ਖੇਤੀਬਾੜੀ ਵਿਭਾਗ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨਾਲ ਵੈਬੀਨਾਰ ਰਾਹੀਂ ਕੀਤੀ ਵਿਚਾਰ ਗੋਸ਼ਟੀ
Thursday, Aug 06, 2020 - 06:03 PM (IST)
ਜ਼ਿਲ੍ਹਾ ਜਲੰਧਰ ਵਿੱਚ ਝੋਨੇ ਹੇਠ ਕੁੱਲ ਰਕਬੇ ਦਾ ਤਕਰੀਬਨ 10% ਕਿਸਾਨਾਂ ਵਲੋਂ ਸਿੱਧਾ ਬੀਜ ਬੀਜਿਆ ਗਿਆ ਹੈ। ਜਦਕਿ ਪਿਛਲੇ ਸਾਲ ਜ਼ਿਲ੍ਹੇ ਵਿੱਚ ਇਹ ਰਕਬਾ ਕੁੱਲ ਝੋਨੇ ਦੇ ਰਕਬੇ ਦਾ 1% ਤੋਂ ਵੀ ਘੱਟ ਸੀ। ਅਜਿਹੀ ਸਥਿਤੀ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਿੱਧੀ ਬਿਜਾਈ ਦੀ ਤਕਨੀਕ ਨੂੰ ਕਾਮਯਾਬੀ ਨਾਲ ਲਾਗੂ ਕਰਨ ਵਾਲੇ ਕਿਸਾਨਾਂ ਨਾਲ ਲਗਾਤਾਰ ਰਾਬਤਾ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਵਿਧੀ ਦੀ ਕਾਮਯਾਬੀ ਲਈ ਤਕਨੀਕਾਂ ਦਾ ਪ੍ਰਸਾਰ ਦੂਜੇ ਕਿਸਾਨਾਂ ਲਈ ਕਰਦੇ ਹੋਏ ਇਸ ਵਿਧੀ ਨੂੰ ਭਵਿੱਖ ਵਿੱਚ ਹੋਰ ਮਕਬੂਲ ਕੀਤਾ ਜਾ ਸਕੇ।
ਇਸੇ ਸਬੰਧ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਲੰਧਰ ਵੱਲੋਂ ਜ਼ਿਲ੍ਹੇ ਦੇ ਕਾਮਯਾਬ ਕਿਸਾਨਾਂ ਦੀ ਵੈਬੀਨਾਰ ਰਾਹੀਂ ਤਜਰਬੇ ਸਾਂਝੇ ਕਰਨ ਲਈ ਮੀਟਿੰਗ ਕੀਤੀ ਗਈ। ਇਸ ਵੈਬੀਨਾਰ ਵਿੱਚ ਸੂਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਵਿੱਚ ਲਗਭਗ 10 ਸਾਲਾਂ ਤੋਂ ਜੁੜੇ ਕਿਸਾਨ ਸ. ਗੁਰਬਿੰਦਰ ਸਿੰਘ ਬਾਜਵਾ ਜ਼ਿਲ੍ਹਾ ਗੁਰਦਾਸਪੁਰ ਨੂੰ ਖਾਸ ਤੌਰ ’ਤੇ ਸੱਦਾ ਦਿੱਤਾ ਗਿਆ। ਵੈਬੀਨਾਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੂੰ ਵੀ ਸ਼ਾਮਲ ਕੀਤਾ ਗਿਆ।
ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ
ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਵੈਬੀਨਾਰ ਦੇ ਉਦਘਾਟਨੀ ਭਾਸ਼ਨ ਵਿੱਚ ਮੀਟਿੰਗ ਵਿੱਚ ਜੁੜੇ ਲਗਭਗ 10 ਕਿਸਾਨਾਂ ਨੂੰ ਕਿਹਾ ਕਿ ਜਲੰਧਰ ਵਿੱਚ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਹੇਠ 16,800 ਹੈਕਟੇਅਰ ਰਕਬਾ ਬੀਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿਧੀ ਦੇ ਤਕਨੀਕੀ ਪਹਿਲੂਆਂ ਦੇ ਸਬੰਧੀ ਕਿਸਾਨਾਂ ਦੇ ਤਜਰਬੇ ਵੈਬੀਨਾਰ ਰਾਹੀਂ ਹਾਸਿਲ ਕੀਤੇ ਜਾਣਗੇ ਅਤੇ ਇਨ੍ਹਾਂ ਤਜਰਬਿਆਂ ਨੂੰ ਦੂਜੇ ਕਿਸਾਨਾਂ ਤੱਕ ਵੀ ਪਹੁੰਚਾਇਆ ਜਾਵੇਗਾ। ਤਾਂ ਜੋ ਇਸ ਵਿਧੀ ਰਾਹੀਂ ਹੁੰਦੀ ਪਾਣੀ ਅਤੇ ਲੇਬਰ ਦੀ ਬੱਚਤ ਕਰਕੇ ਇਸ ਨੂੰ ਹੋਰ ਦੂਜੇ ਕਿਸਾਨਾਂ ਵਿੱਚ ਮਕਬੂਲ ਕੀਤਾ ਜਾ ਸਕੇ।
ਪੜ੍ਹੋ ਇਹ ਵੀ ਖਬਰ - PM ਮੋਦੀ ਨੇ ਨੀਂਹ ਪੱਥਰ ਤੋਂ ਪਹਿਲਾ ਲਾਇਆ ‘ਹਰਸਿੰਗਾਰ’ ਦਾ ਪੌਦਾ, ਜਾਣੋ ਇਸ ਦੀ ਖਾਸੀਅਤ
ਵੈਬੀਨਾਰ ਵਿੱਚ ਸ. ਹਰਿੰਦਰ ਸਿੰਘ ਢੀਂਡਸਾ, ਸ. ਦਵਿੰਦਰ ਸਿੰਘ ਧਾਲੀਵਾਲ ਪਿੰਡ ਕਾਲਾ ਬੱਕਰਾ, ਸ. ਸੁਰਜੀਤ ਸਿੰਘ ਰਾਜੋਵਾਲ ਨੂਰਮਹਿਲ, ਸ. ਤਰਸੇਮ ਸਿੰਘ ਨਸੀਰਪੁਰ ਲੋਹੀਆਂ, ਸ. ਹਰਮਿੰਦਰ ਸਿੰਘ ਚਾਵਲਾ ਕਾਦੀਆਂ ਵਾਲੀ ਨੇ ਆਪਣੇ ਆਪਣੇ ਵਿਚਾਰ ਰੱਖੇ। ਇਨ੍ਹਾਂ ਕਿਸਾਨਾਂ ਵਲੋਂ ਜਾਣਕਾਰੀ ਦਿੱਤੀ ਗਈ ਕਿ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਰਾਹੀਂ ਜਿੱਥੇ ਲੇਬਰ ਦੀ ਬੱਚਤ ਹੁੰਦੀ ਹੈ, ਉੱਥੇ ਪਾਣੀ ਦੀ 30-40% ਤੱਕ ਬੱਚਤ ਹੁੰਦੀ ਹੈ।ਕਿਸਾਨਾਂ ਵਲੋ ਨਦੀਨਾਂ ਦੀ ਰੋਕਥਾਮ ਲਈ ਵਰਤੀ ਗਈ ਨਦੀਨ ਨਾਸ਼ਕ ਦਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਿਜਾਈ ਦੇ ਦਿਨ ਪੈਂਡੀਮੈਥਾਲੀਨ ਦਵਾਈ ਅਤੇ ਬਾਅਦ ਵਿੱਚ 20 ਦਿਨਾਂ ਬਾਅਦ ਨੋਮੀਨੀਗੋਲਡ ਦਵਾਈ ਦੀ ਵਰਤੋ ਕਰਨ ਨਾਲ ਨਦੀਨਾਂ ਦੀ ਰੋਕਥਾਮ ਹੋ ਜਾਂਦੀ ਹੈ। ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਸ. ਹਰਿੰਦਰ ਸਿੰਘ ਢੀਡਸਾ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਵੱਟਾਂ ’ਤੇ ਕਰਨ ਨਾਲ ਕੀੜੇ ਮਕੋੜੇ ਅਤੇ ਬੀਮਾਰੀਆਂ ਦਾ ਹਮਲਾ ਵੀ ਘੱਟ ਹੋਇਆ ਹੈ।
ਪੜ੍ਹੋ ਇਹ ਵੀ ਖਬਰ - ਸ਼ਾਮ ਦੇ ਸਮੇਂ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਸਕਦੀ ਹੈ ਪੈਸੇ ਦੀ ਘਾਟ
ਸ.ਦਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਮਈ ਆਖੀਰ ਵਿੱਚ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਇਸ ਵੈਬੀਨਾਰ ਵਿੱਚ ਵਿਸ਼ੇਸ਼ ਬੁਲਾਰੇ ਦੇ ਤੌਰ ’ਤੇ ਜੁੜੇ ਸ. ਗੁਰਬਿੰਦਰ ਸਿੰਘ ਬਾਜਵਾ ਜ਼ਿਲ੍ਹਾ ਗੁਰਦਾਸਪੁਰ ਨੇ ਕਿਹਾ ਕਿ ਉਹ ਸਮਝਦੇ ਹਨ ਹਨ ਕਿ ਝੋਨੇ ਦੀ ਸਿੱਧੀ ਬਿਜਾਈ ਲਈ 6-7 ਕਿੱਲੋ ਬੀਜ ਪ੍ਰਤੀ ਏਕੜ ਸਹੀ ਹੈ। ਇਸ ਬਾਰੇ ਤਰ ਵਤ੍ਹਰ ਖੇਤ ਵਿੱਚ ਬਿਜਾਈ ਕਰਨੀ ਚਾਹੀਦੀ ਹੈ। ਵੈਬੀਨਾਰ ਵਿੱਚ ਡਾ.ਸੁਰਿੰਦਰ ਕੁਮਾਰ, ਜ਼ਿਲ੍ਹਾ ਕਿਸਾਨ ਸਿਖਲਾਈ ਅਫਸਰ, ਜਲੰਧਰ ਨੇ ਵੀ ਆਪਣੇ ਵਿਚਾਰ ਰੱਖੇ।
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ
ਇੰਜ. ਨਵਦੀਪ ਸਿੰਘ, ਸਹਾਇਕ ਖੇਤੀ ਇੰਜ. ਜਲੰਧਰ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਹੈਪੀ ਸੀਡਰ ਜਾਂ ਜੀਰੋ ਟਿੱਲ ਡਰਿੱਲਾਂ ਵਿੱਚ ਥੋੜੇ ਸੁਧਾਰ ਕਰਦੇ ਹੋਏ ਇਨ੍ਹਾਂ ਮਸ਼ੀਨਾਂ ਰਾਹੀਂ ਝੋਨੇ ਦੀ ਬਿਜਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮੈਮ ਸਕੀਮ ਅਧੀਨ ਝੋਨੇ ਦੀ ਸਿੱਧੀ ਬਿਜਾਈ ਲਈ ਵਿਭਾਗ ਵੱਲੋਂ ਮਸ਼ੀਨਾਂ ਤਾਲਾਬੰਦੀ ਅਤੇ ਕਰਫਿਊ ਦੌਰਾਨ ਵੀ ਕਿਸਾਨਾਂ ਲਈ ਉਪਲੰਬਧ ਕਰਵਾਈਆਂ ਗਈਆਂ।
ਇਸ ਸੀਜਨ ਦੌਰਾਨ ਜ਼ਿਲ੍ਹੇ ਦੇ ਕਿਸਾਨਾਂ ਕੋਲ 121 ਡੀ. ਐੱਸ. ਆਰ. ਮਸ਼ੀਨਾਂ ਉਪਲੰਬਧ ਹੋ ਗਈਆਂ ਸਨ। ਇਸ ਵੈਬੀਨਾਰ ਵਿੱਚ ਡਾ. ਮਨਿੰਦਰ ਸਿੰਘ, ਜ਼ਿਲ੍ਹਾ ਪ੍ਰਸਾਰ ਮਾਹਿਰ ਸੀਨੀਅਰ ਮੋਸਟ, ਪੀ.ਏ.ਯੂ. ਨੇ ਝੋਨੇ ਦੀ ਸਿੱਧੀ ਬਿਜਾਈ ਲਈ ਕਾਮਯਾਬ ਕਿਸਾਨਾਂ ਦੀ ਤਾਰੀਫ ਕੀਤੀ ਉਨ੍ਹਾਂ ਕਿਸਾਨ ਨੂੰ ਇਸ ਤਕਨੀਕ ਰਾਹੀਂ ਨਦੀਨਾਂ ਦੀ ਰੋਕਥਾਮ ਲਈ ਨਦੀਨ ਨਾਸ਼ਕ ਦਵਾਈਆਂ ਆਦਿ ਬਾਰੇ ਅਤੇ ਵਧੇਰੇ ਝਾੜ ਲੈਣ ਲਈ ਝੋਨੇ ਵਿੱਚ ਕਰਨ ਵਾਲੇ ਮੁੱਖ ਕੰਮਾਂ ਬਾਰੇ ਜਾਣਕਾਰੀ ਦਿੱਤੀ।
ਪੜ੍ਹੋ ਇਹ ਵੀ ਖਬਰ - ਖੇਤੀ ਮਸ਼ੀਨਰੀ ’ਤੇ ਕਰੋੜਾਂ ਦੀ ਸਬਸਿਡੀ ਦੇ ਬਾਵਜੂਦ ਖੇਤਾਂ 'ਚ ਅੱਗ ਲਾਉਣ ਦਾ ਰੁਝਾਨ ਜਾਰੀ
ਡਾ. ਸੰਜੀਵ ਕਟਾਰੀਆ ਜ਼ਿਲ੍ਹਾ ਪ੍ਰਸਾਰ ਮਾਹਿਰ ਜਲੰਧਰ ਕੀਟ ਵਿਗਿਆਨ ਨੇ ਵੈਬੀਨਾਰ ਵਿੱਚ ਕਿਸਾਨਾਂ ਨੂੰ ਝੋਨੇ ਦੇ ਕੀੜੇ ਅਤੇ ਬੀਮਾਰੀਆਂ ਪ੍ਰਤੀ ਜਾਣਕਾਰੀ ਦਿੰਦਿਆ ਆਖਿਆ ਕਿ ਝੋਨੇ ਤੇ ਕੀੜੇ ਮਾਰ ਜ਼ਹਿਰ ਦਾ ਇਸਤੇਮਾਲ ਮਾਹਿਰਾਂ ਦੀ ਸਲਾਹ ਅਨੁਸਾਰ ਕਰਨਾ ਚਾਹੀਦਾ ਹੈ। ਉਨ੍ਹਾਂ ਝੋਨੇ ਤੇ ਸਾਰੇ ਕੀੜੀਆ ਦੇ ਹਮਲੇ ਬਾਰੇ ਵਿਸਥਾਰ ਨਾਲ ਦੱਸਿਆ। ਵੈਬੀਨਾਰ ਵਿੱਚ ਸ਼ਾਮਲ ਹੋਣ ਲਈ ਸਭ ਦਾ ਧੰਨਵਾਦ ਕਰਦਿਆਂ ਡਾ.ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਕਿਹਾ ਕਿ ਇਸ ਵੈਬੀਨਾਰ ਰਾਹੀਂ, ਜੋ ਕਿਸਾਨਾਂ ਦੇ ਤਜਰਬੇ ਸਾਂਝੇ ਕੀਤੇ ਗਏ ਹਨ, ਉਨ੍ਹਾਂ ਨੂੰ ਕਲਮਬੰਦ ਕਰਦੇ ਹੋਏ ਦੂਜੇ ਕਿਸਾਨਾਂ ਲਈ ਉਪਲੱਭਧ ਕਰਵਾਇਆ ਜਾਵੇਗਾ।
ਡਾ. ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,
ਜਲੰਧਰ।