ਪੰਜਾਬ ''ਤੇ ਆਇਆ ਡੂੰਘਾ ਸੰਕਟ, ਕੈਪਟਨ ਸਰਕਾਰ ਪਰੇਸ਼ਾਨ!

08/22/2017 3:34:33 PM

ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਹਿਮਾਚਲ ਦੀ ਇੰਡਸਟਰੀ ਨੂੰ ਅਗਲੇ 10 ਸਾਲਾਂ ਲਈ ਟੈਕਸਾਂ 'ਚ ਛੋਟ ਦੇਣ ਤੋਂ ਬਾਅਦ ਪੰਜਾਬ 'ਤੇ ਡੂੰਘਾ ਸੰਕਟ ਆ ਗਿਆ ਹੈ ਕਿਉਂਕਿ ਜਿੱਥੇ ਇਸ ਨਾਲ ਹਿਮਾਚਲ 'ਚ ਇੰਡਸਟਰੀ ਲਾਉਣੀ ਸੌਖੀ ਹੋ ਜਾਵੇਗੀ, ਉੱਥੇ ਹੀ ਪੰਜਾਬ ਦੀ ਇੰਡਸਟਰੀ ਹਿਮਾਚਲ ਵੱਲ ਰੁਖ ਕਰੇਗੀ। ਅਜਿਹੇ 'ਚ ਪੰਜਾਬ ਦੀ ਆਰਥਿਕ ਹਾਲਤ ਹੋਰ ਵੀ ਕਮਜ਼ੋਰ ਹੋ ਜਾਵੇਗੀ। ਇਸ ਲਈ ਹੁਣ ਕੈਪਟਨ ਸਰਕਾਰ ਪਰੇਸ਼ਾਨੀ 'ਚ ਹੈ ਕਿਉਂਕਿ ਕੇਂਦਰ ਦੇ ਅਜਿਹੇ ਫੈਸਲੇ ਤੋਂ ਬਾਅਦ ਸਰਕਾਰ ਨੂੰ ਆਪਣੀ ਉਦਯੋਗਿਕ ਨੀਤੀ ਨੂੰ ਨਵਾਂ ਰੂਪ ਦੇਣ ਲਈ ਮਜ਼ਬੂਰ ਹੋਣਾ ਪਵੇਗਾ। ਕੇਂਦਰ ਦੇ ਇਸ ਫੈਸਲੇ ਤੋਂ ਸੱਤਾ ਧਿਰ ਦੇ ਵਿਧਾਇਕ ਸੰਤੁਸ਼ਟ ਨਹੀਂ ਹਨ, ਉਨ੍ਹਾਂ ਨੇ ਤਾਂ ਅਜਿਹਾ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਕੇਂਦਰ ਨੇ ਪੰਜਾਬ ਨਾਲ ਧੋਖਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਪੰਜਾਬ ਦੀ ਹਾਲਤ ਦਿਨੋ-ਦਿਨ ਮਾੜੀ ਹੁੰਦੀ ਜਾਵੇਗੀ। ਇੱਥੇ ਜਦੋਂ ਉਦਯੋਗਿਕ ਇਕਾਈਆਂ ਨੂੰ ਕੋਈ ਫਾਇਦਾ ਨਹੀਂ ਮਿਲੇਗਾ ਤਾਂ ਉਹ ਹਿਮਾਚਲ ਵਲ ਰੁਖ ਕਰ ਲੈਣਗੀਆਂ। ਇਸ ਸਬੰਧੀ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸਾਰੇ ਵਿਧਾਇਕਾਂ ਨਾਲ ਮਿਲ ਕੇ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ 'ਚ ਕੇਂਦਰ 'ਤੇ ਦਬਾਅ ਬਣਾਉਣ ਦੀ ਤਿਆਰੀ ਕਰ ਲਈ ਹੈ ਤਾਂ ਜੋ ਪੰਜਾਬ ਦੀ ਉਦਯੋਗਿਕ ਇਕਾਈਆਂ ਨੂੰ ਵੀ ਹਿਮਾਚਲ ਦੀ ਤਰ੍ਹਾਂ ਟੈਕਸ 'ਚ ਛੋਟ ਦਿੱਤੀ ਜਾਵੇ। 


Related News