ਕਤਰ ਤੋਂ ਵੀ ਹਾਰੀ ਅੰਡਰ-23 ਭਾਰਤੀ ਟੀਮ

07/22/2017 9:46:28 PM

ਦੋਹਾ— ਭਾਰਤੀ ਅੰਡਰ-23 ਫੁੱਟਬਾਲ ਟੀਮ ਨੂੰ ਏ.ਐੱਫ.ਸੀ. ਅੰਡਰ-23 ਚੈਂਪੀਅਨਸ਼ਿਪ 2018 ਕੁਆਲੀਫਾਇਰ 'ਚ ਲਗਾਤਾਰ ਦੂਸਰੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੂੰ ਆਪਣੇ ਪਹਿਲੇ ਹੀ ਮੁਕਾਬਲੇ 'ਚ ਜਾਸਿਮ ਬਿਨ ਹਮਾਦਾ ਸਟੇਡੀਅਮ 'ਚ ਸੀਰੀਆ ਦੇ ਹੱਥੋਂ 0-2 ਨਾਲ ਹਰਾ ਦਿੱਤਾ ਸੀ ਅਤੇ ਹੁਣ ਮੇਜਬਾਨ ਕਤਰ ਨੇ 1-0 ਨਾਲ ਹਰਾ ਦਿੱਤਾ। ਮੈਚ ਦਾ ਇਕ ਮਹੱਤਵਪੂਰਨ ਗੋਲ ਅਲਮੋਜ ਅਲੀ ਨੇ 54ਵੇਂ ਮਿੰਟ 'ਚ ਕੀਤਾ। ਕਤਰ ਦੀ ਇਹ ਲਗਾਤਾਰ ਦੂਸਰੀ ਜਿੱਤ ਹੈ ਅਤੇ ਹੁਣ ਉਸ ਦੇ ਅੰਕ 6 ਹੋ ਗਏ ਹਨ। ਉਹ ਚੀਨ 'ਚ 2018 'ਚ ਹੋਣ ਵਾਲੀ ਏ.ਐੱਫ.ਸੀ. ਅੰਡਰ-23 ਚੈਂਪੀਅਨਸ਼ਿਪ ਦੇ ਲਈ ਕੁਆਲੀਫਾਇਰ ਕਰਨ ਦੇ ਨੇੜੇ ਪਹੁੰਚ ਗਿਆ ਹੈ। ਸੀਰੀਆ ਦੇ ਖਿਲਾਫ ਆਪਣੇ ਆਖਿਰੀ ਗਰੁੱਪ ਮੈਚ ਨੂੰ ਡਰਾਅ ਕਰਵਾਕੇ ਇਕ ਅੰਕ ਦੀ ਜ਼ਰੂਰਤ ਹੈ।


Related News