AIB ਦੇ ਕਾਮੇਡੀਅਨ ਨੇ ਉਡਾਇਆ ਸਚਿਨ ਅਤੇ ਲਤਾ ਮੰਗੇਸ਼ਕਰ ਦਾ ਮਜ਼ਾਕ, ਵੀਡੀਓ ਹੋਇਆ ਵਾਇਰਲ

05/30/2016 2:30:47 AM

ਨਵੀਂ ਦਿੱਲੀ— ਕਾਮੇਡੀ ਵੀਡੀਓਜ਼ ਬਣਾਉਣ ਵਾਲੇ ਗਰੁੱਪ AIB ਨੇ ਇਕ ਵੀਡੀਓ ਦੇ ਜ਼ਰੀਏ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਅਤੇ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦਾ ਜੰਮ ਕੇ ਮਜ਼ਾਕ ਉਡਾਇਆ ਹੈ। ਇਹ ਵੀਡੀਓ AIB ਦੇ ਤਨਮਯ ਭੱਟ ਨੇ ਫੇਸਬੁੱਕ ''ਤੇ ''Sachin vs Lata Civil War'' ਟਾਈਟਲ ਨਾਲ ਅਪਲੋਡ ਕੀਤਾ ਹੈ ਅਤੇ ਵੀਡੀਓ ਸੋਸ਼ਲ ਮੀਡੀਆ ''ਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ''ਚ ਤਨਮਯ ਨੇ ਸਚਿਨ ਤੇਂਦੁਲਕਰ ਅਤੇ ਲਤਾ ਮੰਗੇਸ਼ਕਰ ਦਾ ਮੁਖੌਟਾ ਪਹਿਨ ਕੇ ਦੋਹਾਂ ਦੇ ਵਿਚਾਲੇ ਇਸ ਗੱਲ ਨੂੰ ਲੈ ਕੇ ਬਹਿਸ ਕਰਾਈ ਕਿ ਵਿਰਾਟ ਕੋਹਲੀ ਅਤੇ ਸਚਿਨ ਤੇਂਦੁਲਕਰ ਤੋਂ ਬਿਹਤਰ ਹਨ ਜਾਂ ਨਹੀਂ। ਵੀਡੀਓ ''ਚ ਗਲਤ ਟਿੱਪਣੀਆਂ ਵੀ ਹਨ। ਵੀਡੀਓ ''ਚ ਲਤਾ ''ਤੇ ਵਿਅੰਗ ਕਰਦੇ ਹੋਏ ਤਨਮਯ ਕਹਿੰਦੇ ਹਨ, ''''ਜਾਨ ਸਨੋਅ (ਲੋਕਪ੍ਰਿਯ ਟੀ.ਵੀ. ਸੀਰੀਜ਼ Game of Thrones ਦਾ ਇਕ ਪਾਤਰ) ਵੀ ਮਰ ਗਿਆ ਸੀ। ਇਸ ਲਈ ਤੁਹਾਨੂੰ ਵੀ ਮਰ ਜਾਣਾ ਚਾਹੀਦਾ ਹੈ।'''' ਹਾਲਾਂਕਿ ਤਨਮਯ ਨੇ ਫੇਸਬੁਕ ਪੋਸਟ ''ਤੇ ਨਾ ਪੱਖੀ ਕੁਮੈਂਟਸ ਦੇ ਬਾਅਦ ਲਿਖਿਆ, ''''Sachin vs Lata Civil War ਮੈਂ ਸਨੈਪਚੈਟ ''ਤੇ ਕੁਝ ਬਕਵਾਸ ਕੀਤੀ ਹੈ, ਉੱਥੇ ਮੈਨੂੰ ਫੋਲੋ ਕਰੋ ਅਤੇ ਹਾਂ ਮੈਂ ਲਤਾ ਅਤੇ ਸਚਿਨ ਨੂੰ ਪਿਆਰ ਕਰਦਾ ਹਾਂ। ਮੈਂ ਬਸ ਮਜ਼ਾਕ ਕਰ ਰਿਹਾ ਹਾਂ।'''' ਇਸ ਵੀਡੀਓ ਨੂੰ ਦੇਖ ਕੇ ਅਨੁਪਮ ਖੇਰ, ਰਿਤੇਸ਼ ਦੇਸ਼ਮੁਖ, ਸੇਲਿਨਾ ਜੇਤਲੀ ਜਿਹੇ ਸਿਤਾਰਿਆਂ ਨੇ ਵੀ ਤਨਮਯ ਨੂੰ ਮੁਆਫੀ ਮੰਗਣ ਨੂੰ ਕਿਹਾ। ਦੱਸ ਦਈਏ ਕਿ ਤਨਮਯ ਆਪਣੀ ਕਾਮਿਕ ਟਾਈਮਿੰਗ ਅਤੇ ਮਿਮਿਕ੍ਰੀ ਦੇ ਲਈ ਪਛਾਣੇ ਜਾਂਦੇ ਹਨ।


Related News