ਮੋਪੇਡ ਤੇ ਬੱਸ ਦੀ ਟੱਕਰ ਨਾਲ ਔਰਤ ਦੀ ਮੌਤ

08/17/2017 6:56:20 PM

ਗੜ੍ਹਸ਼ੰਕਰ(ਬੈਜ ਨਾਥ)— ਗੜ੍ਹਸ਼ੰਕਰ ਮਾਹਿਲਪੁਰ ਤੋਂ ਗੜ੍ਹਸ਼ੰਕਰ ਰੋਡ 'ਤੇ ਪੈਦੇ ਪਿੰਡ ਗੋਲੀਆਂ ਦੇ ਬੱਸ ਸਟੈਂਡ ਕੋਲ ਬੱਸ ਅਤੇ ਸਕੂਟਰੀ ਦੀ ਟੱਕਰ 'ਚ ਇਕ ਔਰਤ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 1 ਵਜੇ ਹੁਸ਼ਿਆਰਪੁਰ ਵੱਲੋਂ ਆ ਰਹੀ ਰਾਜਧਾਨੀ ਬੱਸ ਨੰ. ਪੀ. ਬੀ-07-ਏ. ਐੱਲ-0779 ਚੰਡੀਗੜ੍ਹ ਨੂੰ ਜਾ ਰਹੀ ਸੀ ਅਤੇ ਤਲਵਿੰਦਰ ਕੌਰ (40) ਪਤਨੀ ਪਰਮਜੀਤ ਵਾਸੀ ਪੋਸੀ ਆਪਣੀ ਸਕੂਟਰੀ ਨੰ. ਪੀ. ਬੀ-07-ਏ. ਜੈੱਡ-8423 'ਤੇ ਸਵਾਰ ਹੋ ਕੇ ਜਾ ਰਹੀ ਕਿ ਉਕਤ ਸਥਾਨ 'ਤੇ ਮੋਪੇਡ ਦੀ ਬੱਸ ਨਾਲ ਟੱਕਰ ਹੋ ਗਈ ਅਤੇ ਬੱਸ ਸਕੂਟਰੀ ਨੂੰ ਕਾਫੀ ਦੂਰ ਤੱਕ ਖਿੱਚ ਕੇ ਲੈ ਗਈ। ਅੱਡਾ ਗੋਲੀਆਂ ਦੇ ਦੁਕਾਨਦਾਰਾਂ ਨੇ 108 ਨੰਬਰ ਐਂਬੂਲੈਂਸ ਨੂੰ ਫੋਨ ਕੀਤਾ ਪਰਐਂਬੂਲੈਂਸ ਇਕ ਘੰਟਾ ਲੇਟ ਪਹੁੰਚੀ ਅਤੇ ਜ਼ਖਮੀ ਔਰਤ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਲਜਾਇਆ ਗਿਆ, ਜਿੱਥੋਂ ਉਸ ਦੀ ਵਿਗੜਦੀ ਹਾਲਤ ਦੇਖ ਕੇ ਨਵਾਂਸ਼ਹਿਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਉਥੇ ਪਹੁੰਚਦਿਆਂ ਹੀ ਉਸ ਦੀ ਮੌਤ ਹੋ ਗਈ। ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਬੱਸ ਨੂੰ ਕਬਜੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News