ਗੇਂਦਬਾਜ਼ਾਂ ਦੀ ਲੋੜ ਕਾਫੀ ਵਧ ਗਈ : ਸਾਹਾ

11/23/2017 5:26:09 AM

ਨਾਗਪੁਰ— ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੇ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਦੂਸਰੇ ਨਾਗਪੁਰ ਟੈਸਟ ਤੋਂ ਪਹਿਲਾਂ ਕਿਹਾ ਹੈ ਕਿ ਮੈਚ 'ਚ ਗੇਂਦਬਾਜ਼ 20 ਵਿਕਟਾਂ ਕੱਢ ਕੇ ਹੀ ਜਿੱਤ ਦੁਆ ਸਕਦੇ ਹਨ, ਇਸ ਲਈ ਗੇਂਦਬਾਜ਼ਾਂ ਦੀ ਲੋੜ ਕਾਫੀ ਜ਼ਿਆਦਾ ਵਧ ਗਈ ਹੈ। 
ਭਾਰਤ ਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਕ੍ਰਿਕਟ ਟੈਸਟ ਰੋਮਾਂਚਕ ਅੰਦਾਜ਼ 'ਚ ਡਰਾਅ ਹੋਇਆ ਸੀ, ਜਿਥੇ ਗੇਂਦਬਾਜ਼ ਮੇਜ਼ਬਾਨ ਟੀਮ ਨੂੰ ਜਿੱਤ ਦੁਆਉਣ ਤੋਂ ਸਿਰਫ 3 ਵਿਕਟਾਂ ਦੂਰ ਰਹਿ ਗਏ ਸਨ ਪਰ ਖਰਾਬ ਰੌਸ਼ਨੀ ਕਾਰਨ ਮੈਚ ਨੂੰ ਰੋਕਣਾ ਪਿਆ ਸੀ। ਸ਼੍ਰੀਲੰਕਾ 76 ਦੌੜਾਂ 'ਤੇ 7 ਵਿਕਟਾਂ ਗੁਆ ਕੇ ਵੀ ਹਾਰ ਤੋਂ ਬਚ ਗਈ। 
ਸਾਹਾ ਨੇ ਨਾਗਪੁਰ 'ਚ ਹੋਣ ਵਾਲੇ ਦੂਸਰੇ ਮੈਚ ਤੋਂ ਪਹਿਲਾਂ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਸਾਡੀ ਟੀਮ ਦੇ ਹੌਸਲੇ 'ਤੇ ਕੋਈ ਅਸਰ ਨਹੀਂ ਪਿਆ ਹੈ। ਚਾਹੇ ਅਸੀਂ ਪਹਿਲੀ ਪਾਰੀ 'ਚ ਨਿਰਾਸ਼ਾਜਨਕ ਖੇਡ ਦਿਖਾਈ ਪਰ ਅਸੀਂ ਦੂਸਰੀ ਪਾਰੀ 'ਚ ਵਾਪਸੀ ਕੀਤੀ। ਸ਼ਿਖਰ, ਵਿਰਾਟ ਅਤੇ ਰਾਹੁਲ ਨੇ ਕਮਾਲ ਦੀ ਬੱਲੇਬਾਜ਼ੀ ਕੀਤੀ ਅਤੇ ਸ਼੍ਰੀਲੰਕਾ ਦੇ ਬੱਲੇਬਾਜ਼ਾਂ ਨੂੰ 100 ਤੋਂ ਘੱਟ 'ਤੇ 7 ਝਟਕੇ ਦਿੱਤੇ।
ਵਿਕਟਕੀਪਰ ਬੱਲੇਬਾਜ਼ ਨੇ ਕਿਹਾ ਕਿ ਅਸੀਂ ਦੂਸਰੀ ਪਾਰੀ 'ਚ ਜਿਸ ਤਰ੍ਹਾਂ ਖੇਡੇ, ਨਿਸ਼ਚਿਤ ਤੌਰ 'ਤੇ ਸਾਡਾ ਆਤਮ-ਵਿਸ਼ਵਾਸ ਕਾਫੀ ਵਧਿਆ ਹੈ। ਜੇਕਰ ਸਾਡੇ ਕੋਲ ਥੋੜ੍ਹਾ ਹੋਰ ਸਮਾਂ ਹੁੰਦਾ ਤਾਂ ਅਸੀਂ ਵੀ ਮੈਚ ਜਿੱਤ ਜਾਂਦੇ।


Related News