ਜ਼ਖ਼ਮੀ ਹੋਏ ਨੌਜਵਾਨ ਨੇ ਦਮ ਤੋੜਿਆ

12/13/2017 5:02:14 AM

ਸਮਾਣਾ, (ਦਰਦ)- ਪਾਤੜਾਂ ਸੜਕ 'ਤੇ ਪਿੰਡ ਨਿਆਲ ਨੇੜੇ ਪੁਲੀ ਅਤੇ ਬੈਰੀਕੇਡ ਨਾਲ ਟਕਰਾਅ ਕੇ 9 ਦਿਨ ਪਹਿਲਾਂ ਗੰਭੀਰ ਜ਼ਖ਼ਮੀ ਹੋਏ ਮੋਟਰਸਾਈਕਲ ਸਵਾਰ (20 ਸਾਲ) ਨੌਜਵਾਨ ਦੀ ਮੰਗਲਵਾਰ ਸਵੇਰੇ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ। ਮ੍ਰਿਤਕ ਨੌਜਵਾਨ ਸੌਰਵ ਕੁਮਾਰ ਪੁੱਤਰ ਦਰਸ਼ਨ ਸਿੰਘ ਵਾਸੀ ਸੁੰਦਰ ਬਸਤੀ ਪਾਤੜਾਂ ਦਾ ਪੋਸਟਮਾਰਟਮ ਕਰਵਾਉਣ ਪਹੁੰਚੇ ਉਸ ਦੇ ਚਾਚਾ (ਬੁਰੜ ਦੇ ਸਰਪੰਚ) ਸੋਨੀ ਰਾਮ ਅਤੇ ਮਸੇਰੇ ਭਰਾ ਅਸ਼ੋਕ ਕੁਮਾਰ ਨੇ ਦੱਸਿਆ ਕਿ 3 ਦਸੰਬਰ ਨੂੰ ਦੇਰ ਸ਼ਾਮ ਮੋਟਰਸਾਈਕਲ 'ਤੇ ਬੁਰੜ ਪਿੰਡ ਤੋਂ ਆਪਣੀ ਰਿਹਾਇਸ਼ ਪਾਤੜਾਂ ਆ ਰਿਹਾ ਸੌਰਵ ਨਿਆਲ ਬਾਈਪਾਸ ਨੇੜੇ ਸੜਕ 'ਤੇ ਰੱਖੇ ਬੈਰੀਕੇਡਾਂ ਨਾਲ ਟਕਰਾਅ ਕੇ ਗੰਭੀਰ ਜ਼ਖ਼ਮੀ ਗਿਆ। ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ। ਇਥੋਂ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਨੇ ਕੋਈ ਚਾਨਸ ਨਾ ਦੇਖ ਕੇ ਉਸ ਨੂੰ ਵਾਪਸ ਭੇਜ ਦਿੱਤਾ। ਰਸਤੇ ਵਿਚ ਉਸ ਦੇ ਸਾਹ ਚਲਦੇ ਵੇਖ ਕੇ ਵਾਰਿਸ ਉਸ ਨੂੰ ਸਿਵਲ ਹਸਪਤਾਲ ਸਮਾਣਾ ਲੈ ਆਏ। ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਵੇਖਦੇ ਹੋਏ ਪਟਿਆਲਾ ਰੈਫਰ ਦਿੱਤਾ। ਕਰੀਬ ਇਕ ਹਫਤੇ ਤੋਂ ਪਟਿਆਲਾ ਦੇ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਸੌਰਵ ਦੀ ਮੰਗਲਵਾਰ ਸਵੇਰੇ ਮੌਤ ਹੋ ਗਈ। ਵਾਰਿਸਾਂ ਅਨੁਸਾਰ ਮ੍ਰਿਤਕ ਦਾ ਪਿਤਾ ਮਾਨਸਿਕ ਤੌਰ 'ਤੇ ਬੀਮਾਰ ਹੈ। ਉਸ ਦੀ ਮਾਂ ਅਪਾਹਜ ਹੈ। ਪਾਤੜਾਂ ਪੁਲਸ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।


Related News