ਫਿਰ ਦਾਗਦਾਰ ਹੋਈ ਵਰਦੀ: ਅਮਰਨਾਥ ਯਾਤਰੀ ਤੋਂ ਖੋਹੇ 1 ਹਜ਼ਾਰ ਰੁਪਏ

06/23/2017 2:47:40 PM

ਗੜ੍ਹਸ਼ੰਕਰ (ਸ਼ੋਰੀ)— ਪੰਜਾਬ ਦੇ ਬਠਿੰਡਾ ਨਿਵਾਸੀ ਰਾਜਿੰਦਰ ਗੁਪਤਾ ਨੇ ਸ੍ਰੀ ਅਮਰਨਾਥ ਦੀ ਪਵਿੱਤਰ ਗੁਫਾ ਦੇ ਦਰਸ਼ਨ 5 ਜੂਨ ਨੂੰ ਆਪਣੀ ਸਾਇਕਲ ਯਾਤਰਾ ਦੌਰਾਨ ਕੀਤੇ। ਬੇਸ਼ੱਕ ਇਹ ਗੁਫਾ ਆਮ ਲੋਕਾਂ ਲਈ 29 ਜੂਨ ਤੋਂ ਖੁੱਲ ਰਹੀ ਹੈ ਪਰ ਹਰ ਸਾਲ ਰਾਜਿੰਦਰ ਗੁਪਤਾ ਇਥੇ ਤੱਕ ਆਪਣੀ ਸਾਇਕਲ 'ਤੇ ਪਹੁੰਚ ਕੇ ਪਹਿਲਾਂ ਦਰਸ਼ਨ ਕਰ ਲੈਂਦੇ ਹਨ।

PunjabKesari
ਬਾਲਟਾਲ ਤੋਂ ਗੁਫਾ ਤੱਕ ਉਹ ਸਰਕਾਰੀ ਹੈਲੀਕਾਪਟਰ ਵਲੋਂ ਜਾਇਜ਼ਾ ਲੈਣ ਜਾਣ ਵਾਲੀ ਟੀਮ ਨਾਲ ਸਫਰ ਕਰਦੇ ਹਨ। ਰਾਜਿੰਦਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ 14ਵੀਂ ਯਾਤਰਾ ਸੀ। ਉਹ ਹੁਣ ਤੱਕ 112 ਵਾਰ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਬਠਿੰਡਾ ਤੋਂ ਸਾਇਕਲ ਰਾਹੀ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਯਾਤਰਾ ਦੀ ਵਾਪਸੀ 'ਤੇ 6 ਜੂਨ ਨੂੰ ਜੰਮੂ-ਕਸ਼ਮੀਰ ਦੇ ਲੋਅਰ ਮੁੰਡਾ ਟੋਲ ਪਲਾਜ਼ਾ ਨੇੜੇ ਸਟੇਟ ਪੁਲਸ ਦੇ ਕੁਝ ਸਿਪਾਹੀਆਂ ਨੇ ਉਸ ਨੂੰ ਰੋਕਿਆ ਅਤੇ ਉਸ ਤੋਂ 1 ਹਜ਼ਾਰ ਰੁਪਏ ਖੋਹ ਕੇ ਉਥੋਂ ਦੌੜ ਜਾਣ ਨੂੰ ਕਿਹਾ। ਗੁਪਤਾ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਗੱਲ ਦੀ ਪੜਤਾਲ ਕਰ ਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਕਿ ਸ਼ਰਧਾਲੂ ਯਾਤਰਾ ਦੌਰਾਨ ਲੁੱਟ ਦਾ ਸ਼ਿਕਾਰ ਨਾ ਹੋਣ।

PunjabKesari


Related News