ਸਹਿਵਾਗ ਨੇ ਦੱਸਿਆ ਬਰੇਟ ਲੀ, ਅਖਤਰ ਤੋਂ ਨਹੀਂ, ਇਸ ਦਿੱਗਜ ਗੇਂਦਬਾਜ਼ ਦਾ ਸਾਹਮਣਾ ਕਰਨ ਤੋਂ ਲਗਦਾ ਸੀ ਡਰ

10/12/2017 11:53:42 AM

ਨਵੀਂ ਦਿੱਲੀ, (ਬਿਊਰੋ)— ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਵੱਡੇ-ਵੱਡੇ ਗੇਂਦਬਾਜ਼ਾਂ ਦੀਆਂ ਧੱਜੀਆਂ ਉਡਾਉਣ ਲਈ ਜਾਣੇ ਜਾਂਦੇ ਸਨ । ਵੀਰੂ ਦੀ ਧਮਾਕੇਦਾਰ ਬੱਲੇਬਾਜ਼ੀ ਦੇ ਸਾਹਮਣੇ ਦੁਨੀਆ ਦੇ ਦਿੱਗਜ ਗੇਂਦਬਾਜ਼ ਘਬਰਾਉਂਦੇ ਸਨ, ਪਰ ਗੇਂਦਬਾਜ਼ਾਂ ਦਾ ਕੁਟਾਪਾ ਚਾੜਨ ਵਾਲੇ ਇਸ ਬੱਲੇਬਾਜ਼ ਨੂੰ ਵੀ ਇੱਕ ਗੇਂਦਬਾਜ਼ ਦਾ ਸਾਹਮਣਾ ਕਰਨ ਤੋਂ ਡਰ ਲਗਦਾ ਸੀ । ਇਹ ਗੇਂਦਬਾਜ਼ ਨਾ ਤਾਂ ਬਰੇਟ ਲਈ ਸੀ ਅਤੇ ਨਾ ਰਾਵਲਪਿੰਡੀ ਐੇਕਸਪ੍ਰੈਸ ਸ਼ੋਏਬ ਅਖਤਰ ਸਗੋਂ ਸਹਿਵਾਗ ਨੂੰ ਜਿਨ੍ਹਾਂ ਤੋਂ ਡਰ ਲੱਗਦਾ ਸੀ ਉਹ ਤਾਂ ਇੱਕ ਸਪਿਨ ਗੇਂਦਬਾਜ਼ ਸਨ।    

ਇੱਕ ਟੀ.ਵੀ. ਚੈਨਲ ਨਾਲ ਗੱਲਬਾਤ 'ਚ ਸਹਿਵਾਗ ਨੇ ਖੁਲਾਸਾ ਕੀਤਾ ਹੈ ਕਿ ਸ਼੍ਰੀਲੰਕਾ ਦੇ ਸਾਬਕਾ ਦਿੱਗਜ ਸਪਿਨਰ ਮੁਥਈਆ ਮੁਰਲੀਧਰਨ ਤੋਂ ਉਨ੍ਹਾਂ ਨੂੰ ਡਰ ਲਗਦਾ ਸੀ । ਸਹਿਵਾਗ ਨੇ ਦੱਸਿਆ ਕਿ ਮੁਰਲੀਧਰਨ  ਦੇ ਖਿਲਾਫ ਬੱਲੇਬਾਜ਼ੀ ਕਰਨਾ ਬਹੁਤ ਮੁਸ਼ਕਲ ਸੀ । ਸਹਿਵਾਗ ਨੇ ਕਿਹਾ ਕਿ ਵੈਸੇ ਤਾਂ ਮੈਨੂੰ ਕਿਸੇ ਗੇਂਦਬਾਜ਼ ਤੋਂ ਡਰ ਨਹੀਂ ਲਗਦਾ ਸੀ, ਪਰ ਮੁਰਲੀਧਰਨ ਦੀ ਗੇਂਦਬਾਜ਼ੀ ਅਤੇ ਚਿਹਰੇ ਦੇ ਹਾਵ-ਭਾਵ ਖੌਫ ਪੈਦਾ ਕਰ ਦਿੰਦੇ ਸਨ । ਉਹ ਅਕਸਰ 'ਦੂਸਰਾ' ਸੁੱਟਦੇ ਸਨ, ਜਿਸ ਨੂੰ ਖੇਡਣਾ ਬਹੁਤ ਮੁਸ਼ਕਲ ਹੁੰਦਾ ਸੀ । 


ਆਪਣੀ ਧਮਾਕੇਦਾਰ ਬੱਲੇਬਾਜ਼ੀ ਲਈ ਮਸ਼ਹੂਰ ਸਹਿਵਾਗ ਭਾਰਤ ਵੱਲੋਂ ਟੈਸਟ ਕ੍ਰਿਕਟ ਵਿੱਚ ਤੀਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਖਿਡਾਰੀ ਹਨ । ਸਹਿਵਾਗ ਦੇ ਨਾਂ ਟੈਸਟ ਕ੍ਰਿਕਟ ਵਿੱਚ ਦੋ ਤੀਹਰੇ ਸੈਂਕੜੇ ਹਨ । ਇੰਨਾ ਹੀ ਨਹੀਂ ਵਨਡੇ ਵਿੱਚ ਵੀ ਵੀਰੂ ਦੋਹਰਾ ਸੈਂਕੜਾ ਲਗਾਉਣ ਦਾ ਕਮਾਲ ਕਰ ਚੁੱਕੇ ਹਨ । ਵਨਡੇ ਵਿੱਚ ਦੋਹਰਾ ਸੈਂਕੜਾ ਲਗਾਉਣ ਦਾ ਕਾਰਨਾਮਾ ਵਰਿੰਦਰ ਸਹਿਵਾਗ ਨੇ ਵੈਸਟਇੰਡੀਜ਼ ਦੀ ਟੀਮ ਦੇ ਖਿਲਾਫ ਇੰਦੌਰ ਦੇ ਹੋਲਕਰ ਮੈਦਾਨ ਉੱਤੇ ਕੀਤਾ ਸੀ ।


Related News