ਭਾਰਤ ਦੌਰੇ ''ਤੇ ਨਹੀਂ ਆ ਸਕੇਗਾ ਜ਼ਖ਼ਮੀ ਸਟਾਰਕ

08/18/2017 9:57:33 PM

ਮੈਲਬੋਰਨ— ਆਸਟ੍ਰੇਲੀਆ ਦਾ ਤਜਰਬੇਕਾਰ ਸਟਾਰ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਸੱਟ ਕਾਰਨ ਅਗਲੇ ਮਹੀਨੇ ਭਾਰਤ ਵਿਰੁੱਧ ਹੋਣ ਵਾਲੀ ਸੀਮਤ ਓਵਰਾਂ ਦੀ ਕ੍ਰਿਕਟ ਸੀਰੀਜ਼ ਤੋਂ ਬਾਹਰ ਰਹੇਗਾ। ਸਟਾਰਕ ਦੇ ਪੈਰ 'ਚ ਸੱਟ ਲੱਗ ਗਈ ਸੀ ਤੇ ਇਸ ਗੱਲ ਦੀ ਉਮੀਦ ਸੀ ਕਿ ਉਹ ਭਾਰਤ ਦੌਰੇ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਹੋ ਜਾਵੇਗਾ ਪਰ ਉਸ ਦੀ ਸੱਟ 'ਚ ਰਿਕਵਰੀ ਹੌਲੀ ਗਤੀ ਨਾਲ ਹੋ ਰਹੀ ਹੈ ਤੇ ਪੂਰੀ ਤਰ੍ਹਾਂ ਫਿੱਟ ਨਾ ਹੋਣ ਦੀ ਵਜ੍ਹਾ ਨਾਲ ਉਹ ਭਾਰਤ ਦੌਰੇ 'ਚ ਟੀਮ ਨਾਲ ਨਹੀਂ ਆ ਸਕੇਗਾ।ਆਸਟ੍ਰੇਲੀਆਈ ਟੀਮ ਮੈਨੇਜਮੈਂਟ ਨੇ ਭਾਰਤ ਦੌਰੇ ਲਈ ਸ਼ੁੱਕਰਵਾਰ 14 ਮੈਂਬਰੀ ਵਨ ਡੇ ਤੇ 13 ਮੈਂਬਰੀ ਟੀ-20 ਟੀਮ ਦਾ ਐਲਾਨ ਕਰ ਦਿੱਤਾ। ਚੋਣਕਾਰਾਂ ਨੇ ਨਵੇਂ ਚਿਹਰਿਆਂ ਦੇ ਰੂਪ ਵਿਚ ਵਨ ਡੇ ਟੀਮ 'ਚ ਹਿਲਟਨ ਕਾਰਟਰਾਈਟ ਤੇ ਟੀ-20 ਟੀਮ 'ਚ ਤੇਜ਼ ਗੇਂਦਬਾਜ਼ ਜੈਸਨ ਬੇਹਰਨਡ੍ਰੋਫ ਨੂੰ ਡੈਬਿਊ ਕਰਨ ਦਾ ਮੌਕਾ ਦਿੱਤਾ ਹੈ।
ਟੀਮ ਮੈਨੇਜਮੈਂਟ ਨੇ ਟੀ-20 ਟੀਮ 'ਚ ਬਤੌਰ ਵਿਕਟਕੀਪਰ ਮੈਥਿਊ ਵੇਡ 'ਤੇ ਟਿਮ ਪੇਨ ਨੂੰ ਤਰਜੀਹ ਦਿੱਤੀ ਹੈ। ਇਸ ਤੋਂ ਇਲਾਵਾ ਆਲਰਾਊਂਡਰ ਡੇਨੀਅਲ ਕ੍ਰਿਸਟੀਅਨ ਦੀ ਵੀ 2014 ਤੋਂ ਬਾਅਦ ਤੋਂ ਟੀ-20 ਟੀਮ 'ਚ ਵਾਪਸੀ ਹੋ ਰਹੀ ਹੈ। ਦੂਜੇ ਪਾਸੇ ਆਲਰਾਊਂਡਰ ਜੇਮਸ ਫਾਕਨਰ, ਸਪਿਨ ਆਲਰਾਊਂਡਰ ਐਸਟਨ ਐਗਰ ਤੇ ਤੇਜ਼ ਗੇਂਦਬਾਜ਼ ਨਾਥਨ ਕਾਲਟਰ ਨਾਇਲ ਦੀ ਵਨ ਡੇ ਟੀਮ 'ਚ ਵਾਪਸੀ ਹੋਈ ਹੈ।  ਆਸਟ੍ਰੇਲੀਆ ਤੇ ਭਾਰਤ ਵਿਚਾਲੇ 17 ਸਤੰਬਰ ਤੋਂ 13 ਅਕਤੂਬਰ ਤਕ ਸੀਮਤ ਓਵਰਾਂ ਦੀ ਸੀਰੀਜ਼ ਦਾ ਆਯੋਜਨ ਹੋਵੇਗਾ। 
ਵਨ ਡੇ ਟੀਮ ਇਸ ਤਰ੍ਹਾਂ ਹੈ : ਸਟੀਵ ਸਮਿਥ (ਕਪਤਾਨ), ਡੇਵਿਡ ਵਾਰਨਰ, ਐਸਟਨ ਐਗਰ, ਹਿਲਟਨ ਕਾਰਟਰਾਈਟ, ਨਾਥਨ ਕਾਲਟਰ ਨਾਇਲ, ਪੈਟ੍ਰਿਕ ਕਮਿੰਸ, ਜੇਮਸ ਫਾਕਨਰ, ਆਰੋਨ ਫਿੰਚ, ਜੋਸ਼ ਹੇਜ਼ਲਵੁਡ, ਟ੍ਰੇਵਿਸ ਹੈੱਡ, ਗਲੇਨ ਮੈਕਸਵੈੱਲ, ਮਾਰਕਸ ਸਟੋਇੰਸ, ਮੈਥਿਊ ਵੇਡ (ਵਿਕਟਕੀਪਰ) ਤੇ ਐਡਮ ਜ਼ਾਂਪਾ।
ਟੀ-20  ਟੀਮ ਇਸ ਤਰ੍ਹਾਂ ਹੈ
: ਸਟੀਵ ਸਮਿਥ (ਕਪਤਾਨ), ਡੇਵਿਡ ਵਾਰਨਰ, ਜੇਸਨ ਬੇਹਰਨਡ੍ਰੋਫ, ਡੇਨ ਕ੍ਰਿਸਟੀਅਨ, ਨਾਥਨ ਕਾਲਟਰ ਨਾਇਲ, ਪੈਟ੍ਰਿਕ ਕਮਿੰਸ, ਆਰੋਨ ਫਿੰਚ, ਟ੍ਰੇਵਿਸ ਹੈੱਡ, ਮੋਈਸਿਸ ਹੈਨਰਿਕਸ, ਗਲੇਨ ਮੈਕਸਵੈੱਲ, ਟਿਮ ਪੇਨ (ਵਿਕਟਕੀਪਰ), ਕੇਨ ਰਿਚਰਡਸਨ ਤੇ ਐਡਮ ਜ਼ਾਂਪਾ।


Related News