ਲਿਓਨਲ ਮੇਸੀ ਦੀ ਮੂਰਤ ਨਾਲ ਫਿਰ ਹੋਈ ਭੰਨ-ਤੋੜ

12/04/2017 10:12:42 PM

ਅਰਜਨਟੀਨਾ—ਅਰਜਨਟੀਨਾ ਦੇ ਸਟਾਰ ਖਿਡਾਰੀ ਲਿਓਨਲ ਮੇਸੀ ਦੀ ਬੂਈਨੋਸ ਏਅਰਸ 'ਚ ਸਥਿਤ ਮੂਰਤ ਨਾਲ ਦੂਜੀ ਵਾਰ ਭੰਨ-ਤੋੜ ਹੋਈ ਹੈ। ਸੋਸ਼ਲ ਮੀਡੀਆ 'ਤੇ ਮੂਰਤ ਨਾਲ ਹੋਈ ਤੋੜ-ਭੰਨ ਦੀ ਤਸਵੀਰ ਸਾਂਝੀ ਕੀਤੀ ਗਈ ਹੈ। ਇਨ੍ਹਾਂ ਤਸਵੀਰਾਂ 'ਚ ਮੇਸੀ ਦੀ ਮੂਰਤ ਫਰਸ਼ 'ਤੇ ਡਿੱਗੀ ਹੋਈ ਹੈ ਅਤੇ ਉਸ ਦਾ ਗੋਡਾ ਟੁੱਟਿਆ ਹੋਇਆ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਕਰਨ ਵਾਲਿਆਂ ਦੀ ਪਛਾਣ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਪਹਿਲਾਂ ਜਨਵਰੀ 'ਚ ਵੀ ਮੂਰਤ ਦਾ ਕਮਰ ਤੋਂ ਉਪਰ ਵਾਲਾ ਹਿੱਸਾ ਤੋੜ ਦਿੱਤਾ ਗਿਆ ਸੀ। ਪ੍ਰਸ਼ਾਸਨ ਨੇ ਇਸ ਦੀ ਮੁਰੰਮਤ ਕਰਕੇ ਕੁਝ ਦਿਨ ਬਾਅਦ ਇਸ ਨੂੰ ਫਿਰ ਤੋਂ ਸਥਾਪਿਤ ਕੀਤਾ ਸੀ। ਮੇਸੀ ਦੀ ਇਹ ਮੂਰਤ ਬੂਈਨੋਸ ਏਅਰਸ ਜ਼ਿਲ੍ਹੇ 'ਚ ਵਾਕਵੇ ਆਫ ਗਲੋਰੀ 'ਚ ਸਥਿਤ ਹੈ। ਇਸ ਸਥਾਨ 'ਤੇ ਮੇਸੀ ਤੋਂ ਇਲਾਵਾ ਅਰਜਨਟੀਨਾ ਦੇ ਹੋਰ ਦਿਗਜ ਖਿਡਾਰੀਆਂ ਜਿਵੇਂ ਫਾਰਮੂਲਾ-1 ਚੈਪੀਂਅਨ ਰਹੇ ਜੁਆਨ ਮੈਨੁਅਲ ਫਾਂਗਿਉ ਦੇ ਨਾਲ-ਨਾਲ 1986 'ਚ ਵਿਸ਼ਵ ਕੱਪ ਜੇਤੂ ਟੀਮ ਦੇ ਖਿਡਾਰੀ ਡਿਏਗੋ ਮਾਰਡੋਨਾ ਦੀਆਂ ਮੂਰਤਾਂ ਵੀ ਹਨ।


Related News