ਚੰਡੀਗੜ੍ਹ ''ਚ ਸ਼ਰੇਆਮ ਕਤਲ ਕੀਤੇ ਸਰਪੰਚ ਦੇ ਭਰਾ ਨੇ ਖੋਲ੍ਹੀ ਪੋਲ, ਸਾਹਮਣੇ ਲਿਆਂਦਾ ਵੱਡਾ ਸੱਚ (ਤਸਵੀਰਾਂ)

04/24/2017 5:26:45 PM

ਚੰਡੀਗੜ੍ਹ (ਰਾਣਾ) : ਸੈਕਟਰ-38 ਦੇ ਗੁਰਦੁਆਰਾ ਸਾਹਿਬ ਦੇ ਬਾਹਰ ਹੁਸ਼ਿਆਰਪੁਰ ਦੇ ਸਰਪੰਚ ਸਤਨਾਮ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ''ਚ ਸਤਨਾਮ ਦੇ ਭਰਾ ਨੇ ਦੋਸ਼ ਲਾਇਆ ਕਿ ਉਸਦੇ ਭਰਾ ਦੀ ਹੱਤਿਆ ''ਚ ਸ਼ਾਮਲ ਚੰਨੀ ਸ਼ਰੇਆਮ ਹਥਿਆਰ ਲੈ ਕੇ ਘੁੰਮ ਰਿਹਾ ਹੈ ਤੇ ਚੰਡੀਗੜ੍ਹ ਪੁਲਸ ਉਸਨੂੰ ਗ੍ਰਿਫਤਾਰ ਨਹੀਂ ਕਰ ਰਹੀ ਹੈ, ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਗ੍ਰਿਫਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਤੀਰਥ ਤੇ ਅਰਸ਼ਦੀਪ ਦਾ ਚਾਰ ਦਿਨ ਦਾ ਪੁਲਸ ਰਿਮਾਂਡ ਐਤਵਾਰ ਨੂੰ ਖਤਮ ਹੋ ਗਿਆ ਪਰ ਪੁਲਸ ਨੇ ਉਨ੍ਹਾਂ ਨੂੰ ਕੋਰਟ ''ਚ ਪੇਸ਼ ਨਹੀਂ ਕੀਤਾ। ਪੁਲਸ ਵਿਭਾਗ ਦੇ ਸੀਨੀਅਰ ਅਫਸਰਾਂ ਦਾ ਕਹਿਣਾ ਹੈ ਕਿ ਅਜੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਕਚਹਿਰੀ ''ਚ ਹਥਿਆਰਾਂ ਨਾਲ ਘੁੰਮ ਰਿਹਾ ਸੀ ਚੰਨੀ
ਮ੍ਰਿਤਕ ਸਰਪੰਚ ਸਤਨਾਮ ਸਿੰਘ ਦੇ ਭਰਾ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਨੇੜੇ ਹੀ ਇਕ ਕਸਬਾ ਹੈ ਦਸੂਹਾ, ਜਿਥੇ ਚੰਨੀ ਸ਼ਰੇਆਮ ਹਥਿਆਰ ਲੈ ਕੇ ਘੁੰਮ ਰਿਹਾ ਸੀ, ਜਿਵੇਂ ਉਸਨੂੰ ਕਿਸੇ ਦਾ ਡਰ ਹੀ ਨਾ ਹੋਵੇ। ਉਸਨੇ ਚੰਡੀਗੜ੍ਹ ਪੁਲਸ ਨੂੰ ਫੋਨ ''ਤੇ ਇਸ ਸਬੰਧੀ ਦੱਸਿਆ ਤਾਂ ਪੁਲਸ ਨੇ ਉਸ ਨੂੰ ਕਿਹਾ ਕਿ ਉਨ੍ਹਾਂ ਨੂੰ ਇਸਦੀ ਜਾਣਕਾਰੀ ਨਹੀਂ ਹੈ, ਉਹ ਛੇਤੀ ਹੀ ਉਸਨੂੰ ਗ੍ਰਿਫਤਾਰ ਕਰ ਲੈਣਗੇ। ਪੁਲਸ ਦਾ ਕਹਿਣਾ ਹੈ ਕਿ ਬੌਬੀ ਨੇ ਤਿੰਨੇ ਮੁਲਜ਼ਮਾਂ ਹਰਵਿੰਦਰ ਸਿੰਘ ਉਰਫ ਰਿੰਦਾ, ਦਿਲਪ੍ਰੀਤ ਤੇ ਹਰਜਿੰਦਰ ਸਿੰਘ ਉਰਫ ਆਕਾਸ਼ ਨੂੰ ਪੈਸੇ ਦੇ ਕੇ ਸਤਨਾਮ ਦਾ ਮਰਡਰ ਕਰਨ ਲਈ ਹਾਇਰ ਕੀਤਾ ਸੀ ਪਰ ਪੁਲਸ ਅਜੇ ਤਕ ਕਿਸੇ ਵੀ ਮੁਲਜ਼ਮ ਦਾ ਕੋਈ ਸੁਰਾਗ ਨਹੀਂ ਲਾ ਸਕੀ ਹੈ, ਉਥੇ ਹੀ ਪੁਲਸ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ''ਤੇ ਨਜ਼ਰ ਰੱਖ ਰਹੀ ਹੈ ਕਿ ਕਿਤੇ ਕੋਈ ਲੁਕ ਕੇ ਇਨ੍ਹਾਂ ਮੁਲਜ਼ਮਾਂ ਦੀ ਮਦਦ ਤਾਂ ਨਹੀਂ ਕਰ ਰਿਹਾ।


Gurminder Singh

Content Editor

Related News