਸਾਨਾਂ ਦੀਆਂ ਫਸਲਾਂ ’ਤੇ ਢਾਹਿਆ ਕਹਿਰ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕਿਸਾਨਾਂ ਨੂੰ ਆਏ ਦਿਨ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਉਣੀ ਦੀ ਫਸਲ ਦੀ ਜੇਕਰ ਗੱਲ ਕਰੀਏ ਤਾਂ ਮਜ਼ਦੂਰਾਂ ਦੀ ਕਮੀ ਕਰਕੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਵਿੱਚ ਬਹੁਤ ਮੁਸ਼ਕਲਾਂ ਆਈਆਂ ਅਤੇ ਹੁਣ ਲੋੜ ਤੋਂ ਜ਼ਿਆਦਾ ਪੈ ਰਹੇ ਮੀਂਹ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ। ਝੋਨੇ ਦੀ ਫਸਲ ਤਾਂ ਜ਼ਿਆਦਾ ਮੀਂਹ ਦੀ ਕੁੱਝ ਹੱਦ ਤੱਕ ਮਾਰ ਝੱਲ ਵੀ ਲੈਂਦੀ ਹੈ ਪਰ ਨਰਮੇ ਦੀ ਫਸਲ ਜ਼ਿਆਦਾ ਪਾਣੀ ਭਰਨ ਕਰਕੇ ਖਰਾਬ ਹੋ ਜਾਂਦੀ ਹੈ। ਪਿਛਲੇ ਦਿਨੀਂ ਲਗਾਤਾਰ ਪਏ ਮੀਂਹ ਨੇ ਮਾਲਵੇ ਇਲਾਕੇ ਵਿਚ ਬਹੁਤ ਕਹਿਰ ਢਾਇਆਂ। 

ਜਨਮ ਦਿਨ ’ਤੇ ਵਿਸ਼ੇਸ਼ : ਭਾਰਤ ਦਾ ਵੀਰ ਸਪੂਤ ‘ਚੰਦਰ ਸ਼ੇਖਰ ਆਜ਼ਾਦ’

ਕਿਸਾਨਾਂ ਦਾ ਕਹਿਣਾ ਹੈ ਕਿ ਪਿੰਡਾਂ ਦੀ ਸੈਂਕੜੇ ਏਕੜ ਜ਼ਮੀਨ ਵਿੱਚ ਵੱਖ-ਵੱਖ ਫਸਲਾਂ ਅਤੇ ਸਬਜ਼ੀਆਂ ਬੀਜੀਆਂ ਹਨ, ਯੂ ਕੇ ਪਾਣੀ ਵਿੱਚ ਡੁੱਬ ਗਈਆਂ। ਝੋਨੇ ਦੀ ਫਸਲ ਜੇਕਰ ਚਾਰ ਦਿਨ ਤੋਂ ਜ਼ਿਆਦਾ ਪਾਣੀ ਵਿੱਚ ਡੁੱਬੀ ਰਹਿ ਜਾਂਦੀ ਹੈ ਤਾਂ ਇਸਦਾ ਬੂਟਾ ਵੀ ਗਲ ਜਾਂਦਾ ਹੈ ਅਤੇ ਬਾਕੀ ਫ਼ਸਲਾਂ ਤਾਂ ਜ਼ਿਆਦਾ ਪਾਣੀ ਬਿਲਕੁਲ ਵੀ ਨਹੀਂ ਸਹਾਰ ਸਕਦੀਆਂ। 

SDM ਪੂਨਮ ਸਿੰਘ ਨੇ ਬਚਾਈ ਨੌਜਵਾਨ ਦੀ ਜਾਨ, ਕਿਹਾ ‘ਮੌਕੇ ’ਤੇ ਨਾ ਪਹੁੰਚਦੀ ਤਾਂ ਮਾਰ ਦਿੰਦੇ’

ਇਸ ਬਾਰੇ ਜਗਬਾਣੀ ਨਾਲ ਗੱਲ ਕਰਦਿਆਂ ਮਾਨਸਾ ਜਿਲੇ ਦੇ ਪਿੰਡ ਮਲਕਪੁਰ ਖਿਆਲਾ ਦੇ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ 7.5 ਏਕੜ ਜ਼ਮੀਨ ਹੈ ਅਤੇ ਸਾਰੀ ਵਿਚ ਹੀ ਨਰਮੇ ਦੀ ਕਾਸ਼ਤ ਕੀਤੀ ਹੈ। ਮੀਂਹ ਦਾ ਪਾਣੀ ਜ਼ਿਆਦਾ ਭਰਨ ਕਰਕੇ ਨਰਮੇ ਦੀ ਫਸਲ ਬਿਲਕੁਲ ਡੁੱਬ ਗਈ ਹੈ। ਉਨ੍ਹਾਂ ਕਿਹਾ ਕਿ ਯਕੀਨਨ ਇੰਨੇ ਪਾਣੀ ਨਾਲ ਇਹ ਫਸਲ ਖਰਾਬ ਹੋ ਜਾਵੇਗੀ ਇਸ ਲਈ ਅਸੀਂ ਝੋਨਾ ਲਾਉਣ ਲਈ ਬੰਦੋਬਸਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪਹਿਲਾਂ ਨਰਮੇ ਦੀ ਬਿਜਾਈ ਤੇ ਖਰਚਾ ਹੋਇਆ ਅਤੇ ਹੁਣ ਮਹਿੰਗੇ ਮੁੱਲ ਦੀ ਲੇਵਰ ਨਾਲ ਝੋਨਾ ਲਾ ਕੇ ਖਰਚੇ ਵਿੱਚ ਹੋਰ ਵਾਧਾ ਹੋ ਜਾਵੇਗਾ।

ਸਨਅਤੀ ਪਾਰਕ ਲਈ ਸਰਕਾਰ ਵੱਲੋਂ ਜ਼ਮੀਨ ਐਕੁਆਇਰ ਕਰਨ ਵਾਲਾ ਮਤਾ ਸੇਖੋਂਵਾਲ ਗਰਾਮ ਸਭਾ ਵੱਲੋਂ ਰੱਦ

ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਹੀ ਗਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜਾ ਦੇਣਾ ਚਾਹੀਦਾ ਹੈ ਕਿਉਂਕਿ ਜੇਕਰ ਦੇਰੀ ਹੋ ਗਈ ਤਾਂ ਮਜਬੂਰਨ ਕਿਸਾਨਾਂ ਨੂੰ ਨਰਮੇ ਦੀ ਫਸਲ ਵਾਹ ਕੇ ਝੋਨਾ ਲਾਉਣਾ ਪਵੇਗਾ ਅਤੇ ਗਿਰਦਾਵਰੀ ਮੌਕੇ ਖਰਾਬ ਹੋਈ ਫਸਲ ਖੇਤਾਂ ਵਿੱਚ ਨਹੀਂ ਦਿਖਾਈ ਦੇਵੇਗੀ। 

ਮਾਨਸਾ ਜ਼ਿਲ੍ਹੇ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਮੀਂਹ ਦੇ ਪਾਣੀ ਕਾਰਨ ਕਿਸਾਨਾਂ ਦੀ ਫ਼ਸਲ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਕਰਵਾਉਣ ਸਬੰਧੀ ਐਸ ਡੀ ਐਮ ਬੁਢਲਾਡਾ ਨੂੰ ਮੰਗ-ਪੱਤਰ ਭੇਜਿਆ। ਬੀਕੇਯੂ ਡਕੌਂਦਾ ਨੇ ਬੇਨਤੀ ਕੀਤੀ ਕੇ ਬਲਾਕ ਬੁਢਲਾਡਾ ਦੇ ਪਿੰਡਾਂ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਕਿਸਾਨਾਂ ਦਾ ਝੋਨਾ, ਨਰਮਾਂ, ਹਰਾ ਚਾਰਾ ਅਤੇ ਸਬਜ਼ੀਆਂ ਸੈਂਕੜੇ ਏਕੜ ਚ ਪਾਣੀ ਭਰਨ ਕਰਕੇ ਡੁੱਬ ਗਏ ਹਨ। ਇਸ ਲਈ ਕਿਸਾਨਾਂ ਦੇ ਹੋ ਰਹੇ ਨੁਕਸਾਨ ਦੀ ਤੁਰੰਤ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੇ ਹੋਏ ਖਰਚੇ ਅਤੇ ਫ਼ਸਲਾਂ ਦੇ ਝਾੜ ਯੋਗ ਮੁਆਵਜਾ ਦਿੱਤਾ ਜਾਵੇ। 

ਕਈ ਤਰ੍ਹਾਂ ਦੇ ਨੁਕਸਾਨ ਕਰਦੀ ਹੈ ਝੋਨੇ ਦਾ ਰੰਗ ‘ਗੂੜਾ ਹਰਾ’ ਦੀ ਦੌੜ ’ਚ ਵਰਤੀ ਬੇਲੋੜੀ ‘ਯੂਰੀਆ ਖਾਦ’


author

rajwinder kaur

Content Editor

Related News