ਆਪਣੇ 150ਵੇਂ ਟੈਸਟ ''ਚ ਆਸਟ੍ਰੇਲੀਆ ਨੂੰ ਹਰਾਉਣਾ ਚਾਹੁੰਦੈ ਕੁਕ

12/13/2017 4:43:27 AM

ਪਰਥ— ਇੰਗਲੈਂਡ ਦੇ ਸਾਬਕਾ ਕਪਤਾਨ ਤੇ ਤਜਰਬੇਕਾਰ ਖਿਡਾਰੀ ਐਲਿਸਟੀਅਰ ਕੁਕ ਨੇ ਸਾਫ ਕਰ ਦਿੱਤਾ ਹੈ ਕਿ ਫਿਲਹਾਲ ਉਸ ਦਾ ਰਿਟਾਇਰਮੈਂਟ ਲੈਣ ਦਾ ਕੋਈ ਇਰਾਦਾ ਨਹੀਂ ਹੈ ਤੇ ਇਸ ਹਫਤੇ ਆਪਣੇ 150ਵੇਂ ਟੈਸਟ 'ਚ ਉਸ ਦਾ ਟੀਚਾ ਆਸਟ੍ਰੇਲੀਆ ਨੂੰ ਹਰਾ ਕੇ ਏਸ਼ੇਜ਼ ਸੀਰੀਜ਼ ਵਿਚ ਆਪਣੀ ਟੀਮ ਦੀਆਂ ਉਮੀਦਾਂ ਨੂੰ ਬਣਾਈ ਰੱਖਣਾ ਹੈ।
ਮੌਜੂਦਾ ਏਸ਼ੇਜ਼ ਸੀਰੀਜ਼ ਵਿਚ ਆਪਣੇ ਪ੍ਰਦਰਸ਼ਨ ਨਾਲ ਕਾਫੀ ਨਿਰਾਸ਼ ਕਰਨ ਵਾਲਾ ਕੁਕ ਭਾਵੇਂ ਹੀ ਚਾਰ ਪਾਰੀਆਂ ਵਿਚ ਸਿਰਫ 62 ਦੌੜਾਂ ਬਣਾ ਕੇ ਆਲੋਚਨਾਵਾਂ ਨਾਲ ਘਿਰਿਆ ਹੋਇਆ ਹੈ ਤੇ ਚਰਚਾ ਹੈ ਕਿ ਉਹ ਤੀਜੇ ਮੈਚ ਤੋਂ ਬਾਅਦ ਸੰਨਿਆਸ ਲੈ ਸਕਦਾ ਹੈ ਪਰ ਸਾਬਕਾ ਕਪਤਾਨ ਨੇ ਮੰਗਲਵਾਰ ਕਿਹਾ ਕਿ ਉਸ ਨੇ ਫਿਲਹਾਲ ਇਸ ਬਾਰੇ ਫੈਸਲਾ ਨਹੀਂ ਕੀਤਾ ਹੈ। ਕੁਕ ਨੇ ਕਿਹਾ, ''ਮੈਂ ਅਜੇ ਕੋਈ ਫੈਸਲਾ ਨਹੀਂ ਕੀਤਾ ਹੈ। ਮੇਰਾ ਪੂਰਾ ਧਿਆਨ ਅਜੇ ਖੇਡ 'ਤੇ ਹੈ।''

 


Related News