ਸ਼ਿਵ ਸੈਨਾ ਪੰਜਾਬ ਨੇ ਫੂਕਿਆ ਅੱਤਵਾਦ ਦਾ ਬੈਨਰ

10/19/2017 6:49:17 AM

ਫਗਵਾੜਾ, (ਜਲੋਟਾ)— ਪੰਜਾਬ 'ਚ ਵਧ ਰਹੀਆਂ ਅੱਤਵਾਦੀ ਘਟਨਾਵਾਂ ਤੋਂ ਚਿੰਤਿਤ ਸ਼ਿਵ ਸੈਨਾ ਪੰਜਾਬ ਨੇ ਸੂਬਾ ਸੀਨੀਅਰ ਉਪ ਪ੍ਰਧਾਨ ਰਾਜੇਸ਼ ਪਲਟਾ ਦੀ ਅਗਵਾਈ ਵਿਚ ਬੱਸ ਸਟੈਂਡ 'ਤੇ ਅੱਤਵਾਦ ਦਾ ਬੈਨਰ ਫੂਕਿਆ ਅਤੇ ਇਸ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। 
ਸ਼੍ਰੀ ਹਨੂਮਾਨਗੜ੍ਹੀ ਸਕੱਤਰ ਸੈਨਾ ਵਰਕਰਾਂ ਰਾਜੇਸ਼ ਪਲਟਾ, ਸੂਬਾ ਬੁਲਾਰੇ ਵਿਪਨ ਸ਼ਰਮਾ, ਸੂਬਾ ਸਕੱਤਰ ਸੁਨੀਲ ਟਿੱਕਾ ਤੇ ਜ਼ਿਲਾ ਪ੍ਰਧਾਨ ਡਾ. ਰਵੀ ਦੱਤ ਨੇ ਸ਼ਹਿਰੀ ਪ੍ਰਧਾਨ ਅੰਕੁਰ ਬੇਦੀ, ਸਕੱਤਰ ਸੰਜੀਵ ਤ੍ਰੇਹਣ, ਜ਼ਿਲਾ ਯੂਥ ਪ੍ਰਧਾਨ ਸੁਮਿਤ ਭੰਡਾਰੀ, ਜ਼ਿਲਾ ਉਪ ਪ੍ਰਧਾਨ ਮਨਜੀਤ ਸਿੰਘ, ਅਸ਼ੋਕ ਆਹੂਜਾ ਪ੍ਰਧਾਨ ਵਪਾਰ ਸੈੱਲ, ਰਾਜੂ ਨਈਅਰ, ਡਿੰਪੀ ਦਾਰਾ ਸ਼ਹਿਰੀ ਯੂਥ ਪ੍ਰਧਾਨ, ਗੌਰਵ ਬੱਗਾ ਦੀ ਹਾਜ਼ਰੀ ਵਿਚ ਆਪਣੇ ਸੰਬੋਧਨ ਵਿਚ ਕਿਹਾ ਕਿ ਸੂਬੇ ਵਿਚ ਵਧ ਰਹੀਆਂ ਅੱਤਵਾਦੀ ਘਟਨਾਵਾਂ ਇਕ ਅਲਾਰਮ ਹੈ ਪਰ ਅਫਸੋਸ ਹੈ ਕਿ ਸਰਕਾਰ ਨੇ ਪਿਛਲੀਆਂ ਘਟਨਾਵਾਂ, ਜਿਨ੍ਹਾਂ ਵਿਚ ਆਰ. ਐੱਸ. ਐੱਸ. ਨੇਤਾ ਜਗਦੀਸ਼ ਗਗਨੇਜਾ, ਨਾਮਧਾਰੀ ਸੰਪਰਦਾ ਦੀ ਮਾਤਾ ਚੰਦ ਕੌਰ, ਸ਼ਿਵ ਸੈਨਾ ਨੇਤਾ ਦੁਰਗਾ ਗੁਪਤਾ ਤੇ ਅਮਿਤ ਸ਼ਰਮਾ ਦੇ ਕਾਤਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਲੁਧਿਆਣਾ ਵਿਚ ਆਰ. ਐੱਸ. ਐੱਸ. ਨੇਤਾ ਰਵਿੰਦਰ ਗੋਸਾਈਂ ਦੀ ਸ਼ਰੇਆਮ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਤਵਾਦ ਦੇ ਖਿਲਾਫ ਸਖ਼ਤ ਸਟੈਂਡ ਲੈਣਗੇ ਤੇ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਨੂੰ ਦਿਸ਼ਾ-ਨਿਰਦੇਸ਼ਾਂ ਜਾਰੀ ਕਰਨ ਕਿ ਇਨ੍ਹਾਂ ਮਾਮਲਿਆਂ ਨੂੰ ਇਕ ਚੈਲੇਂਜ ਦੇ ਤੌਰ 'ਤੇ ਲੈ ਕੇ ਕਾਬਿਲ ਅਧਿਕਾਰੀਆਂ 'ਤੇ ਆਧਾਰਿਤ ਐੱਸ. ਆਈ. ਟੀ. ਬਣਾ ਕੇ ਕੰਮ ਕਰਨ ਤੇ ਸਾਰਥਿਕ ਨਤੀਜੇ ਸਾਹਮਣੇ ਆਉਣ। ਇਸ ਮੌਕੇ ਲੇਬਰ ਸੈੱਲ ਪ੍ਰਧਾਨ ਪੰਕਜ ਮਿਸ਼ਰਾ, ਮਨਜੀਤ ਸਿੰਘ ਜੀਤਾ, ਨੀਰਜ ਕੁਮਾਰ, ਸ਼ਾਹਜ਼ਾਦ, ਗੋਪੀ ਮੱਲਾ, ਦਿਨੇਸ਼, ਅਜੇ ਸੈਣੀ, ਅਵਤਾਰ ਤਾਰੀ, ਅਰੁਣ ਕੁਮਾਰ, ਰਾਜਾ ਪਲਾਹੀ, ਅਮਨ ਕੁਮਾਰ ਆਦਿ ਹਾਜ਼ਰ ਸਨ। 


Related News