ਖੇਤੀਬਾੜੀ ਵਿਭਾਗ ਵੱਲੋਂ ਆਜ਼ਾਦੀ ਦੇ 75ਵੇਂ ਅਮ੍ਰਿਤ ਮਹਾਂਉਤਸਵ ’ਤੇ ਕੀਤੀ ਵਿਸ਼ੇਸ਼ ਮੀਟਿੰਗ, ਚਲਾਇਆ ਸਫਾਈ ਅਭਿਆਨ

08/13/2022 5:17:49 PM

ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ.ਸੁਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਆਜ਼ਾਦੀ ਦੇ 75ਵੇਂ ਅਮ੍ਰਿਤ ਮਹਾਂਉਤਸਵ ਦੇ ਸਬੰਧ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਸਮੁੱਚੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਨੂੰ ਆਪਣੇ ਦਫ਼ਤਰਾਂ ਵਿੱਚ ਸਫਾਈ ਵਿਸਸਥਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਵਨ ਮਹਾਂਉਤਾਵ ਮਨਾਉਣ ਲਈ ਕਿਹਾ। ਇਸ ਦੇ ਨਾਲ ਸਮੂਹ ਬਲਾਕਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਪੀ.ਐੱਮ.ਐੱਸ.ਵਾਈ.ਐੱਮ. ਸਕੀਮ ਅਧੀਨ ਵਿਸ਼ੇਸ਼ ਕੈਂਪ ਲਗਾਉਂਦੇ ਹੋਏ ਲਾਭਪਾਤਰੀਆਂ ਦੀ ਰਜ਼ਿਸਟਰੇਸ਼ਨ ਕਰਨ। ਸਮੂਹ ਬਲਾਕਾਂ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ ਬਲਾਕਾਂ ਅਧੀਨ ਲਗਾਏ ਗਏ ਕੈਂਪਾਂ ਦੌਰਾਨ ਤਕਰੀਬਨ 60 ਮਜ਼ਦੂਰਾਂ ਦੀ ਰਜ਼ਿਸਟਰੇਸ਼ਨ ਕੀਤੀ ਜਾ ਚੁੱਕੀ ਹੈ। 

ਇਸ ਮੌਕੇ ਸਮੁੱਚੀਆਂ ਸਕੀਮਾਂ ਦਾ ਜਾਇਜਾ ਲੈਂਦੇ ਹੋਏ ਹਦਾਇਤ ਕੀਤੀ ਕਿ ਕਿਸਾਨ ਹਿੱਤ ਵਿੱਚ ਕੁਆਲਿਟੀ ਕੰਟਰੋਲ ਦੇ ਕੰਮ ਨੂੰ ਪਹਿਲ ਦਿੱਤੀ ਜਾਵੇ ਅਤੇ ਝੋਨੇ, ਮੱਕੀ ਆਦਿ ’ਤੇ ਵਰਤਿਆਂ ਜਾਂਦੀਆਂ ਜ਼ਹਿਰਾਂ ਅਤੇ ਖਾਦਾਂ ਦੀ ਸੈਂਪਲਿੰਗ ਕਰਦੇ ਹੋਏ ਡੀਲਰਾਂ ਦੀ ਚੈਕਿੰਗ ਰਿਪੋਰਟ ਇਸ ਦਫ਼ਤਰ ਨੂੰ ਭੇਜੀ ਜਾਵੇ। ਡਾ.ਸਿੰਘ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਕਿ ਖੇਤੀਬਾੜੀ ਵਿਭਾਗ ਵੱਲੋਂ 10 ਵੱਖ-ਵੱਖ ਜ਼ਹਿਰਾਂ ਦੀ ਵਿਕਰੀ ਅਤੇ ਸਟਾਕ ’ਤੇ ਅਗਲੇ 60 ਦਿਨਾਂ ਲਈ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੈਂਪਾਂ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਨ੍ਹਾਂ ਜ਼ਹਿਰਾਂ ਦੇ ਬਦਲ ਦੇ ਤੌਰ ’ਤੇ ਸੁਝਾਏ ਕੀਟ ਅਤੇ ਉੱਲੀ ਨਾਸ਼ਕਾਂ ਦੀ ਵਰਤੋਂ ਕਰਨ ਲਈ ਬਾਸਮਤੀ ਦੇ ਕਾਸ਼ਤਕਾਰਾਂ ਨੂੰ ਪ੍ਰੇਰਨਾ ਚਾਹੀਦਾ ਹੈ। ਮੀਟਿੰਗ ਵਿੱਚ ਇੰਜ ਨਵਦੀਪ ਸਿੰਘ ਨੇ ਕਰਾਪ ਰੈਜ਼ਿਡਿਊ ਮੈਨੇਜ਼ਮੈਂਟ ਸਕੀਮ ਤਹਿਤ ਚਾਹਵਾਨ ਕਿਸਾਨਾਂ ਦੀਆਂ ਅਰਜ਼ੀਆਂ ਨਿਰਧਾਰਿਤ ਵੈਬਸਾਇਟ ਤੇ ਅਪਲੋਡ ਕਰਨ ਲਈ ਉੁਪਰਾਲੇ ਕਰਨ ਲਈ ਕਿਹਾ।

ਇਸ ਮੌਕੇ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਵਿਖੇ ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਗਿਆ। ਇਸ ਅੀਭਆਨ ਦੇ ਤਹਿਤ ਸਮੁੱਚੇ ਸਟਾਫ ਰਾਹੀਂ ਮਿੱਲ ਕੇ ਦਫ਼ਤਰ ਦੀ ਸਫਾਈ ਕੀਤੀ ਗਈ ਅਤੇ ਨਾਲ ਹੀ ਰੁੱਖ ਲਗਾ ਕੇ ਵਨ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਡਾ.ਸੁਰਿੰਦਰ ਸਿੰਘ ਦੇ ਨਾਲ ਖੇਤੀਬਾੜੀ ਅਫ਼ਸਰ ਡਾ.ਅਰੁਣ ਕੋਹਲੀ, ਡਾ.ਸੁਰਜੀਤ ਸਿੰਘ, ਡਾ.ਹਰਪ੍ਰੀਤ  ਸਿੰਘ, ਡਾ.ਗੁਰਿੰਦਰਜੀਤ ਸਿੰਘ, ਡਾ.ਤੇਜ਼ਬੀਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਡਾ.ਅਮਰੀਕ ਸਿੰਘ, ਡਾ.ਮੀਨਾਕਸ਼ੀ ਕੋਸ਼ਲ ਆਦਿ ਅਤੇ ਹੋਰ ਸਟਾਫ ਉਨ੍ਹਾਂ ਦੇ ਨਾਲ ਸਨ। 
                         
ਡਾ.ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫ਼ਸਰ-ਕਮ-ਸੰਪਰਕ ਅਫ਼ਸਰ, 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ 
ਜਲੰਧਰ।


rajwinder kaur

Content Editor

Related News