ਭਾਂਬਰੀ ਨੇ ਸਿਟੀ ਓਪਨ ''ਚ ਮੋਂਫਿਲਸ ਨੂੰ ਹਰਾਇਆ

08/03/2017 2:25:29 PM

ਵਾਸ਼ਿੰਗਟਨ— ਭਾਰਤ ਦੇ ਯੁਕੀ ਭਾਂਬਰੀ ਨੇ ਆਪਣੇ ਕਰੀਅਰ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਦੁਨੀਆ ਦੇ 22ਵੇਂ ਨੰਬਰ ਦੇ ਖਿਡਾਰੀ ਅਤੇ ਸਾਬਕਾ ਚੈਂਪੀਅਨ ਗਾਏਲ ਮੋਂਫਿਲਸ ਨੂੰ ਤਿੰਨ ਸੈੱਟਾਂ ਦੇ ਸਖਤ ਮੁਕਾਬਲੇ 'ਚ ਹਰਾ ਕੇ ਏ.ਟੀ.ਪੀ. ਸਿਟੀ ਓਪਨ ਦੇ ਤੀਜੇ ਦੌਰ 'ਚ ਪ੍ਰਵੇਸ਼ ਕਰ ਲਿਆ। ਭਾਂਬਰੀ ਨੇ ਫਰਾਂਸ ਦੇ ਛੇਵਾਂ ਦਰਜਾ ਪ੍ਰਾਪਤ ਖਿਡਾਰੀ 'ਤੇ ਇਕ ਘੰਟੇ 51 ਮਿੰਟ ਤੱਕ ਚਲੇ ਮੈਚ 'ਚ 6-3, 4-6, 7-5 ਨਾਲ ਜਿੱਤ ਦਰਜ ਕੀਤੀ। ਹੁਣ ਉਨ੍ਹਾਂ ਦਾ ਸਾਹਮਣਾ ਅਰਜਨਟੀਨਾ ਦੇ ਗੁਈਡੋ ਪੇਲਾ ਨਾਲ ਹੋਵੇਗਾ।

ਪੇਲਾ ਨੇ ਪਹਿਲੇ ਦੌਰ 'ਚ ਭਾਰਤ ਦੇ ਰਾਮਕੁਮਾਰ ਰਾਮਨਾਥਨ ਨੂੰ ਹਰਾਇਆ ਸੀ ਜਦਕਿ ਦੂਜੇ ਦੌਰ 'ਚ ਜਰਮਨੀ ਦੇ ਮੀਸ਼ਾ ਜਵੇਰੇਵ ਨੂੰ 6-7, 7-6, 6-3 ਨਾਲ ਹਰਾਇਆ। ਭਾਰਤ ਦੇ ਰੋਹਨ ਬੋਪੰਨਾ ਅਤੇ ਉਨ੍ਹਾਂ ਦੇ ਅਮਰੀਕੀ ਜੋੜੀਦਾਰ ਡੋਨਾਲਡ ਯੰਗ ਵੀ ਦੂਜੇ ਦੌਰ 'ਚ ਪਹੁੰਚ ਗਏ ਹਨ। ਵਾਈਲਡ ਕਾਰਡ ਰੱਖਣ ਵਾਲੇ ਬੋਪੰਨਾ ਅਤੇ ਯੰਗ ਨੇ ਕੈਨੇਡਾ ਦੇ ਡੈਨੀਅਲ ਨੈਸਟਰ ਅਤੇ ਪਾਕਿਸਤਾਨ ਦੇ ਏਸਾਮ ਉਲ ਹਕ ਕੁਰੈਸ਼ੀ ਨੂੰ 6-2, 6-3 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਕੁਆਰਟਰਫਾਈਨਲ 'ਚ ਚੌਥਾ ਦਰਜਾ ਪ੍ਰਾਪਤ ਅਮਰੀਕਾ ਦੇ ਬਾਬ ਅਤੇ ਮਾਈਕ ਬ੍ਰਾਇਨ ਨਾਲ ਹੋਵੇਗਾ।


Related News