ਵੱਡੀਆਂ ਕੰਪਨੀਆਂ ਖ਼ਿਲਾਫ਼ ਲਾਮਬੰਦ ਹੋਇਆ ਕਿਸਾਨਾਂ ਦਾ ਖੇਤੀ ਕਾਨੂੰਨ ਵਿਰੋਧੀ ਰੋਸ
Sunday, Oct 04, 2020 - 09:50 AM (IST)

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਰਾਸ਼ਟਰਪਤੀ ਦੁਆਰਾ ਖੇਤੀ ਬਿੱਲਾਂ ਨੂੰ ਕਾਨੂੰਨ ਵਿੱਚ ਤਬਦੀਲ ਕਰਨ ਤੋਂ ਬਾਅਦ ਕਿਸਾਨਾਂ ਦਾ ਰੋਸ ਹੋਰ ਵਧ ਗਿਆ ਹੈ। ਕਿਸਾਨਾਂ ਦੇ ਨਾਲ ਹਰ ਵਰਗ ਸੜਕਾਂ ਉੱਤੇ ਉਤਰ ਆਇਆ ਹੈ। ਰੇਲਵੇ ਲਾਈਨਾਂ ਬੰਦ ਕਰ ਦਿੱਤੀਆਂ ਹਨ। ਵੱਡੀਆਂ ਕੰਪਨੀਆਂ ਦਾ ਬਾਈਕਾਟ ਕਰ ਦਿੱਤਾ ਗਿਆ ਹੈ ਅਤੇ ਕਈ ਥਾਵਾਂ ਉੱਤੇ ਟੋਲ ਪਲਾਜ਼ਇਆਂ ’ਤੇ ਵੀ ਮੋਰਚਾ ਲਾ ਲਿਆ ਹੈ।
ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
ਇਸ ਬਾਰੇ ਗੱਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਰਨਲ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਜਿੱਥੇ 31 ਕੱਤੀਂ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਥਾਵਾਂ ਉੱਤੇ ਰੇਲਵੇ ਟਰੈਕ ਬੰਦ ਕਰ ਦਿੱਤੇ ਗਏ ਹਨ, ਉਥੇ ਰਿਲਾਇੰਸ ਦੇ ਪੈਟਰੋਲ ਪੰਪਾਂ ਦਾ ਸਮਾਜਿਕ ਬਾਈਕਾਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲਾ ਪਲਾਨ ਸਾਰੀਆਂ ਕਿਸਾਨ ਜਥੇਬੰਦੀਆਂ ਦੁਆਰਾ 7 ਅਕਤੂਬਰ ਦੀ ਮੀਟਿੰਗ ਤੋਂ ਬਾਅਦ ਦੱਸਿਆ ਜਾਵੇਗਾ। ਫਿਲਹਾਲ 7 ਤਰੀਕ ਤੱਕ ਇਹ ਧਰਨੇ ਲੱਗੇ ਰਹਿਣਗੇ ਅਤੇ ਵੱਡੀਆਂ ਕੰਪਨੀਆਂ, ਅੰਬਾਨੀ ਅਤੇ ਅਡਾਨੀ ਦੇ ਸਾਰੇ ਕਾਰੋਬਾਰ ਜਿਵੇਂ ਰਿਲਾਇੰਸ ਪੈਟਰੋਲ ਪੰਪ, ਜੀਓ ਸਿਮ, ਮਾਲ ਆਦਿ ਦਾ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕੇ ਇਹ ਆਰ-ਪਾਰ ਦੀ ਲੜਾਈ ਹੈ, ਭਾਵੇਂ ਕਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪੈਣ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਵਾ ਕੇ ਰਹਾਂਗੇ।
ਪੜ੍ਹੋ ਇਹ ਵੀ ਖਬਰ - ਮਨੁੱਖੀ ਜ਼ਿੰਦਗੀ ਲਈ ਸਭ ਤੋਂ ਵੱਧ ਖ਼ਤਰੇ ਦੀ ਘੰਟੀ ਹੈ ‘ਇਲੈਕਟ੍ਰਾਨਿਕ ਕਚਰਾ’, ਜਾਣੋ ਕਿਉਂ (ਵੀਡੀਓ)
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਠਿੰਡਾ ਤੋਂ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਨੇ ਕਿਹਾ ਕਿ 31 ਜਥੇਬੰਦੀਆਂ ਵੱਲੋਂ ਵੱਡੀਆਂ ਕੰਪਨੀਆਂ ਦੇ ਬਾਈਕਾਟ ਕਰਨ ਹਿੱਤ ਜੀਓ ਦੇ ਸਿਮ ਹੋਰ ਕੰਪਨੀਆਂ ਵਿੱਚ ਬਦਲਾਅ ਲਏ ਹਨ। ਪੰਜਾਬ ਵਿਚ ਜਥੇਬੰਦੀਆਂ ਵੱਲੋਂ ਪਹਿਲਾਂ ਹੀ ਰਿਲਾਇੰਸ ਪੈਟਰੋਲ ਪੰਪਾਂ ਦਾ ਘਿਰਾਓ ਕੀਤਾ ਗਿਆ ਹੈ। ਵੱਡੇ ਕਾਰਪੋਰੇਟ ਘਰਾਣਿਆਂ ਦੇ ਮਾਲ ਵੀ ਬੰਦ ਕਰਵਾ ਦਿੱਤੇ ਗਏ ਹਨ। ਵਾਲਮਾਰਟ ਕੰਪਨੀ ਦੇ ਬੈਸਟ ਪ੍ਰਾਈਸ ਅਤੇ ਮੋਗੇ ਨੇੜੇ ਬਣੇ ਅਡਾਨੀਆਂ ਦੇ ਸਾਈਲੋ ਦਾ ਘਿਰਾਉ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੰਪਨੀਆਂ ਭਾਵੇਂ ਦੇਸ਼ੀ ਹਨ ਭਾਵੇਂ ਬਦੇਸ਼ੀ ਸਭਦਾ ਅਣਮਿੱਥੇ ਸਮੇਂ ਤੱਕ ਬਾਇਕਾਟ ਕੀਤਾ ਜਾਵੇਗਾ।
ਪੜ੍ਹੋ ਇਹ ਵੀ ਖਬਰ - ਜਾਣੋ ਭਾਰਤੀ ਬੰਦਿਆਂ ਅਤੇ ਬੀਬੀਆਂ ਦੇ ਰੋਜ਼ਾਨਾ ਕੰਮ ਕਰਨ ਦਾ ਲੇਖਾ ਜੋਖਾ (ਵੀਡੀਓ)
‘‘ਇਸ ਬਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾ ਗਿਆਨ ਸਿੰਘ ਨੇ ਕਿਹਾ ਕਿ ਵੱਡੇ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਵੀ ਵਿਰੋਧ ਦਾ ਇਕ ਤਰੀਕਾ ਹੈ ਬਸ਼ਰਤੇ ਕੋਈ ਹਿੰਸਕ ਕਾਰਵਾਈ ਨਾ ਹੋਵੇ। ਭਾਰਤ ਦੀ ਆਜ਼ਾਦੀ ਸਮੇਂ ਨਾ-ਮਿਲਵਰਤਨ ਲਹਿਰ ਵੀ ਇਸਦੀ ਇੱਕ ਉਦਾਹਰਣ ਹੈ। ਨਿੱਜੀ ਕੰਪਨੀਆਂ ਦਾ ਵਿਰੋਧ ਅਤੇ ਜਨਤਕ ਅਦਾਰਿਆਂ ਨੂੰ ਮੁੜ ਸੁਰਜੀਤ ਕਰਨ ਦੀ ਵੀ ਗੱਲ ਕੀਤੀ ਜਾ ਸਕਦੀ ਹੈ ਜਿਵੇਂ ਜੀਓ ਦੀ ਜਗ੍ਹਾ ਬੀ.ਐੱਸ.ਐੱਨ.ਐਲ. ਨੂੰ ਮੁੜ ਲੀਹ ਤੇ ਲਿਆਂਦਾ ਜਾਵੇ।
ਪੜ੍ਹੋ ਇਹ ਵੀ ਖਬਰ - Health Tips : ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ
ਉਨ੍ਹਾਂ ਕਿਹਾ ਕੇ ਸਰਕਾਰਾਂ ਵੱਡੇ ਵੱਡੇ ਕਾਰਪੋਰੇਟਾਂ ਦੀ ਮਦਦ ਕਰ ਰਹੀਆਂ ਹਨ, ਬਲਕਿ ਸਰਕਾਰਾਂ ਨੂੰ ਲੋਕ-ਪੱਖੀ ਆਰਥਿਕ ਮਾਡਲ ਅਪਣਾਉਣਾ ਚਾਹੀਦਾ ਹੈ। ਸਰਕਾਰਾਂ ਦੇ ਖਿਲਾਫ ਤਾਂ ਇਹ ਸੰਘਰਸ਼ ਚੱਲ ਹੀ ਰਿਹਾ ਹੈ ਸਗੋਂ ਕਾਰਪੋਰੇਟਾਂ ਵਿਰੁੱਧ ਚੱਲਣਾ ਵੀ ਬਹੁਤ ਜਰੂਰੀ ਹੈ। ਵਿਰੋਧ ਦੇ ਇਸ ਵੱਖਰੇ ਤਰੀਕੇ ਨਾਲ ਬਹੁਤ ਵੱਡਾ ਅਸਰ ਪਵੇਗਾ।’’
ਪੜ੍ਹੋ ਇਹ ਵੀ ਖਬਰ - ਜਾਣੋ ਭਾਰਤ 'ਚ ਵੱਖ-ਵੱਖ ਧਰਮਾਂ ਦੇ ਲੋਕਾਂ ਦੀ ਬੀਮਾਰੀ ਗ੍ਰਸਤ ਹੋਣ ਦੀ ਦਰ (ਵੀਡੀਓ)