IND vs SL : ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਸਾਹਮਣੇ ਆਏ ਕਈ ਦਿਲਚਸਪ ਅੰਕੜੇ

08/13/2017 9:32:55 AM

ਨਵੀਂ ਦਿੱਲੀ— ਭਾਰਤ-ਸ਼੍ਰੀਲੰਕਾ ਦਰਮਿਆਨ ਤੀਸਰੇ ਟੈਸਟ ਮੈਚ ਦੇ ਪਹਿਲੇ ਦਿਨ ਕਈ ਰਿਕਾਰਡ ਬਣੇ ਨਾਲ ਹੀ ਕਈ ਅਹਿਮ ਅੰਕੜੇ ਸਾਹਮਣੇ ਆਏ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਦਿਲਚਸਪ ਅੰਕੜਿਆਂ ਬਾਰੇ। 119 ਦੌੜਾਂ ਬਣਾਉਣ ਵਾਲੇ ਸ਼ਿਖਰ ਧਵਨ ਦਾ ਇਸ ਸੀਰੀਜ਼ ਵਿਚ ਦੂਜਾ ਸੈਂਕੜਾ ਹੈ। ਪਹਿਲੀ ਵਾਰ ਉਨ੍ਹਾਂ ਨੇ ਇਕ ਸੀਰੀਜ਼ ਵਿਚ ਦੋ ਸੈਂਕੜੇ ਲਗਾਏ। ਧਵਨ ਹੁਣ ਤੱਕ 6 ਸੈਂਕੜੇ ਬਣਾ ਚੁਕੇ ਹਨ ਤੇ ਵਿਦੇਸ਼ੀ ਸਰਜਮੀਂ ਉੱਤੇ ਇਹ ਉਨ੍ਹਾਂ ਦਾ ਪੰਜਵਾਂ ਅਤੇ ਸ਼੍ਰੀਲੰਕਾ ਵਿਚ ਤੀਜਾ ਸੈਂਕੜਾ ਹੈ। ਉਨ੍ਹਾਂ ਨੇ 3 ਸੈਂਕੜੇ ਸ਼੍ਰੀਲੰਕਾ ਵਿਚ ਲਗਾਏ ਹਨ, ਜਿਸ ਨਾਲ ਉਹ ਭਾਰਤ ਦੇ ਦੂਜੇ ਅਜਿਹੇ ਸਲਾਮੀ ਬੱਲੇਬਾਜ਼ ਹਨ ਜਿਨ੍ਹਾਂ ਨੇ ਵਿਦੇਸ਼ੀ ਧਰਤੀ 'ਤੇ ਇਹ ਕਾਰਨਾਮਾ ਕੀਤਾ ਹੈ। ਉਨ੍ਹਾਂ ਤੋਂ ਪਹਿਲਾਂ ਵਰਿੰਦਰ ਸਹਿਵਾਗ ਵੀ ਅਜਿਹਾ ਕਰ ਚੁੱਕੇ ਹਨ।
1000 ਦੌੜਾਂ ਪੂਰੀਆਂ ਕਰ ਕੇ ਧਵਨ ਨੇ ਵਿਰਾਟ ਕੋਹਲੀ ਦੀ ਕਪਤਾਨੀ ਵਿਚ ਹੁਣ ਤੱਕ 14 ਟੈਸਟ ਵਿਚ ਚਾਰ ਸੈਂਕੜੇ ਅਤੇ ਇੱਕ ਅਰਧ ਸੈਂਕੜੇ ਨਾਲ 49.19 ਦੀ ਔਸਤ ਨਾਲ 1033 ਦੌੜਾਂ ਬਣਾਈਆਂ ਹਨ। 358 ਦੌੜਾਂ ਬਣਾ ਚੁੱਕੇ ਧਵਨ ਨੇ ਹੁਣ ਤੱਕ ਇਸ ਸੀਰੀਜ਼ ਵਿਚ ਖੇਡੀਆਂ ਚਾਰ ਪਾਰੀਆਂ ਵਿਚੋਂ 89.50 ਦੀ ਔਸਤ ਨਾਲ ਇਕ ਟੈਸਟ ਸੀਰੀਜ਼ ਵਿਚ ਉਨ੍ਹਾਂ ਦਾ ਸਭ ਤੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ।
358 ਦੌੜਾਂ ਸ਼੍ਰੀਲੰਕਾ ਵਿਚ ਇਕ ਸੀਰੀਜ਼ ਦੌਰਾਨ ਕਿਸੇ ਵੀ ਭਾਰਤੀ ਸਲਾਮੀ ਬੱਲੇਬਾਜ਼ ਦੀਆਂ ਸਭ ਤੋਂ ਜ਼ਿਆਦਾ ਦੌੜਾਂ ਹਨ। ਭਾਰਤੀ ਬੱਲੇਬਾਜ਼ਾਂ ਵਿਚ ਸ਼੍ਰੀਲੰਕਾ ਵਿਚ ਧਵਨ ਤੋਂ ਜ਼ਿਆਦਾ ਦੌੜਾਂ ਸਿਰਫ ਸਚਿਨ ਤੇਂਦੁਲਕਰ (390 ਦੌੜਾਂ) ਨੇ ਬਣਾਈਆਂ ਹਨ, ਪਰ ਉਹ ਮੱਧਕ੍ਰਮ ਦੇ ਬੱਲੇਬਾਜ਼ ਸਨ। 9ਵਾਂ ਟੈਸਟ ਅਰਧ ਸੈਂਕੜਾ ਲਗਾ ਚੁੱਕੇ ਕੇ.ਐਲ. ਰਾਹੁਲ, ਸ਼੍ਰੀਲੰਕਾ ਖਿਲਾਫ ਇਹ ਉਨ੍ਹਾਂ ਦਾ ਦੂਜਾ ਅਰਧ ਸੈਂਕੜਾ ਹੈ।


Related News