ਮਰਾਠਾ ਯੋਧਾ ਬਣਿਆ ਸੁਪਰ ਬਾਕਸਿੰਗ ਲੀਗ ਦਾ ਪਹਿਲਾ ਚੈਂਪੀਅਨ

08/14/2017 5:05:22 AM

ਦਿੱਲੀ— ਸੁਪਰ ਬਾਕਸਿੰਗ ਲੀਗ (ਐੱਸ. ਬੀ. ਐੱਲ.) ਸ਼ੁਰੂਆਤੀ ਟੂਰਨਾਮੈਂਟ ਦੇ ਫਾਈਨਲ ਵਿਚ ਕਾਂਟੇ ਦੀ ਟੱਕਰ ਵਿਚ ਮਰਾਠਾ ਯੋਧਾ ਨੇ ਹਰਿਆਣਾ ਵਾਰੀਅਰਸ ਨੂੰ 10-9 ਨਾਲ ਹਰਾ ਕੇ ਖਿਤਾਬ ਜਿੱਤ ਲਿਆ।
ਇਥੋਂ ਦੇ ਸਿਰੀ ਫੋਰਟ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਵਾਰੀਅਰਸ ਨੇ ਪਹਿਲੀਆਂ ਦੋ ਬਾਊਟਸ ਜਿੱਤ ਕੇ 6-0 ਦੀ ਬੜ੍ਹਤ ਬਣਾ ਲਈ। ਇਸ ਦੌਰਾਨ ਫੈਦਰਵੇਟ ਸ਼੍ਰੇਣੀ ਵਿਚ ਡੈਬਿਊ ਕਰਨ ਵਾਲੇ ਮਰਾਠਾ ਯੋਧਾ ਦੇ ਮੁੱਕੇਬਾਜ਼ ਸੰਦੀਪ ਸਿੰਘ ਨੇ ਹਰਿਆਣਾ ਵਾਰੀਅਰਸ ਦੇ ਨਵੀਨ ਨਹਿਰਾ ਨੂੰ 3-0 ਨਾਲ ਹਰਾਇਆ, ਜਦਕਿ ਵੈਲਟਰਵੇਟ ਸ਼੍ਰੇਣੀ ਵਿਚ ਯੋਧਾ ਦੇ ਐਂਡੀ ਚੌਹਾਨ ਵਾਰੀਅਰਸ ਦੇ ਮੁੱਕੇਬਾਜ਼ ਪ੍ਰਮੋਦ ਕੁਮਾਰ 'ਤੇ ਭਾਰੀ ਪਏ ਤੇ ਟੀਮ ਦੀ ਬੜ੍ਹਤ ਨੂੰ 6-0 ਕਰ ਦਿੱਤਾ। 
ਤੀਜੀ ਬਾਊਟ ਵਿਚ ਸੁਪਰ ਫਲਾਈ ਸ਼੍ਰੇਣੀ ਵਿਚ ਹਰਿਆਣਾ ਵਾਰੀਅਰਸ ਦੀ ਮੱੁੱਕੇਬਾਜ਼ ਸੁਮਨ ਕੁਮਾਰੀ ਨੇ ਮਰਾਠਾ ਵਾਰੀਅਰਸ ਦੀ ਲਾਲਨੁਨਫੇਲਿ ਨੂੰ ਹਰਾ ਕੇ ਹਰਿਆਣਾ ਦੀ ਵਾਪਸੀ ਕਰਾਈ। ਮਿਡਲਵੇਟ ਸ਼੍ਰੇਣੀ ਵਿਚ ਵੀ ਹਰਿਆਣਾ ਵਾਰੀਅਰਸ ਦੇ ਸੰਦੀਪ ਨੈਨ ਨੇ ਉਲਟਫੇਰ ਕਰਦਿਆਂ ਮਰਾਠਾ ਯੋਧਾ ਦੇ ਕਪਤਾਨ ਦੀਪਕ ਤੰਵਰ ਨੂੰ ਹਰਾ ਦਿੱਤਾ। ਹਰਿਆਣਾ ਵਾਰੀਅਰਸ ਦੀ ਇਸ ਜਿੱਤ ਦੇ ਨਾਲ ਹੀ ਚਾਰ ਬਾਊਟਸ ਤੋਂ ਬਾਅਦ ਦੋਵੇਂ ਟੀਮਾਂ 6-6 ਦੀ ਬਰਾਬਰੀ 'ਤੇ ਪਹੁੰਚ ਗਈਆਂ। 
ਪੰਜਵੀਂ ਬਾਊਟ ਸੁਪਰ ਮਿਡਲਵੇਟ ਸ਼੍ਰੇਣੀ ਵਿਚ ਹੋਈ, ਜਿਸ ਵਿਚ ਹਰਿਆਣਾ ਵਾਰੀਅਰਸ  ਦੇ 22 ਸਾਲਾ ਸੁਖਦੀਪ ਸਿੰਘ ਨੇ ਵਿਵੇਕ ਜਾਂਗੜ ਨੂੰ ਚਿੱਤ ਕਰ ਕੇ ਟੀਮ ਦੀ ਬੜ੍ਹਤ ਨੂੰ 9-9 ਕਰ ਦਿੱਤਾ। ਹੈਵੀਵੇਟ ਸ਼੍ਰੇਣੀ ਦੇ ਆਖਰੀ ਮੁਕਾਬਲੇ ਵਿਚ ਯੋਧਾ ਦੇ ਸੰਦੀਪ ਚਿਕਾਰਾ ਦੇ ਸਾਹਮਣੇ ਵਾਰੀਅਰਸ ਦੇ ਜਗਦੀਪ ਸਿੰਘ ਦੀ ਚੁਣੌਤੀ ਸੀ। ਚਿਕਾਰਾ ਨੇ ਪਹਿਲੇ ਦੌਰ ਤੋਂ ਹੀ ਹਮਲਾਵਰ ਖੇਡ ਦਿਖਾਉਂਦਿਆਂ ਜਗਦੀਪ ਨੂੰ ਕਈ ਮੁੱਕੇ ਮਾਰੇ। ਚਿਕਾਰਾ ਦੇ ਸਾਹਮਣੇ ਜਗਦੀਪ ਬੇਵੱਸ ਲੱਗਿਆ ਤੇ ਰੈਫਰੀ ਨੇ ਚਿਕਾਰਾ ਨੂੰ ਤਕਨੀਕੀ ਅੰਕਾਂ ਨਾਲ ਜੇਤੂ ਕਰਾਰ ਦਿੱਤਾ। 
ਚਿਕਾਰਾ ਦੀ ਇਸ ਸ਼ਾਨਦਾਰ ਖੇਡ ਕਾਰਨ ਮਰਾਠਾ ਯੋਧਾ ਨੂੰ ਆਖਰੀ ਦੌਰ ਵਿਚ ਚਾਰ ਅੰਕ ਮਿਲੇ, ਜਿਸ ਨਾਲ ਉਹ ਹਰਿਆਣਾ ਵਾਰੀਅਰਸ ਨੂੰ 10-9 ਨਾਲ ਹਰਾ ਕੇ ਚੈਂਪੀਅਨ ਬਣਿਆ।


Related News