ਰੂਸ ਤੇ ਪੁਰਤਗਾਲ ਨਾਲ ਦੋਸਤਾਨਾ ਮੈਚ ਖੇਡੇਗਾ ਸਪੇਨ

10/13/2017 3:46:18 AM

ਮੈਡ੍ਰਿਡ— ਰੂਸ 'ਚ 2018 'ਚ ਹੋਣ ਵਿਸ਼ਵ ਕੱਪ ਦੀ ਤਿਆਰੀਆਂ ਦੇ ਲਈ ਸਪੇਨ ਪੁਰਤਗਾਲ ਤੇ ਰੂਸ ਨਾਲ ਕੌਮਾਂਤਰੀ ਦੋਸਤਾਨਾ ਮੈਚ ਖੇਡੇਗਾ। ਸਪੇਨ 10 ਨਵੰਬਰ ਨੂੰ ਹਾਲ ਹੀ 'ਚ ਖੁਲੇ ਐਟਲੇਟਿਕੋ ਮੈਡ੍ਰਿਡ ਦੇ ਵਾਂਡਾ ਮੇਟ੍ਰੋਪੋਲਿਟਨ ਸਟੇਡੀਅਮ 'ਚ ਪੁਰਤਗਾਲ ਨਾਲ ਖੇਡੇਗਾ। ਇਸ ਤੋਂ ਬਾਅਦ ਉਹ ਸੇਂਟ ਪੀਟਰਸਬਰਗ 'ਚ ਰੂਸ ਖਿਲਾਫ ਵੀ ਖੇਡੇਗਾ। ਸਪੇਨ ਨੇ ਇਸ ਤੋਂ ਪਹਿਲੇ ਵਿਦੇਸ਼ੀ ਧਰਤੀ 'ਤੇ ਰੂਸ ਦਾ ਸਾਹਮਣਾ 1971 'ਚ ਕੀਤਾ ਸੀ। ਇਸ ਸਮੇਂ ਰੂਸ ਸੋਵਿਅਤ ਸੰਘ ਦਾ ਹਿੱਸਾ ਹੋਇਆ ਕਰਦਾ ਸੀ।
ਸਪੇਨ ਨੇ 6 ਨਵੰਬਰ ਨੂੰ ਅਲਬਾਨਿਆ ਨੂੰ 3-0 ਨਾਲ ਹਰਾ ਕੇ 2018 ਵਿਸ਼ਵ ਕੱਪ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਉਨ੍ਹਾਂ ਨੇ ਆਪਣੇ ਕੁਆਲੀਫਾਇਰ ਮੁਹਿੰਮ ਦਾ ਅੰਤ ਸੋਮਵਾਰ ਨੂੰ ਇਜਰਾਈਲ 'ਤੇ 1-0 ਨਾਲ ਜਿੱਤ ਦੇ ਨਾਲ ਕੀਤਾ ਸੀ। ਉਹ ਗਰੁੱਪ 'ਜੀ' 'ਚ 10 ਮੈਚਾਂ 'ਚ 9 ਜਿੱਤ ਤੇ ਇਕ ਡਰਾਅ ਦੇ ਨਾਲ ਚੋਟੀ 'ਤੇ ਰਹੇ।

 


Related News