ਕਿਸਾਨ ਦੀ ਅਣਗਹਿਲੀ ਨੇ ਮਾਪਿਆਂ ਤੋਂ ਖੋਹਿਆ ਇਕਲੌਤਾ ਪੁੱਤ! ਇੱਕੋ ਝਟਕੇ 'ਚ ਨਿਕਲੀ ਜਾਨ

Sunday, Jun 23, 2024 - 07:02 PM (IST)

ਨਾਭਾ (ਖੁਰਾਨਾ): ਨਾਭਾ ਬਲਾਕ ਦੇ ਪਿੰਡ ਤੁੰਗਾ ਵਿਖੇ ਕਿਸਾਨ ਦੀ ਅਣਗਹਿਲੀ ਕਾਰਨ 22 ਸਾਲਾ ਅਖੀਲੇਸ਼ ਰਾਜ ਨਾਂ ਦੇ ਗਰੀਬ ਮਜ਼ਦੂਰ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਪਿੰਡ ਤੁੰਗਾਂ ਦੇ ਕਿਸਾਨ ਵੱਲੋਂ ਆਪਣੇ ਖੇਤ ਵਿਚ ਪਸ਼ੂਆਂ ਨੂੰ ਰੋਕਣ ਦੇ ਲਈ ਤਾਰ ਲਗਾ ਕੇ ਉਸ ਵਿਚ ਕਰੰਟ ਛੱਡਿਆ ਹੋਇਆ ਸੀ। ਇਸ ਦੌਰਾਨ ਨਾਲ ਲੱਗਦੇ ਖੇਤਾਂ ਵਿਚ ਯੂ.ਪੀ. ਤੋਂ ਆਈ ਲੇਬਰ ਝੋਨਾ ਲਗਾਉਣ ਦਾ ਕੰਮ ਕਰ ਰਹੀ ਸੀ। ਅਚਾਨਕ ਅਖੀਲੇਸ਼ ਰਾਜ ਨਾਂ ਦੇ ਨੌਜਵਾਨ ਦਾ ਹੱਥ ਉਸ ਤਾਰ ਨਾਲ ਲੱਗ ਗਿਆ, ਜਿਸ ਵਿਚ ਤੇਜ਼ ਕਰੰਟ ਸੀ। ਕਰੰਟ ਦੀ ਲਪੇਟ ਵਿਚ ਆਉਣ ਤੋਂ ਬਾਅਦ ਨਾਲ ਹੀ ਕੰਮ ਕਰ ਰਹੇ ਸਾਥੀ ਨੇ ਜਦੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਕਰੰਟ ਲੱਗਾ ਪਰ ਉਹ ਬਚ ਗਿਆ।

ਇਹ ਖ਼ਬਰ ਵੀ ਪੜ੍ਹੋ - ਆਸ਼ਿਕ ਦੇ ਵਿਆਹ ਤੋਂ ਮੁਕਰਨ ਮਗਰੋਂ ਔਰਤ ਵੱਲੋਂ ਖ਼ੁਦਕੁਸ਼ੀ ਦੇ ਮਾਮਲੇ 'ਚ ਨਵਾਂ ਮੋੜ

ਅਖਿਲੇਸ਼ ਨੂੰ ਜ਼ਖ਼ਮੀ ਹਾਲਤ ਵਿਚ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿਚ ਲਿਆਂਦਾ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਅਖਿਲੇਸ਼ ਆਪਣੇ ਮਾਪਿਆਂ ਦਾ ਇਕਲੌਤਾ ਸਪੁੱਤਰ ਸੀ। ਜੋ ਕਿ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਪਿਛਲੇ 3-4 ਸਾਲਾਂ ਤੋਂ ਝੋਨੇ ਦੇ ਸੀਜ਼ਨ ਲਗਾਉਣ ਲਈ ਲਗਾਤਾਰ ਪੰਜਾਬ ਆ ਰਿਹਾ ਸੀ ਅਤੇ 12 ਤਾਰੀਖ਼ ਨੂੰ ਨਾਭਾ ਵਿਖੇ ਝੋਨਾ ਲਗਾਉਣ ਪਹੁੰਚਿਆ ਸੀ। ਦੂਜੇ ਪਾਸੇ ਪੁਲਸ ਵੱਲੋਂ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ।

ਇਸ ਮੌਕੇ ਮ੍ਰਿਤਕ ਅਖਿਲੇਸ਼ ਦੇ ਸਾਥੀਆਂ ਨੇ ਕਿਹਾ ਕਿ ਅਸੀਂ ਖੇਤ ਵਿਚ ਝੋਨਾ ਲਗਾ ਰਹੇ ਸੀ ਤਾਂ ਅਚਾਨਕ ਅਖਿਲੇਸ਼ ਦੀ ਨਾਲ ਲੱਗਦੇ ਖੇਤ ਦੀ ਵੱਟ 'ਤੇ ਕਰੰਟ ਵਾਲੀ ਤਾਰ ਦੀ ਚਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਜਦੋਂ ਉਸ ਦਾ ਸਾਥੀ ਉਸ ਨੂੰ ਬਚਾਉਣ ਲੱਗਿਆ ਤਾਂ ਉਸ ਨੂੰ ਵੀ ਕਰੰਟ ਲੱਗਾ। ਉਹ ਤਾਂ ਬਚ ਗਿਆ ਪਰ ਅਖਿਲੇਸ਼ ਦੀ ਮੌਤ ਹੋ ਗਈ। ਅਸੀਂ ਭੱਜ ਕੇ ਟਰਾਂਸਫਾਰਮ ਤੋਂ ਬਿਜਲੀ ਨੂੰ ਬੰਦ ਕੀਤਾ। ਖੇਤ ਵਿਚ ਅਸੀਂ 13 ਮਜ਼ਦੂਰ ਕੰਮ ਕਰ ਰਹੇ ਸੀ।

ਇਹ ਖ਼ਬਰ ਵੀ ਪੜ੍ਹੋ - ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗ ਕਰਨ ਵਾਲੀ ਕੁੜੀ ਖ਼ਿਲਾਫ਼ FIR ਦਰਜ ਹੋਣ ਮਗਰੋਂ ਮਾਮਲੇ 'ਚ ਆਇਆ ਨਵਾਂ ਮੋੜ

ਜਿਸ ਕਿਸਾਨ ਦੇ ਖੇਤ ਵਿਚ ਅਖ਼ਿਲੇਸ਼ ਕੰਮ ਕਰ ਰਿਹਾ ਸੀ, ਉਸ ਨੇ ਕਿਹਾ ਕਿ ਇਹ ਕਰੰਟ ਸਾਨੂੰ ਵੀ ਲੱਗ ਸਕਦਾ ਸੀ। ਇਹ ਕਿਸਾਨ ਦੀ ਬਹੁਤ ਵੱਡੀ ਨਾਲਾਇਕੀ ਹੈ। ਇਕ ਗਰੀਬ ਮਜ਼ਦੂਰ ਦੀ ਮੌਤ ਹੋ ਗਈ ਅਤੇ ਉਸ ਦਾ ਸਾਥੀ ਵਾਲ-ਵਾਲ ਬੱਚ ਗਿਆ। ਇਸ ਨਾਲ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ।

ਇਸ ਮੌਕੇ ਗਲਵੱਟੀ ਚੌਕੀ ਇੰਚਾਰਜ ਬਲਕਾਰ ਸਿੰਘ ਨੇ ਦੱਸਿਆ ਕਿ ਕਰੰਟ ਲੱਗਣ ਦੇ ਕਾਰਨ ਅਖਿਲੇਸ਼ ਦੀ ਮੌਤ ਹੋ ਗਈ ਹੈ। ਇਹ ਖੇਤ ਦੇ ਵਿਚ ਝੋਨਾ ਲਗਾ ਰਹੇ ਸਨ ਅਤੇ ਨਾਲ ਦੇ ਖੇਤ ਦੀ ਵੱਟ 'ਤੇ ਕਰੰਟ ਵਾਲੀ ਤਾਰ ਸੀ, ਇਹ ਉਸ ਦੀ ਚਪੇਟ ਵਿਚ ਆ ਗਿਆ। ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News