WWE ਦੇ 14 ਵਾਰ ਜੇਤੂ ਰਹੇ ਟ੍ਰਿਪਲ ਐੱਚ ਨੇ ਮੁੰਬਈ ਟੀਮ ਨੂੰ ਦਿੱਤਾ ਇਹ ਤੋਹਫਾ

05/23/2017 7:16:55 PM

ਨਵੀਂ ਦਿੱਲੀ— ਟੀ-20 ਲੀਗ 2017 ਦਾ ਖਿਤਾਬ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਟੀਮ ਨੇ ਆਪਣੇ ਨਾਂ ਕੀਤਾ ਹੈ। ਖਿਤਾਬ ਜਿੱਤਣ ਤੋਂ ਬਾਅਦ ਮੁੰਬਈ ਟੀਮ ਨੂੰ ਕਈ ਮਹਾਨ ਹਸਤੀਆਂ ਨੇ ਵਧਾਈ ਦਿੱਤੀ ਪਰ ਡਬਲਯੂ. ਡਬਲਯੂ. ਈ. ਦੇ ਸਾਬਕਾ ਚੈਂਪੀਅਨ ਅਤੇ ਇਸ ਸਮੇਂ ਸੀ. ਓ. ਓ. ਟ੍ਰਿਪਲ ਐੱਚ ਨੇ ਮੁੰਬਈ ਟੀਮ ਨੂੰ ਖਿਤਾਬ ਜਿੱਤਣ ''ਤੇ ਵਧਾਈ ਦੇ ਨਾਲ-ਨਾਲ ਡਬਲਯੂ. ਡਬਲਯੂ. ਈ. ਦੀ ਬੇਲਟ ਵੀ ਗਿਫਟ ਕੀਤੀ ਹੈ।
ਟੀ-20 ਲੀਗ ਦੇ ਕਾਫੀ ਰੋਮਾਂਚਕ ਰਹੇ ਫਾਈਨਲ ਮੈਚ ''ਚ ਮੁੰਬਈ ਨੇ ਪੁਣੇ ਦੀ ਟੀਮ ਨੂੰ 1 ਦੌੜ ਨਾਲ ਹਰਾ ਦਿੱਤਾ ਸੀ। ਇਸ ਜਿੱਤ ਤੋਂ ਬਾਅਦ ਟ੍ਰਿਪਲ ਐੱਚ ਨੇ ਮੁੰਬਈ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ ਕਿ ਤੁਹਾਡੇ ਵੱਲ ਇਕ ਖਾਸ ਚੀਜ਼ ਰਵਾਨਾ ਹੋ ਚੁੱਕੀ ਹੈ। ਟ੍ਰਿਪਲ ਐੱਚ ਦਾ ਇਸ ਖਾਸ ਚੀਜ਼ ਤੋਂ ਭਾਵ ਡਬਲਯੂ. ਡਬਲਯੂ. ਈ. ਦੀ ਬੇਲਟ ਤੋਂ ਹੈ। ਇਸ ਬੇਲਟ ''ਚ ਖੱਬੇ ਪਾਸੇ ਟੀ-20 ਲੀਗ ਸੀਜ਼ਨ 10 ਦੀ ਚੈਂਪੀਅਨ ਮੁੰਬਈ ਦਾ ਨਾਂ ਹੋਵੇਗਾ। ਆਮ ਤੌਰ ''ਤੇ ਡਬਲਯੂ. ਡਬਲਯੂ. ਈ. ਦੀ ਬੇਲਟ ''ਚ ਇਸ ਥਾਂ ''ਤੇ ਇਸ ਬੇਲਟ ਨੂੰ ਜਿੱਤਣ ਵਾਲੇ ਰੈਸਲਰ ਦਾ ਨਾਂ ਹੁੰਦਾ ਹੈ।
ਡਬਲਯੂ. ਡਬਲਯੂ. ਈ. ਦੇ ਸੀ. ਓ. ਓ. ਹੋਣ ਦੇ ਨਾਤੇ ਟ੍ਰਿਪਲ ਐੱਚ ਦੀ ਨਜ਼ਰ ਭਾਰਤ ''ਚ ਰੈਸਲਿੰਗ ਨੂੰ ਵੱਡੇ ਪੱਧਰ ''ਤੇ ਪਹੁੰਚਾਉਣਾ ਹੈ। ਉਹ ਭਾਰਤੀ ਮਾਰਕਿਟ ''ਚ ਡਬਲਯੂ. ਡਬਲਯੂ. ਈ. ਦੀ ਲੋਕਪ੍ਰਿਯਤਾ ਨੂੰ ਜਾਣਦੇ ਹਨ ਅਤੇ ਇਹ ਵੀ ਸਮਝਦੇ ਹਨ ਕਿ ਕਿਵੇਂ ਕ੍ਰਿਕਟ ਦੇ ਦੀਵਾਨੇ ਭਾਰਤੀ ਖੇਡ ਪ੍ਰੇਮੀਆਂ ਨੂੰ ਡਬਲਯੂ. ਡਬਲਯੂ. ਈ. ਵੱਲ ਮੋੜਿਆ ਜਾਵੇਗਾ। ਇਸ ਤੋਂ ਪਹਿਲਾ ਉਹ 2016 ''ਚ ਐੱਨ. ਬੀ. ਏ. ਜਿੱਤਣ ਵਾਲੀ ਕਲੇਵਲੈਂਡ ਕੈਵੇਲਿਅਰਸ ਅਤੇ 
2016-17 ''ਚ ਪ੍ਰੀਮੀਅਰ ਲੀਗ ਦਾ ਖਿਤਾਬ ਜਿੱਤਣ ਵਾਲੀ ਚੇਲਸੀ ਦੀ ਟੀਮ ਨੂੰ ਵੀ ਡਬਲਯੂ. ਡਬਲਯੂ. ਈ. ਬੇਲਟ ਭੇਂਟ ਕਰ ਚੁੱਕੇ ਹਨ। 
ਦੱਸਣਯੋਗ ਹੈ ਕਿ ਮੁੰਬਈ ਦੀ ਟੀਮ ਨੇ ਤੀਜੀ ਵਾਰ ਟੀ-20 ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਮੁੰਬਈ ਦੀ ਟੀਮ ਨੂੰ ਬੇਲਟ ਗਿਫਟ ਕਰਨ ਵਾਲੇ ਟ੍ਰਿਪਲ 
ਐੱਚ ਵੀ 14 ਵਾਰ ਦੇ ਡਬਲਯੂ. ਡਬਲਯੂ. ਈ. ਚੈਂਪੀਅਨ ਰਹਿ ਚੁੱਕੇ ਹਨ।

Related News