ਸਰਵਪੱਖੀ ਰੋਕਥਾਮ ਤੋਂ ਬਿਨਾਂ ਸੰਭਵ ਨਹੀਂ ਹੈ ਤੇਜ਼ੀ ਨਾਲ ਵਧ ਰਹੇ ‘ਕਾਂਗਰਸ ਘਾਹ’ ਨੂੰ ਰੋਕਣਾ

08/25/2020 1:21:02 PM

ਗੁਰਦਾਸਪੁਰ (ਹਰਮਨਪ੍ਰੀਤ) - ਪਿਛਲੇ ਕਈ ਸਾਲਾਂ ਤੋਂ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਅੰਦਰ ਕਾਂਗਰਸ ਘਾਹ ਨਾਂਅ ਦਾ ਨਦੀਨ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ, ਜਿਸਨੇ ਨਾ ਸਿਰਫ ਕਈ ਖਾਲੀ ਪਈਆਂ ਜ਼ਮੀਨਾਂ ਨੂੰ ਢੱਕ ਲਿਆ ਹੈ ਸਗੋਂ ਇਸਨੇ ਵਾਹੀਯੋਗ ਜ਼ਮੀਨਾਂ ਨੂੰ ਵੀ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਬੇਸ਼ੱਕ ਕਿਸਾਨਾਂ ਵਲੋਂ ਆਪਣੇ-ਆਪਣੇ ਢੰਗਾਂ ਨਾਲ ਇਸ ਨਦੀਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਖੇਤੀ ਮਾਹਰਾਂ ਅਨੁਸਾਰ ਜਿੰਨੀ ਦੇਰ ਇਸ ਦੀ ਸਰਵਪੱਖੀ ਰੋਕਥਾਮ ਸ਼ੁਰੂ ਨਹੀਂ ਕੀਤੀ ਜਾਂਦੀ, ਓਨੀਂ ਦੇਰ ਇਸਦੀ ਰੋਕਥਾਮ ਸੰਭਵ ਨਹੀਂ ਹੈ।

ਕਈ ਨਾਵਾਂ ਨਾਲ ਪ੍ਰਸਿੱਧ ਹੈ ਕਾਂਗਰਸ ਘਾਹ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਰਾਂ ਮੁਤਾਬਕ ਕਾਂਗਰਸ ਘਾਹ ਕਈ ਨਾਵਾਂ ਨਾਲ ਪ੍ਰਸਿੱਧ ਹੈ ਜਿਸਨੂੰ ਕੁਝ ਲੋਕ ਗਾਜ਼ਰ ਬੂਟੀ ਦੇ ਨਾਂਅ ਨਾਲ ਜਾਣਦੇ ਹਨ ਜਦੋਂ ਕਿ ਕੁਝ ਲੋਕ ਇਸਨੂੰ ਗੰਦੀ ਬੂਟੀ, ਸਫੈਦ ਟੋਪੀ ਅਤੇ ਚੇਤਕ ਚਾਂਦਨੀ ਵੀ ਕਹਿੰਦੇ ਹਨ। ਨਹਿਰਾਂ ਅਤੇ ਸੜਕਾਂ ਦੇ ਕੰਢਿਆਂ ਦੇ ਇਲਾਵਾ ਖਾਲੀ ਪਈਆਂ ਥਾਵਾਂ ’ਤੇ ਹਰ ਪਾਸੇ ਇਹ ਨਦੀਨ ਆਮ ਹੀ ਦੇਖਣ ਨੂੰ ਮਿਲ ਜਾਂਦਾ ਹੈ। ਮਾਹਰਾਂ ਮੁਤਾਬਕ ਕਾਂਗਰਸ ਘਾਹ ਦਾ ਬੀਜ 1960 ਦੌਰਾਨ ਮੈਕਸੀਕੋ ਤੋਂ ਮੰਗਵਾਈ ਗਈ ਕਣਕ ਦੇ ਨਾਲ ਭਾਰਤ ਵਿਚ ਆਇਆ ਸੀ ਜਿਸਨੇ ਅੱਜ ਦੇਸ਼ ਦੇ ਵੱਖ-ਵੱਖ ਹਿਸਿਆਂ ਅੰਦਰ ਪੈਰ ਪਸਾਰ ਲਏ ਹਨ।

ਵਕਾਲਤ ਛੱਡ ਜ਼ਹਿਰ ਮੁਕਤ ਖੇਤੀ ਕਰਨ ਵਾਲੇ ਇਸ ਕਿਸਾਨ ਦੀ ਸੁਣੋ ਪੂਰੀ ਕਹਾਣੀ (ਵੀਡੀਓ)

ਸਾਲ ’ਚ 4-5 ਵਾਰ ਉੱਗਦੈ ਕਾਂਗਰਸ ਘਾਹ
ਖੇਤੀ ਮਾਹਰਾਂ ਮੁਤਾਬਕ ਇਹ ਨਦੀਨ ਮਾਰਚ ਵਿਚ ਉੱਗਣਾ ਸ਼ੁਰੂ ਹੋ ਜਾਂਦਾ ਹੈ ਅਤੇ ਨਵੰਬਰ ਤੱਕ ਉੱਗਦਾ ਰਹਿੰਦਾ ਹੈ। ਸਾਲ ਵਿਚ ਇਹ 4-5 ਵਾਰ ਉੱਗ ਕੇ ਚਾਰੇ ਪਾਸੇ ਫੈਲ ਜਾਂਦਾ ਅਤੇ ਇਸ ਦੇ ਬੀਜ ਬਾਰੀਕ ਅਤੇ ਹਲਕੇ ਹੋਣ ਕਾਰਣ ਝੱਟ ਹੀ ਨੇੜੇ-ਤੇੜੇ ਫੈਲ ਜਾਂਦੇ ਹਨ। ਮਾਹਰਾਂ ਅਨੁਸਾਰ ਇਸਦੇ ਬੀਜ ਨੂੰ ਜ਼ਮੀਨ ਅੰਦਰ ਥੋੜ੍ਹੀ ਜਿਹੀ ਨਮੀ ਮਿਲਣ ਨਾਲ ਹੀ ਇਹ ਉੱਗ ਪੈਂਦੇ ਹਨ ਅਤੇ ਇਸਦੀ ਔਸਤਨ ਉਚਾਈ 3-4 ਫੁੱਟ ਦੇ ਆਸ-ਪਾਸ ਰਹਿੰਦੀ ਹੈ। ਇਸ ਦੇ ਪੱਤੇ ਗਾਜ਼ਰ ਦੇ ਬੂਟਿਆਂ ਵਾਂਗ ਹੁੰਦੇ ਹਨ ਜਦੋਂ ਕਿ ਇਸ ਦੇ ਫੁੱਲਾਂ ਦਾ ਰੰਗ ਚਿੱਟਾ ਹੁੰਦਾ ਹੈ। ਇਸਦੇ ਬੀਜ ਦੇ ਫੈਲਣ ਅਤੇ ਉੱਗਣ ਦੀ ਤੇਜ਼ ਸ਼ਕਤੀ ਕਾਰਣ ਇਸਦੀ ਰੋਕਥਾਮ ਕਰਨੀ ਹੋਰ ਨਦੀਨਾਂ ਦੀ ਰੋਕਥਾਮ ਨਾਲੋਂ ਕਾਫੀ ਮੁਸ਼ਕਲ ਹੈ।

ਯੂ.ਕੇ. ’ਚ ਮੁੜ ਖੁੱਲ੍ਹਣ ਜਾ ਰਹੇ ਹਨ ਸਕੂਲ, ਤਿਆਰੀਆਂ ਹੋਈਆਂ ਸ਼ੁਰੂ (ਵੀਡੀਓ)

ਮਨੁੱਖੀ ਸਿਹਤ ਲਈ ਨੁਕਸਾਨਦੇਹ ਹੈ ਨਦੀਨ
ਅੱਜ ਖੇਤਾਂ ਦੀਆਂ ਵੱਟਾਂ, ਬੰਨ੍ਹਿਆਂ ਦੇ ਇਲਾਵਾ ਵਿਚਕਾਰ ਉੱਗਣ ਵਾਲਾ ਇਹ ਨਦੀਨ ਫਸਲਾਂ ਲਈ ਨੁਕਸਾਨਦੇਹ ਹੋਣ ਦੇ ਨਾਲ-ਨਾਲ ਮਨੁੱਖੀ ਸਿਹਤ ਲਈ ਵੀ ਹਾਨੀਕਾਰਕ ਸਿੱਧ ਹੋ ਰਿਹਾ ਹੈ। ਕੁਝ ਲੋਕ ਇਸਦੇ ਆਸ-ਪਾਸ ਰਹਿਣ ਜਾਂ ਇਸਨੂੰ ਛੂਹਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿਆਦਾ ਸੰਪਰਕ ਵਿਚ ਰਹਿਣ ’ਤੇ ਦਮਾ, ਨਜ਼ਲਾ, ਜ਼ੁਕਾਮ, ਬੁਖਾਰ ਅਤੇ ਖੁਜ਼ਲੀ ਵਰਗੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਦੀਨੇ ਦੇ ਸੁੱਕੇ ਹੋਏ ਬੂਟੇ ਦੇ ਪਰਾਗਣ ਸਾਹ ਰਾਹੀਂ ਅੰਦਰ ਜਾਣ ਕਾਰਣ ਵੀ ਸਿਹਤ ਵਿਗੜ ਜਾਂਦੀ ਹੈ ਅਤੇ ਇਸਤੋਂ ਪ੍ਰਭਾਵਿਤ ਵਿਅਕਤੀ ਦੇ ਸਰੀਰ ਉੱਪਰ ਲਾਲ-ਲਾਲ ਧਾਰੀਆਂ ਪੈਣ ਦੇ ਇਲਾਵਾ ਖਾਰਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਮਾਹਰਾਂ ਅਨੁਸਾਰ ਇਸਦੀ ਰੋਕਥਾਮ ਨਾ ਹੋਣ ’ਤੇ ਲਾਲ ਨਿਸ਼ਾਨਾਂ ਵਾਲੀ ਥਾਂ ਤੋਂ ਪਾਣੀ ਵੀ ਸਿੰਮਣ ਲੱਗ ਪੈਂਦਾ ਹੈ ਅਤੇ ਪ੍ਰਭਾਵਿਤ ਵਿਅਕਤੀ ਨੂੰ ਸਾਹ ਲੈਣ ਵਿਚ ਵੀ ਮੁਸ਼ਕਲ ਪੇਸ਼ ਆਉਂਦੀ ਹੈ।

ਪੈਸੇ ਜੋੜਨ ਤੇ ਸੋਚ ਸਮਝ ਕੇ ਖਰਚਾ ਕਰਨ ’ਚ ਮਾਹਿਰ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੁਣ

ਪਸ਼ੂਆਂ ਲਈ ਵੀ ਹੈ ਖਤਰਨਾਕ
ਖੇਤੀ ਮਾਹਰਾਂ ਨੇ ਦੱਸਿਆ ਕਿ ਪਸ਼ੂਆਂ ਦੀ ਸਿਹਤ ਲਈ ਵੀ ਕਾਂਗਰਸ ਘਾਹ ਕਾਫੀ ਨੁਕਸਾਨਦੇਹ ਸਿੱਧ ਹੁੰਦਾ ਹੈ। ਇਸਨੂੰ ਜ਼ਿਆਦਾ ਮਾਤਰਾ ਵਿਚ ਖਾਣ ਵਾਲੇ ਪਸ਼ੂ ਦੀ ਮੌਤ ਤੱਕ ਹੋ ਸਕਦੀ ਹੈ ਅਤੇ ਜੇਕਰ ਦੁੱਧਾਰੂ ਪਸ਼ੂ ਇਸਨੂੰ ਖਾ ਲੈਣ ਤਾਂ ਦੁੱਧ ਦਾ ਸੁਆਦ ਬਦਲ ਜਾਂਦਾ ਹੈ। ਇਸ ਨਦੀਨ ਸਬੰਧੀ ਖੋਜ ਕਰਨ ਵਾਲੇ ਮਾਹਰਾਂ ਅਨੁਸਾਰ ਇਸ ਵਿਚ ਪਾਰਥੀਨਿਨ ਹੁੰਦਾ ਹੈ ਜੋ ਪਸ਼ੂਆਂ ਦੀ ਸਿਹਤ ਲਈ ਕਈ ਸਮੱਸਿਆਵਾਂ ਪੈਦਾ ਕਰਦਾ ਹੈ। ਇਸ ਹਾਨੀਕਾਰਨ ਨਦੀਨ ਦੇ ਖਾਤਮੇ ਲਈ ਕਿਸਾਨਾਂ ਨੂੰ ਪੂਰੀ ਤਰ੍ਹਾਂ ਸਿਖਿਅਤ ਹੋ ਕੇ ਮੁਹਿੰਮ ਚਲਾਉਣ ਦੀ ਲੋੜ ਹੈ ਕਿਉਂਕਿ ਜੇਕਰ ਕਿਸੇ ਇਕ ਥਾਂ ’ਤੇ ਇਸ ਦੇ ਬੂਟੇ ਪੁੱਟ ਵੀ ਦਿੱਤੇ ਜਾਣ ਤਾਂ ਆਸ-ਪਾਸ ਬਚੇ ਰਹਿਣ ਵਾਲੇ ਬਾਕੀ ਬੂਟੇ ਮੁੜ ਇਸਦੇ ਫੈਲਣ ਦਾ ਕਾਰਣ ਬਣਦੇ ਰਹਿੰਦੇ ਹਨ। ਇਸਦੇ ਇਕ ਬੂਟੇ ਤੋਂ 5000 ਤੋਂ 25 ਹਜ਼ਾਰ ਤੱਕ ਬੀਜ ਪੈਦਾ ਹੋ ਸਕਦੇ ਹਨ ਜਿਸ ਕਾਰਣ ਇਹ ਬਹੁਤ ਤੇਜ਼ੀ ਨਾਲ ਫੈਲਦਾ ਹੈ। ਇਸ ਤੋਂ ਇਲਾਵਾ ਜੇਕਰ ਇਸਨੂੰ ਪੁੱਟਣ ਦੀ ਬਜਾਏ ਉਪਰੋਂ ਕੱਟ ਦਿੱਤਾ ਜਾਵੇ ਤਾਂ ਵੀ ਇਸ ਦਾ ਬੂਟਾ ਖਤਮ ਨਹੀਂ ਹੁੰਦਾ। ਇਸ ਲਈ ਪਿੰਡਾਂ ਅੰਦਰ ਵਿਸ਼ੇਸ਼ ਮੁਹਿੰਮ ਚਲਾ ਕੇ ਇਸ ਨਦੀਨ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸਦੇ ਖਾਤਮੇ ਲਈ ਜਾਂ ਤਾਂ ਸਾਂਝੀ ਮੁਹਿੰਮ ਚਲਾ ਕੇ ਇਸ ਨਦੀਨ ਨੂੰ ਜੜੋਂ ਪੁੱਟਿਆ ਜਾ ਸਕਦਾ ਹੈ ਅਤੇ ਜਾਂ ਫਿਰ ਕੁਝ ਚੋਣਵੇਂ ਨਦੀਨ ਨਾਸ਼ਕਾਂ ਦਾ ਛਿੜਕਾਅ ਕਰ ਕੇ ਵੀ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’

ਪੁੱਟਣ ਮੌਕੇ ਸਾਵਧਾਨੀਆਂ ਵਰਤਣ ਦੀ ਲੋੜ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਅਨੁਸਾਰ ਇਸ ਨਦੀਨ ਨੂੰ ਨੰਗੇ ਹੱਥਾਂ ਨਾਲ ਪੁੱਟਣ ਦੀ ਬਜਾਏ ਹੱਥਾਂ ਉੱਪਰ ਦਸਤਾਨੇ ਪਾ ਲੈਣੇ ਚਾਹੀਦੇ ਹਨ ਅਤੇ ਜ਼ਖਮ ਆਦਿ ਵਾਲੀ ਥਾਂ ਦੇ ਇਲਾਵਾ ਬਾਹਾਂ ਨੂੰ ਵੀ ਢੱਕ ਲੈਣਾ ਚਾਹੀਦਾ ਹੈ। ਇਸ ਨਦੀਨ ਨੂੰ ਕੱਟਣ ਦੀ ਬਜਾਏ ਮੁੱਢੋਂ ਪੁੱਟਣ ਉਪਰੰਤ ਬੂਟਿਆਂ ਨੂੰ ਇਕ ਥਾਂ ਉੱਪਰ ਇਕੱਠੇ ਕਰਕੇ ਸਾੜ ਦੇਣਾ ਚਾਹੀਦਾ ਹੈ। ਹਮੇਸ਼ਾ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸਨੂੰ ਜੜਾਂ ਤੋਂ ਪੁੱਟਿਆ ਜਾਵੇ ਤਾਂ ਜੋ ਇਹ ਦੁਬਾਰਾ ਨਾ ਉੱਗ ਸਕੇ। ਜੇਕਰ ਇਹ ਬੁਟੀ ਚਾਰੇ ਵਿਚ ਹੈ ਤਾਂ ਚਾਰਾ ਕੱਟਣ ਤੋਂ ਪਹਿਲਾਂ ਇਸਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ। ਇਸ ਦੀ ਰੋਕਥਾਮ ਲਈ ਹੋਰ ਵੀ ਜੈਵਿਕ, ਮਕੈਨੀਕਲ ਤੇ ਕਾਸ਼ਤਕਾਰੀ ਢੰਗ ਵਰਤੇ ਜਾ ਸਕਦੇ ਹਨ।
 


rajwinder kaur

Content Editor

Related News