ਪ੍ਰਸ਼ਾਸਨ ''ਚ ਫੇਰਬਦਲ

10/18/2017 8:11:17 AM

ਚੰਡੀਗੜ੍ਹ  (ਵਿਜੇ) - ਦੀਵਾਲੀ ਤੋਂ ਦੋ ਦਿਨ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ 'ਚ ਭਾਰੀ ਫੇਰਬਦਲ ਕੀਤਾ ਗਿਆ ਹੈ। ਨਵੇਂ ਅਫਸਰ ਆਉਣ ਤੇ ਪੁਰਾਣੇ ਅਫਸਰਾਂ ਦੀ ਰਿਲੀਵਿੰਗ ਦੇ ਨਾਲ ਹੀ ਅਧਿਕਾਰੀਆਂ ਨੂੰ ਵਾਧੂ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ ਹਨ। ਆਈ. ਏ. ਐੱਸ. ਕਵਿਤਾ ਸਿੰਘ ਨੂੰ ਚੰਡੀਗੜ੍ਹ ਪ੍ਰਸ਼ਾਸਨ ਵਲੋਂ 20 ਅਕਤੂਬਰ ਨੂੰ ਰਿਲੀਵ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਉਨ੍ਹਾਂ ਦੇ ਵਿਭਾਗ ਹੋਰ ਅਫਸਰਾਂ ਨੂੰ ਦੇ ਦਿੱਤੇ ਹਨ, ਜਦੋਂਕਿ ਆਈ. ਏ. ਐੱਸ. ਜਤਿੰਦਰ ਯਾਦਵ ਨੂੰ ਨਗਰ ਨਿਗਮ ਦੇ ਕਮਿਸ਼ਨਰ ਦਾ ਅਹੁਦਾ ਮਿਲਣ ਤੋਂ ਬਾਅਦ ਉਨ੍ਹਾਂ ਦੇ ਵੀ ਕੁਝ ਚਾਰਜ ਹੋਰ ਅਫਸਰਾਂ ਨੂੰ ਦੇ ਦਿੱਤੇ ਗਏ ਹਨ।  ਇਸ ਤੋਂ ਇਲਾਵਾ ਨਵੇਂ ਵਿੱਤ ਸਕੱਤਰ ਅਜੋਏ ਕੁਮਾਰ ਸਿਨ੍ਹਾ ਦੇ ਵੀ ਪ੍ਰਸ਼ਾਸਨ ਨੂੰ ਜੁਆਇਨ ਕਰਨ ਤੋਂ ਬਾਅਦ ਕੁਝ ਚਾਰਜ ਉਨ੍ਹਾਂ ਕੋਲ ਵਾਪਿਸ ਆ ਗਏ ਹਨ। ਇਹੋ ਨਹੀਂ, ਕੁਝ ਦਿਨ ਪਹਿਲਾਂ ਹੀ ਪ੍ਰਸ਼ਾਸਨ ਨੇ ਆਈ. ਏ. ਐੱਸ. ਕੀਰਤੀ ਗਰਗ ਨੂੰ ਰਿਲੀਵ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਕੁਝ ਚਾਰਜ ਹੋਰ ਅਫਸਰਾਂ ਨੂੰ ਦੇ ਦਿੱਤੇ ਗਏ ਹਨ।
ਇਨ੍ਹਾਂ ਨੂੰ ਮਿਲਿਆ ਵਾਧੂ ਚਾਰਜ
* ਅਜੋਏ ਕੁਮਾਰ ਸਿਨ੍ਹਾ  -  ਸੈਕਟਰੀ ਅਰਬਨ ਪਲਾਨਿੰਗ, ਸੈਕਟਰੀ ਅਸਟੇਟ/ਹਾਊਸਿੰਗ,
ਸੈਕਟਰੀ ਆਈ. ਟੀ.
* ਕੇ. ਕੇ. ਜਿੰਦਲ  - ਸੈਕਟਰੀ ਯੂ. ਟੀ. ਸਕੱਤਰੇਤ ਇਸਟੈਬਲਿਸ਼ਮੈਂਟ
* ਬੀ. ਐੱਲ. ਸ਼ਰਮਾ  - ਮੈਨੇਜਿੰਗ ਡਾਇਰੈਕਟਰ ਸਿਟਕੋ, ਸੈਕਟਰੀ ਸਪੋਰਟਸ
*ਹਰੀਸ਼ ਨਈਅਰ  - ਸੀ. ਐੱਚ. ਬੀ. ਦੇ ਸੀ. ਈ. ਓ., ਡਾਇਰੈਕਟਰ ਲੋਕਲ  

ਆਡਿਟ ਡਿਪਾਰਟਮੈਂਟ
*ਅਰਜੁਨ ਸ਼ਰਮਾ - ਡਾਇਰੈਕਟਰ ਇਨਫਾਰਮੇਸ਼ਨ ਟੈਕਨਾਲੋਜੀ  
* ਸੌਰਭ ਮਿਸ਼ਰਾ   - ਐੱਸ. ਡੀ. ਐੱਸ. ਸਾਊਥ, ਜੁਆਇੰਟ ਚੀਫ ਇਲੈਕਟੋਰਲ   ਅਫਸਰ, ਡਾਇਰੈਕਟਰ ਮਿਊਜ਼ੀਅਮ ਐਂਡ ਆਰਟ ਗੈਲਰੀ,   ਪ੍ਰਾਜੈਕਟ ਡਾਇਰੈਕਟਰ ਬੇਅੰਤ ਸਿੰਘ ਮੈਮੋਰੀਅਲ,  

ਅਡੀਸ਼ਨਲ ਕਮਿਸ਼ਨਰ ਨਗਰ ਨਿਗਮ ਸੈਕਟਰੀ ਨਗਰ ਨਿਗਮ
*ਕੁਲਜੀਤ ਪਾਲ ਸਿੰਘ ਮਾਹੀ  - ਅਡੀਸ਼ਨਲ ਸੈਕਟਰੀ ਇੰਡਸਟ੍ਰੀਜ਼  
*ਅਨਿਲ ਕੁਮਾਰ ਗਰਗ  - ਅਡੀਸ਼ਨਲ ਕਮਿਸ਼ਨਰ ਨਗਰ ਨਿਗਮ
*ਵਿਰਾਟ  -  ਸੈਕਟਰੀ ਚੰਡੀਗੜ੍ਹ ਹਾਊਸਿੰਗ ਬੋਰਡ
*ਤੇਜਦੀਪ ਸਿੰਘ ਸੈਣੀ    - ਡਾਇਰੈਕਟਰ ਇੰਡਸਟ੍ਰੀਜ਼, ਜਨਰਲ ਮੈਨੇਜਰ ਡਿਸਟ੍ਰਿਕਟ  ਇੰਡਸਟੀਜ਼ ਸੈਂਟਰ।


Related News