24 ਕਰੋੜ ਦੀ ਲਾਗਤ ਨਾਲ ਲਾਇਆ ਜਾਵੇਗਾ ਪ੍ਰਾਜੈਕਟ

10/17/2017 5:21:10 AM

ਅੰਮ੍ਰਿਤਸਰ,  (ਨੀਰਜ)-  ਸਾਲਾਂ ਦੇ ਲੰਬੇ ਇੰਤਜ਼ਾਰ ਦੇ ਬਾਅਦ ਆਖ਼ਿਰਕਾਰ ਆਈ. ਸੀ. ਪੀ. ਅਟਾਰੀ ਬਾਰਡਰ (ਇੰਟੈਗਰੇਟਿਡ ਚੈੱਕ ਪੋਸਟ) 'ਤੇ ਟਰੱਕ ਸਕੈਨਰ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਕਸਟਮ ਵਿਭਾਗ, ਪਾਕਿਸਤਾਨ ਦੇ ਨਾਲ ਕਾਰੋਬਾਰ ਕਰਨ ਵਾਲੇ ਇੰਪੋਰਟਰ ਅਤੇ ਐਕਸਪੋਰਟਰ,  ਸੀ.ਐੱਚ.ਏ. ਇਥੋਂ ਤੱਕ ਕਿ ਅੰਮ੍ਰਿਤਸਰ ਤੋਂ ਐੱਮ.ਪੀ. ਸ਼ਵੇਤ ਮਲਿਕ ਅਤੇ ਗੁਰਜੀਤ ਔਜਲਾ ਸਮੇਤ ਜ਼ਿਲਾ ਪ੍ਰਸ਼ਾਸਨ ਅੰਮ੍ਰਿਤਸਰ ਵੀ ਕੇਂਦਰ ਸਰਕਾਰ ਤੋਂ ਲਗਾਤਾਰ ਮੰਗ ਕਰ ਰਿਹਾ ਸੀ ਕਿ ਆਈ. ਸੀ. ਪੀ. 'ਤੇ ਟਰੱਕ ਸਕੈਨਰ ਲਗਾਇਆ ਜਾਵੇ ਜਿਸ ਕਾਰਨ ਸੋਮਵਾਰ ਨੂੰ ਲੈਂਡ ਪੋਰਟ ਅਥਾਰਿਟੀ ਆਫ ਇੰਡੀਆ ਅਤੇ ਹੋਰ ਏਜੰਸੀਆਂ ਨੇ ਕਸਟਮ ਵਿਭਾਗ ਦੇ ਅਧਿਕਾਰੀਆਂ ਨਾਲ ਜਿਥੇ ਇਸ ਮੁੱਦੇ 'ਤੇ ਬੈਠਕ ਕੀਤੀ ਉਥੇ ਹੀ ਟਰੱਕ ਸਕੈਨਰ ਲਗਾਉਣ ਵਾਲਾ ਸਥਾਨ ਵੀ ਨਿਰਧਾਰਤ ਕਰ ਲਿਆ ਹੈ, ਕਿਸ ਸਥਾਨ 'ਤੇ ਸਕੈਨਰ ਲਗਾਇਆ ਜਾਵੇਗਾ ਅਤੇ ਕਿਵੇਂ ਕੰਮ ਕਰੇਗਾ ਇਨ੍ਹਾਂ ਸਾਰੇ ਮੁੱਦਿਆਂ 'ਤੇ ਚਰਚਾ ਵੀ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਸਰਕਾਰ ਵੱਲੋਂ 24 ਕਰੋੜ ਦੀ ਲਾਗਤ ਨਾਲ ਸਕੈਨਰ ਲਗਾਇਆ ਜਾ ਰਿਹਾ ਹੈ ਜੋ ਪੂਰੇ ਦੇ ਪੂਰੇ ਟਰੱਕ ਨੂੰ ਕੁਝ ਹੀ ਮਿੰਟਾਂ ਵਿਚ ਸਕੈਨ ਕਰ ਸਕਦਾ ਹੈ ਅਤੇ ਟਰੱਕ ਦੀ ਹਰ ਇਕ ਬੋਰੀ ਵਿਚ ਨਸ਼ੀਲੇ ਪਦਾਰਥ ਜਾਂ ਫਿਰ ਕੋਈ ਇਤਰਾਜ਼ਯੋਗ ਚੀਜ਼ ਜਿਵੇਂ ਆਰ.ਡੀ.ਐਕਸ. ਅਤੇ ਹੋਰ ਖਤਰਨਾਕ ਪਦਾਰਥਾਂ ਨੂੰ ਵੀ ਟਰੇਸ ਕਰ ਸਕਦਾ ਹੈ।  ਸਰਕਾਰ ਵੱਲੋਂ ਅਤਿ ਆਧੁਨਿਕ ਤਕਨੀਕ ਦਾ ਟਰੱਕ ਸਕੈਨਰ ਲਗਾਇਆ ਜਾ ਰਿਹਾ ਹੈ ਤਾਂ ਕਿ ਪਾਕਿਸਤਾਨ  ਨਾਲ ਹੋਣ ਵਾਲੇ ਆਯਾਤ-ਨਿਰਯਾਤ ਵਿਚ ਕਿਸੇ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਹੋਣ ਦੀ ਸੰਭਾਵਨਾ ਬਿਲਕੁੱਲ ਸਿਫ਼ਰ ਹੋ ਜਾਵੇ ਹਾਲਾਂਕਿ ਅਜੇ ਤੱਕ ਆਈ. ਸੀ. ਪੀ. ਅਟਾਰੀ 'ਤੇ ਇਕ-ਦੋ ਘਟਨਾਵਾਂ ਦੇ ਇਲਾਵਾ ਕਦੇ ਵੀ ਹੈਰੋਇਨ ਜਾਂ ਹੋਰ ਕਿਸੇ ਨਸ਼ੀਲੇ ਪਦਾਰਥਾਂ ਦੇ ਕੇਸ ਨਹੀਂ ਬਣੇ ਹਨ ਪਰ ਪਾਕਿਸਤਾਨ ਜਿਹੇ ਦੇਸ਼ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈ। ਵਿਭਾਗੀ ਅਧਿਕਾਰੀਆਂ  ਦੇ ਅਨੁਸਾਰ ਅਗਸਤ 2018 ਵਿਚ ਆਈ. ਸੀ. ਪੀ. ਅਟਾਰੀ 'ਤੇ ਟਰੱਕ ਸਕੈਨਰ ਕੰਮ ਕਰਨਾ ਸ਼ੁਰੂ ਕਰ ਦੇਵੇਗਾ । 
ਪਾਕਿਸਤਾਨ ਨੇ ਲਗਾ ਰੱਖੇ ਹਨ ਦੋ-ਦੋ ਟਰੱਕ ਸਕੈਨਰ
ਕਿੰਨੀ ਲਾਪ੍ਰਵਾਹੀ ਅਤੇ ਹੈਰਾਨੀ ਦੀ ਗੱਲ ਹੈ ਕਿ ਭਾਰਤ ਸਰਕਾਰ ਨੇ 150 ਕਰੋੜ ਰੁਪਏ ਦੀ ਲਾਗਤ ਨਾਲ 120 ਏਕੜ ਜ਼ਮੀਨ 'ਤੇ ਆਈ. ਸੀ. ਪੀ. ਤਾਂ ਉਸਾਰੀ ਕਰਵਾ ਦਿੱਤੀ ਪਰ ਆਈ. ਸੀ. ਪੀ. 'ਤੇ ਟਰੱਕ ਸਕੈਨਰ ਹੀ ਨਹੀਂ ਲਗਾਇਆ ਅਜਿਹਾ ਮਹਿਸੂਸ ਹੋਇਆ ਜਿਵੇਂ ਕੋਈ ਵਿਅਕਤੀ ਇਕ ਆਲੀਸ਼ਾਨ ਘਰ ਦੀ ਉਸਾਰੀ ਕਰ ਲਵੇ ਪਰ ਉਸ ਘਰ ਵਿਚ ਦਰਵਾਜ਼ਾ ਹੀ ਨਾ ਲਗਾਇਆ ਜਾਵੇ । ਇਸ ਦੇ ਮੁਕਾਬਲੇ ਪਾਕਿਸਤਾਨ ਅਜਿਹਾ ਦੇਸ਼ ਹੈ, ਜੋ ਲਗਾਤਾਰ ਭਾਰਤ ਵਿਚ ਅੱਤਵਾਦੀ ਘੁਸਪੈਠ ਕਰਵਾ ਰਿਹਾ ਹੈ ਅਤੇ ਹੈਰੋਇਨ ਜਿਹੇ ਨਸ਼ੀਲੇ ਪਦਾਰਥਾਂ ਦਾ ਦਰਿਆ ਭਾਰਤ ਵਿਚ ਵਹਾਉਣਾ ਚਾਹੁੰਦੇ ਹਨ ਅਜਿਹੇ ਦੇਸ਼ ਨੇ ਆਪਣੀ ਆਈ. ਸੀ. ਪੀ. ਵਿਚ ਦੋ ਟਰੱਕ ਸਕੈਨਰ ਲਗਾ ਰੱਖੇ ਹਨ। ਭਾਰਤੀ ਆਈ. ਸੀ. ਪੀ. ਵਲੋਂ ਪਾਕਿਸਤਾਨੀ ਆਈ. ਸੀ. ਪੀ. 'ਤੇ ਜਾਣ ਦੇ ਰਸਤੇ ਵਿਚ ਇਕ ਸਕੈਨਰ ਲੱਗਾ ਹੋਇਆ ਹੈ ਅਤੇ ਇਕ ਸਕੈਨਰ ਪਾਕਿਸਤਾਨੀ ਸਾਈਡ ਤੋਂ ਭਾਰਤੀ ਆਈ. ਸੀ. ਪੀ. ਵਿਚ ਆਉਣ ਵਾਲੇ ਰਸਤੇ 'ਤੇ ਲਾਇਆ ਗਿਆ ਹੈ ਫਿਲਹਾਲ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਟਰੱਕ ਸਕੈਨਰ ਲੱਗਣ ਨਾਲ ਸੁਰੱਖਿਆ ਏਜੰਸੀਆਂ ਨੂੰ ਕਾਫ਼ੀ ਰਾਹਤ ਮਿਲੇਗੀ ਅਤੇ ਵਪਾਰੀਆਂ ਨੂੰ ਵੀ ਕਾਫ਼ੀ ਰਾਹਤ ਮਿਲੇਗੀ । 
ਕਸਟਮ ਵਿਭਾਗ ਨੂੰ ਮੈਨੂਅਲੀ ਅਤੇ ਸਨਿਫਰ ਡਾਗਸ ਦੀ ਮਦਦ ਨਾਲ ਕਰਨੀ ਪੈ ਰਹੀ ਹੈ ਚੈਕਿੰਗ
ਆਈ. ਸੀ. ਪੀ. ਅਟਾਰੀ ਬਾਰਡਰ ਦੇ ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਵਲੋਂ ਆਉਣ ਵਾਲੇ ਟਰੱਕਾਂ ਵਿਚ ਆਯਾਤ ਕੀਤੀਆਂ ਜਾਣ ਵਾਲੀਆਂ ਵਸਤਾਂ ਜਿਵੇਂ ਡਰਾਈ ਫਰੂਟ,  ਜਿਪਸਮ,  ਰਾਕ ਸਾਲਟ ਅਤੇ ਹੋਰ ਵਸਤਾਂ ਦੀ ਕਸਟਮ ਵਿਭਾਗ ਨੂੰ ਮੈਨੂਅਲੀ ਹੀ ਰੈਮੇਜਿੰਗ ਕਰਨੀ ਪੈ ਰਹੀ ਹੈ । ਇਸ ਦੇ ਇਲਾਵਾ ਸਨਿਫਰ ਡਾਗਸ ਦਾ ਵੀ ਪ੍ਰਯੋਗ ਕੀਤਾ ਜਾ ਰਿਹਾ ਹੈ ਪਰ ਟਰੱਕ ਸਕੈਨਰ ਦੇ ਮੁਕਾਬਲੇ ਮੈਨੂਅਲੀ ਚੈਕਿੰਗ ਸੌ ਫ਼ੀਸਦੀ ਸੁਰੱਖਿਅਤ ਨਹੀਂ ਮੰਨੀ ਜਾਂਦੀ ਹੈ ਕਿਉਂਕਿ ਕਿਸੇ ਵੀ ਸਮੇਂ ਗਲਤੀ ਦੀ ਸੰਭਾਵਨਾ ਕਾਫ਼ੀ ਰਹਿੰਦੀ ਹੈ।  ਟਰੱਕ ਸਕੈਨਰ ਲੱਗਣ ਨਾਲ ਕਸਟਮ ਵਿਭਾਗ ਨੂੰ ਕਾਫ਼ੀ ਰਾਹਤ ਮਿਲੇਗੀ ਅਤੇ ਰੈਮਜਿੰਗ ਕਰਨ ਵਾਲੀ ਟੀਮ ਦੀ ਪ੍ਰੇਸ਼ਾਨੀ ਕਾਫ਼ੀ ਹੱਦ ਤੱਕ ਘੱਟ ਹੋ ਜਾਵੇਗੀ ਕਿਉਂਕਿ ਜੇਕਰ ਕਸਟਮ ਦੀ ਰੈਮਜਿੰਗ ਤੋਂ ਕੋਈ ਨਸ਼ੀਲੀ ਚੀਜ਼ ਨਿਕਲ ਜਾਵੇ ਅਤੇ ਅੱਗੇ ਜਾ ਕੇ ਕੋਈ ਦੂਜੀ ਏਜੰਸੀ ਉਸ ਨੂੰ ਫੜ ਲਵੇ ਤਾਂ ਸਿੱਧੀ ਕਾਰਵਾਈ ਰੈਮਜਿੰਗ ਕਰਨ ਵਾਲੇ ਅਧਿਕਾਰੀਆਂ 'ਤੇ ਹੋ ਜਾਂਦੀ ਹੈ । 
ਆਈ. ਸੀ. ਪੀ. 'ਤੇ ਟੀ.ਐੱਫ.ਏ. ਨੂੰ ਲੈ ਕੇ ਕਸਟਮ ਨੇ ਕੀਤੀ ਬੈਠਕ
ਟ੍ਰੇਡ ਫੈਸਿਲੀਟੇਸ਼ਨ ਐਗਰੀਮੈਂਟ ਨੂੰ ਲੈ ਕੇ ਅੱਜ ਕਸਟਮ ਵਿਭਾਗ ਵੱਲੋਂ ਆਈ. ਸੀ. ਪੀ. 'ਤੇ ਤਾਇਨਾਤ ਸਾਰੀਆਂ ਏਜੰਸੀਆਂ, ਆਯਾਤਕਾਂ ਅਤੇ ਨਿਰਯਾਤਕਾਂ ਦੇ ਨਾਲ ਬੈਠਕ ਕੀਤੀ ਗਈ। ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਕਸਟਮ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਕੀਤੀ ਗਈ ਇਸ ਬੈਠਕ ਵਿਚ ਕਸਟਮ ਅਧਿਕਾਰੀਆਂ ਨੇ ਵਪਾਰੀਆਂ ਨੂੰ ਸੰਸਾਰ ਵਪਾਰ ਦੇ ਤਹਿਤ ਕੀਤੇ ਗਏ ਐਗਰੀਮੈਂਟ ਸਬੰਧੀ ਜਾਣਕਾਰੀ ਦਿੱਤੀ ਅਤੇ ਆਯਾਤ-ਨਿਰਯਾਤ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਵਿਚ ਜਾਗਰੂਕ ਕੀਤਾ। ਵਪਾਰੀਆਂ ਨੂੰ ਦੱਸਿਆ ਗਿਆ ਹੈ ਕਿ ਸੰਸਾਰ ਪੱਧਰ 'ਤੇ ਕੰਮਕਾਜ ਨੂੰ ਉਤਸ਼ਾਹਿਤ ਕਰਨ ਲਈ ਟੀ.ਐੱਫ.ਏ. ਸ਼ੁਰੂ ਕੀਤਾ ਗਿਆ ਹੈ।


Related News