ਭਾਰਤੀ ਕਿਸਾਨ ਯੂਨੀਅਨ ਪੰਜਾਬ (ਰਜਿ:) ਲੱਖੋਵਾਲ ਬਲਾਕ ਜਲਾਲਾਬਾਦ ਦੀ ਮੀਟਿੰਗ ਹੋਈ

09/21/2016 5:04:14 PM

ਜਲਾਲਾਬਾਦ (ਨਿਖੰਜ)—ਭਾਰਤੀ ਕਿਸਾਨ ਯੂਨੀਅਨ ਪੰਜਾਬ (ਰਜਿ:) ਲੱਖੋਵਾਲ ਦੀ ਮੀਟਿੰਗ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸਥਾਨਕ ਮਾਰਕੀਟ ਕਮੇਟੀ ਜਲਾਲਾਬਾਦ ਦਫਤਰ ਵਿਖੇ ਸਪੰਨ ਹੋਈ। ਇਸ ਮੀਟਿੰਗ ''ਚ ਵੱਖ-ਵੱਖ ਪਿੰਡਾਂ ਦੇ ਕਿਸਾਨ ਆਗੂਆਂ ਨੇ ਹਿੱਸਾ ਲਿਆ ਅਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦਾ ਰੇਟ ਸੁਆਮੀਨਾਥ ਰਿਪੋਰਟ ਅਨੁਸਾਰ ਦਿੱਤਾ ਜਾਵੇ ਅਤੇ ਜੋ ਕਿ ਕਿਸਾਨੀ ਨੂੰ ਬਚਾਉਣ ਲਈ ਝੋਨੇ ਤੇ 500 ਰੁ. ਕੁਵਿੰਟਲ ਦੇ ਹਿਸਾਬ ਨਾਲ ਬੋਨਸ ਦਿੱਤਾ ਜਾਵੇ ਅਤੇ ਇਸਦੇ ਨਾਲ ਹੀ 1121 ਬਾਸਮਤੀ ਝੋਨੇ ਦਾ ਮੁੱਲ 4500 ਰੁਪਏ ਪ੍ਰਤੀ ਕੁਵਿੰਟਲ ਕੀਤਾ ਜਾਵੇ,4 ਕਿਸਾਨੀ ਆਤਮ ਹੱਤਿਆਵਾਂ ਨੂੰ  ਰੋਕਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਜਲਦ ਫੈਸਲਾ ਲੈ ਕਿਸਾਨੀ ਦੇ ਸਾਰੇ ਕਰਜ਼ਿਆਂ ਤੇ ਲੀਕ ਫੇਰੇ। ਕਿਸਾਨ ਯੂਨੀਅਨ ਨੇ ਮੰਗ ਕੀਤੀ ਹੈ ਕਿ ਬੇਸਹਾਰਾ ਪਸ਼ੂਆਂ ਦਾ ਕੋਈ ਠੋਸ ਹੱਲ ਕੱਢਿਆ ਜਾਵ। ਮੀਟਿੰਗ ਦੌਰਾਨ ਹਾਜ਼ਰ ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸਾਨਾਂ ਦੀ ਮੰਗਾਂ ਨੂੰ ਜਲਦੀ ਤੋਂ ਜਲਦੀ ਲਾਗੂ ਨਾ ਕੀਤਾ ਗਿਆ ਤਾਂ ਸਘੰਰਸ਼ ਨੂੰ ਤੇਜ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਚੈਨ ਸਿੰਘ ਮੀਤ ਪ੍ਰਧਾਨ, ਬਲਜਿੰਦਰ, ਸੁਖਚੈਨ ਸਿੰਘ ਤੰਬੂਵਾਲਾ,  ਸ਼ਿੰਗਾਰਾ ਸਿੰਘ ਭਲਵਾਨ ਗੱਟੀ,  ਗੁਰਦਿਆਲ ਸਿੰਘ  ਲਾਹੌਰੀਆਂ , ਕਸ਼ਮੀਰ ਸਿੰਘ ਲਮੋਚੜ ਖੁਰਦ, ਅਮਰੀਕ ਸਿੰਘ ਬੱਲੂਆਣਾ, ਕੁੰਦਨ ਸਿੰਘ ਜੋਧਾ, ਮੁਖਤਿਆਰ ਸਿੰਘ ਫੂੱਤੂਵਾਲਾ , ਵਿਰਸਾ ਸਿੰਘ ਖੈਰੇ ਕੇ ਆਦਿ ਕਿਸਾਨ ਹਾਜ਼ਰ ਸਨ।    


Related News