ਮੈਚ ਜਿੱਤਣ ਤੋਂ ਬਾਅਦ ਕੋਹਲੀ ਦਾ ਆਇਆ ਇਹ ਵੱਡਾ ਬਿਆਨ

08/21/2017 1:57:36 AM

ਦਾਂਬੁਲਾ— ਸ਼੍ਰੀਲੰਕਾ ਨੂੰ ਪਹਿਲੇ ਵਨਡੇ ਮੈਚ 'ਚ 9 ਵਿਕਟਾਂ ਨਾਲ ਹਰਾਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਪਿੱਚ ਬੱਲੇਬਾਜ਼ੀ ਦੇ ਲਈ ਵਧੀਆ ਸੀ ਅਤੇ ਸਾਨੂੰ 300 ਦੌੜਾਂ ਦੇ ਲਗਭਗ ਟੀਚਾ ਮਿਲਣ ਦੀ ਉਮੀਦ ਸੀ। ਜ਼ਬਰਦਸਤ ਫਾਰਮ 'ਚ ਖੇਡ ਰਹੇ ਓਪਨਰ ਸ਼ਿਖਰ ਧਵਨ (ਅਜੇਤੂ 132) ਦੇ ਤੂਫਾਨੀ ਸੈਂਕੜੇ ਤੇ ਉਸਦੀ ਕਪਤਾਨ ਵਿਰਾਟ ਕੋਹਲੀ (ਅਜੇਤੂ 82) ਨਾਲ ਦੂਜੀ ਵਿਕਟ ਲਈ 197 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਸ਼੍ਰੀਲੰਕਾ ਨੂੰ ਪਹਿਲੇ ਵਨਡੇ 'ਚ ਐਤਵਾਰ ਨੂੰ 9 ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਸ਼ਿਖਰ ਨੇ ਟੈਸਟ ਸੀਰੀਜ਼ ਦੀ ਆਪਣੀ ਜ਼ਬਰਦਸਤ ਫਾਰਮ ਨੂੰ ਪਹਿਲੇ ਵਨਡੇ 'ਚ ਵੀ ਬਰਕਰਾਰ ਰੱਖਦਿਆਂ ਭਾਰਤ ਨੂੰ ਇਕਤਰਫਾ ਜਿੱਤ ਦਿਵਾ ਦਿੱਤੀ। ਸ਼ਿਖਰ ਨੇ 90 ਗੇਂਦਾਂ 'ਤੇ 132 ਦੌੜਾਂ ਵਿਚ 20 ਚੌਕੇ ਤੇ 3 ਛੱਕੇ ਲਗਾਏ। ਜਦਕਿ ਵਿਰਾਟ ਨੇ 70 ਗੇਂਦਾਂ 'ਤੇ ਅਜੇਤੂ 82 ਦੌੜਾਂ ਵਿਚ 10 ਚੌਕੇ ਤੇ 1 ਛੱਕਾ ਲਾਇਆ।
ਮੈਚ ਦੇ ਹੀਰੋ ਰਹੇ ਧਵਨ
ਵਿਰਾਟ ਨੇ ਮੈਚ ਤੋਂ ਬਾਅਦ ਕਿਹਾ ਕਿ ਸ਼੍ਰੀਲੰਕਾ ਨੇ ਵਧੀਆ ਸ਼ੁਰੂਆਤ ਕੀਤੀ ਸੀ। ਸਾਨੂੰ ਲੱਗ ਰਿਹਾ ਸੀ ਕਿ ਸ਼੍ਰੀਲੰਕਾ 300 ਦੌੜਾਂ ਦੇ ਕਰੀਬ ਟੀਚਾ ਦਵੇਗਾ, ਕਿਉਂਕਿ ਪਿੱਚ ਬੱਲੇਬਾਜ਼ੀ ਦੇ ਲਈ ਬਹੁਤ ਵਧੀਆ ਸੀ। ਦੂਸਰੀ ਪਾਰੀ 'ਚ ਬੱਲੇਬਾਜ਼ੀ ਕਰਨ ਦਾ ਸਾਨੂੰ ਫਾਇਦਾ ਮਿਲਿਆ ਕਿਉਂਕਿ ਗੇਂਦ ਆਸਾਨੀ ਨਾਲ ਬੱਲੇ 'ਤੇ ਆ ਰਹੀ ਸੀ। ਮੈਚ ਦੇ ਹੀਰੋ ਰਹੇ ਸ਼ਿਖਰ ਨੇ 90 ਗੇਂਦਾਂ 'ਤੇ 132 ਦੌੜਾਂ ਵਿਚ 20 ਚੌਕੇ ਤੇ 3 ਛੱਕੇ ਲਗਾਏ। ਉਨ੍ਹਾਂ ਨੇ 71 ਗੇਂਦਾਂ 'ਚ ਸੈਂਕੜਾਂ ਲਗਾਇਆ ਅਤੇ 2013 'ਚ ਕਾਨਪੁਰ 'ਚ ਵੈਸਟਇੰਡੀਜ਼ ਦੇ ਖਿਲਾਫ 73 ਗੇਂਦਾਂ 'ਚ ਸੈਂਕੜਾਂ ਬਣਾਉਣ 'ਤੇ ਆਪਣੇ ਨਿੱਜੀ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।

PunjabKesari
ਕੋਹਲੀ ਨੇ ਕਿਹਾ ਪਿੱਛਲੇ 3 ਮਹੀਨੇ ਤੋਂ ਸ਼ਿਖਰ ਸ਼ਾਨਦਾਰ ਫਾਰਮ 'ਚ
ਸ਼ਿਖਰ ਨੇ ਸ਼੍ਰੀਲੰਕਾ ਦੇ ਖਿਲਾਫ ਲਗਾਤਾਰ 6ਵੀਂ ਪਾਰੀ 'ਚ 50 ਦਾ ਸਕੋਰ ਪਾਰ ਕੀਤਾ। ਕਪਤਾਨ ਨੇ ਸ਼ਿਖਰ ਦੀ ਬੱਲੇਬਾਜ਼ੀ ਨੂੰ ਲੈ ਕੇ ਕਿਹਾ ਕਿ ਪਿੱਛਲੇ 3 ਮਹੀਨੇ ਤੋਂ ਸ਼ਿਖਰ ਸ਼ਾਨਦਾਰ ਫਾਰਮ 'ਚ ਚਲ ਰਹੇ ਹਨ। ਉਮੀਦ ਹੈ ਕਿ ਅੱਗੇ ਵੀ ਇਸ ਫਾਰਮ ਨੂੰ ਬਰਕਰਾਰ ਰੱਖੇਗਾ। ਇਕ ਬਾਰੀ ਜਦੋਂ ਸ਼ੁਰੂ ਹੋ ਜਾਂਦੇ ਹਨ ਤਾਂ ਧਵਨ ਨੂੰ ਰੋਕਣਾ ਮੁਸ਼ਕਲ ਹੋ ਜਾਂਦਾ ਹੈ। ਸਾਡੀਆਂ ਨਜ਼ਰਾਂ 2019 ਦੇ ਵਿਸ਼ਵ ਕੱਪ 'ਤੇ ਹੈ, ਜਿਸ ਦੀ ਤਿਆਰੀਆਂ ਲਈ ਸਾਡੇ ਕੋਲ 24 ਮਹੀਨੇ ਦਾ ਸਮਾਂ ਬਾਕੀ ਹੈ।


Related News