ਵਿਰਾਟ ਕੋਹਲੀ ਨੇ ਪਤਨੀ ਅਨੁਸ਼ਕਾ ਲਈ ਕੁਝ ਇੰਝ ਪ੍ਰਗਟਾਇਆ ਆਪਣਾ ਪਿਆਰ

04/21/2018 5:05:47 PM

ਨਵੀਂ ਦਿੱਲੀ (ਬਿਊਰੋ)— ਵਿਰਾਟ ਅਤੇ ਅਨੁਸ਼ਕਾ ਦੀ ਜੋੜੀ 'ਵਿਰੁਸ਼ਕਾ' ਅੱਜ-ਕੱਲ ਕਾਫ਼ੀ ਪਸੰਦੀਦਾ ਕਪਲ ਵਿੱਚੋਂ ਇੱਕ ਹੋ ਗਈ ਹੈ ਅਤੇ ਅੱਜ-ਕੱਲ ਇਹ ਦੋਵੇਂ ਸੋਸ਼ਲ ਮੀਡੀਆ ਉੱਤੇ ਵੀ ਕਾਫ਼ੀ ਛਾਏ ਹੋਏ ਹਨ । ਵਿਰਾਟ ਅਤੇ ਅਨੁਸ਼ਕਾ ਦੇ ਪ੍ਰਸ਼ੰਸਕਾਂ ਨੇ ਦੋਨਾਂ ਦਾ ਨਾਮ 'ਵਿਰੁਸ਼ਕਾ' ਰੱਖਿਆ ਹੈ। ਸੋਸ਼ਲ ਮੀਡੀਆ 'ਚ ਜਿੱਥੇ ਪ੍ਰਸ਼ੰਸਕ ਦੋਹਾਂ ਦੀ ਸ਼ਲਾਘਾ ਕਰਦੇ ਹਨ ਉੱਥੇ ਹੀ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਵੀ ਇਕ ਦੂਜੇ ਦੀ ਸ਼ਲਾਘਾ ਕਰਦੇ ਹਨ। ਕੁਝ ਸਮਾਂ ਪਹਿਲਾਂ ਅਨੁਸ਼ਕਾ ਦੀ ਫਿਲਮ 'ਪਰੀ' ਰਿਲੀਜ਼ ਹੋਈ ਸੀ । 

ਵਿਰਾਟ ਨੇ ਇਸ ਫਿਲਮ ਵਿੱਚ ਅਨੁਸ਼ਕਾ ਦੀ ਖੂਬ ਸ਼ਲਾਘਾ ਕੀਤੀ ਸੀ । ਵਿਰਾਟ ਨੇ ਅਨੁਸ਼ਕਾ ਨੂੰ ਹੱਲਾਸ਼ੇਰੀ ਦਿੰਦੇ ਹੋਏ ਉਸ ਲਈ ਇੱਕ ਇੰਸਟਾਗਰਾਮ ਪੋਸਟ ਲਿਖਿਆ ਸੀ । ਉਥੇ ਹੀ ਅਨੁਸ਼ਕਾ ਪਿਛਲੇ ਦਿਨਾਂ 'ਚ ਆਪਣੇ ਪਤੀ ਵਿਰਾਟ ਨੂੰ ਸਪੋਰਟ ਕਰਨ ਕ੍ਰਿਕਟ ਦੇ ਮੈਦਨ ਤੱਕ ਪਹੁੰਚ ਗਈ ਸਨ । ਇਸ ਦੌਰਾਨ ਅਨੁਸ਼ਕਾ ਨੇ ਵਿਰਾਟ ਨੂੰ ਦਰਸ਼ਕਾਂ ਵਿਚਾਲੇ ਬੈਠ ਕੇ ਖੂਬ ਚੀਅਰ ਕੀਤਾ। ਉਥੇ ਹੀ ਅਨੁਸ਼ਕਾ ਵਿਰਾਟ ਲਈ ਚੀਅਰ ਕਰਦੀ ਹੋਈ ਅਤੇ ਫਲਾਇੰਗ ਕਿਸ ਕਰਦੀ ਹੋਈ ਨਜ਼ਰ ਆਈ ਸੀ ।
PunjabKesari
ਹੁਣ ਇਸ ਵਾਰ ਵਿਰਾਟ ਨੇ ਪਤਨੀ ਅਨੁਸ਼ਕਾ ਲਈ ਸੋਸ਼ਲ ਮੀਡੀਆ ਉੱਤੇ ਇੱਕ ਕਿਊਟ ਜਿਹੀ ਪੋਸਟ ਜਾਰੀ ਕੀਤੀ ਹੈ । ਆਪਣੇ ਇੰਸਟਾਗਰਾਮ ਪੇਜ ਉੱਤੇ ਵਿਰਾਟ ਨੇ ਆਪਣੀ ਅਤੇ ਅਨੁਸ਼ਕਾ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਉਸਨੂੰ ਇੱਕ ਕੈਪਸ਼ਨ ਦਿੱਤਾ ਹੈ । ਵਿਰਾਟ ਆਪਣੀ ਪੋਸਟ ਵਿੱਚ ਲਿਖਦੇ ਹਨ - 'ਸੱਚ ਅ ਸਟਨਰ ਮਾਈ ਲਵ ਆਫ ਮਾਈ ਲਾਈਫ । @ ਅਨੁਸ਼ਕਾ' । 


Related News