ਬਾਸਮਤੀ ਦੀ ਅੇਕਸਪੋਰਟ ਲਈ ਕੀੜੇ ਮਾਰ ਜ਼ਹਿਰ ਵਿਕਰੇਤਾ ਤੇ ਕਿਸਾਨਾਂ ਨੂੰ ਜਾਗਰੂਕ ਕਰਨਾ ਜਰੂਰੀ: ਡਾ.ਸੁਰਿੰਦਰ ਸਿੰਘ

08/08/2022 6:55:09 PM

ਜ਼ਿਲ੍ਹਾ ਜਲੰਧਰ ਵਿੱਚ ਬਾਸਮਤੀ ਦੀ ਫ਼ਸਲ ਹੇਠ ਤਕਰੀਬਨ 20000 ਹੈਕ: ਰਕਬਾ ਬੀਜਿਆ ਗਿਆ ਹੈ। ਬਾਸਮਤੀ ਦੀ ਫ਼ਸਲ ਦੀ ਜਿਥੇ ਪਰਮਲ ਦੇ ਮੁਕਾਬਲੇ ਲੋਕਲ ਮੰਗ ਵਧੇਰੇ ਹੈ, ਉਥੇ ਬਾਸਮਤੀ ਨੂੰ ਐਕਸਪੋਰਟ ਵੀ ਕੀਤਾ ਜਾਂਦਾ ਹੈ। ਭਾਰਤ ਵੱਲੋਂ ਬਾਸਮਤੀ ਇਰਾਕ, ਸਾਊਦੀ ਅਰਬ, ਯੂ.ਏ.ਈ, ਕੂਵੈਤ, ਉਮਾਨ, ਕੈਨੇਡਾ, ਯੂ.ਕੇ ਆਦਿ ਵਰਗੇ ਦੇਸ਼ਾਂ ਨੂੰ ਭੇਜੀ ਜਾਂਦੀ ਹੈ ਤੇ ਦੇਸ਼ ਦੀ ਕੁੱਲ ਬਾਸਮਤੀ ਐਕਸਪੋਰਟ ਵਿੱਚ ਪੰਜਾਬ ਸੂਬੇ ਦੀ ਹਿੱਸੇਦਾਰੀ 40% ਦੇ ਕਰੀਬ ਹੈ। ਇਕ ਹੋਰ ਅਨੁਮਾਨ ਅਨੁਸਾਰ ਪੰਜਾਬ ਸੂਬੇ ਦੀ ਕੁੱਲ਼ ਬਾਸਮਤੀ ਪੈਦਾਵਾਰ ਵਿੱਚੋ 90% ਬਾਸਮਤੀ ਐਕਸਪੋਰਟ ਹੁੰਦੀ ਹੈ। ਬਾਸਮਤੀ ਦੀ ਫ਼ਸਲ ਵਿੱਚ ਵਧੇਰੇ ਐਕਸਪੋਰਟ ਦੇ ਮੌਕੇ ਹੋਣ ਕਰਕੇ ਇਸ ਫ਼ਸਲ ਦੀ ਮਿਆਰੀ ਪੈਦਾਵਾਰ ਹਾਸਿਲ ਕਰਨੀ ਬੜੀ ਜ਼ਰੂਰੀ ਹੈ। 

ਪੜ੍ਹੋ ਇਹ ਵੀ ਖ਼ਬਰ: ਗੁਰਜੀਤ ਕੌਰ ਨੇ ਬਚਪਨ 'ਚ ਛੱਡ ਦਿੱਤਾ ਸੀ ਘਰ, ਜਾਣੋ ਤਮਗਾ ਜੇਤੂ ਹਾਕੀ ਖਿਡਾਰਨ ਦੀ ਸੰਘਰਸ਼ਮਈ ਕਹਾਣੀ

ਬਾਸਮਤੀ ਦੀ ਐਕਸਪੋਰਟ ਨਾਲ ਜੁੜੇ ਹੋਏ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਫ਼ਸਲ ’ਤੇ ਝੋਨੇ ਦੇ ਮੁਕਾਬਲੇ ਜ਼ਿਆਦਾ ਜ਼ਹਿਰਾ ਦਾ ਇਸਤੇਮਾਲ ਹੋਣ ਕਰਕੇ ਪਿਛਲੇ ਕੁੱਝ ਸਾਲਾਂ ਵਿੱਚ ਐਕਸਪੋਰਟ ਨਾਲ ਸਬੰਧਤ ਤਕਰੀਬਨ 400 ਅੰਤਰਰਾਸ਼ਟਰੀ ਸੌਦੇ ਜ਼ਹਿਰਾਂ ਦੇ ਵਧੇਰੇ ਅੰਸ਼ ਹੋਣ ਕਾਰਨ ਰੱਦ ਹੋ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਲਾਹ ਅਨੁਸਾਰ ਅਜਿਹੀਆਂ ਕੁੱਝ ਜ਼ਹਿਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਕਰਕੇ ਬਾਸਮਤੀ ਦੇ ਉਤਪਾਦਨ ਵਿੱਚ ਜ਼ਹਿਰਾਂ ਦੇ ਅੰਸ਼ ਰਹਿ ਜਾਂਦੇ ਹਨ। ਇਸ ਸਬੰਧੀ ਜ਼ਿਲ੍ਹਾ ਜਲੰਧਰ ਦੇ ਦਵਾਈ ਵਿਕਰੇਤਾਵਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ: ਸੈਂਟਰਲ ਜੇਲ੍ਹ ਲੁਧਿਆਣਾ ’ਚ ਸਿੱਖਿਅਤ ਵਿਦੇਸ਼ੀ ਨਸਲ ਦੇ 3 ਕੁੱਤੇ ਤਾਇਨਾਤ, ਸੁੰਘ ਕੇ ਦੱਸਣਗੇ ਕਿਸ ਕੋਲ ਹੈ ਮੋਬਾਇਲ

ਇਸ ਸਬੰਧੀ ਕੀੜੇਮਾਰ ਦਵਾਈ ਵਿਕਰੇਤਾਵਾਂ ਨੂੰ ਹਦਾਇਤ ਕਰਦੇ ਹੋਏ ਡਾ.ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਸਮਤੀ ਦਾ ਚੰਗਾ ਭਾਅ ਕਿਸਾਨਾਂ ਨੂੰ ਦਿਵਾਉਣ ਲਈ ਬਾਸਮਤੀ ਦੀ ਮਿਆਰੀ ਪੈਦਾਵਾਰ ਕਰਨੀ ਬਹੁਤ ਜ਼ਰੂਰੀ ਹੈ। ਇਸ ਲਈ ਸਾਡੇ ਸਾਇੰਸਦਾਨਾਂ/ ਐਕਸਪੋਰਟ ਮਾਹਿਰਾਂ ਨੇ ਵੱਖ-ਵੱਖ ਜ਼ਹਿਰਾਂ ਜਿਵੇਂ ਐਸੀਫੇਟ, ਟ੍ਰਾਈਜੋਫਾਸ, ਥਾਇਆਮਿਥੋਕਸਮ, ਕਾਰਬੈਨਡਾਜ਼ਿਮ, ਟ੍ਰਾਈਸਾਈਕਲਾਜੋਲ, ਬੁਪੋਰਫੇਜਿਨ, ਕਾਰਬੋਫਿਉਰੋਨ, ਪ੍ਰੋਪੀਕੋਨਾਜੋਲ, ਥਾਇਉਫਿਨੇਟ ਮਿਥਾਇਲ ਨੂੰ ਨਾ ਵਰਤਨ ਦੀ ਸਲਾਹ ਦਿੱਤੀ ਹੈ। 

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼

ਡਾ.ਸੁਰਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਖੁਸ਼ਹਾਲੀ ਅਤੇ ਬਾਸਮਤੀ ਦੀ ਬਿਹਤਰੀ ਲਈ ਕੀੜੇਮਾਰ ਜ਼ਹਿਰਾਂ ਦੇ ਵਿਕਰੇਤਾਵਾਂ ਨੂੰ ਇਨ੍ਹਾਂ ਜ਼ਹਿਰਾਂ ਦਾ ਨਾ ’ਤੇ ਸਟਾਕ ਕਰਨਾ ਚਾਹੀਦਾ ਹੈ ਅਤੇ ਨਾ ਬਾਸਮਤੀ ਦੀ ਫ਼ਸਲ ਲਈ ਕਿਸਾਨਾਂ ਨੂੰ ਇਹ ਜ਼ਹਿਰਾਂ ਵੇਚਣੀਆਂ ਚਾਹੀਦੀਆਂ ਹਨ। ਇਸ ਮੌਕੇ ਡਾ.ਸਿੰਘ ਨੇ ਜ਼ਿਲ੍ਹਾ ਜਲੰਧਰ ਦੇ ਸਮੂਹ ਬਲਾਕ ਖੇਤੀਬਾੜੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਹੈ ਕਿ ਪਿੰਡਾਂ ਵਿੱਚ ਬਾਸਮਤੀ ਦੇ ਕਾਸ਼ਤਕਾਰਾਂ ਨੁੰ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣ ਅਤੇ ਬਾਸਮਤੀ ਤੇ ਨਾ ਵਰਤਣ ਯੋਗ ਦਵਾਇਆਂ ਤੋਂ ਇਲਾਵਾ ਮਾਹਿਰਾਂ ਦੀਆਂ ਸਿਫਾਰਿਸ਼ਾ ਅਨੁਸਾਰ ਜ਼ਹਿਰਾ ਦੇ ਇਸਤੇਮਾਲ ਲਈ ਕਿਸਾਨਾਂ ਨੂੰ ਪ੍ਰੇਰਿਆ ਜਾਵੇ। 

ਪੜ੍ਹੋ ਇਹ ਵੀ ਖ਼ਬਰ: ਡੇਰਾ ਬਾਬਾ ਨਾਨਕ ਤੋਂ ਦੁਖ਼ਦ ਖ਼ਬਰ: ਧੀ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਾਂ-ਪੁੱਤ ਦੀ ਵੀ ਹੋਈ ਮੌਤ 

                        
ਡਾ. ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫ਼ਸਰ-ਕਮ-ਸੰਪਰਕ ਅਫ਼ਸਰ , 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ।


rajwinder kaur

Content Editor

Related News