ਅੰਮ੍ਰਿਤਸਰ ਪੁਲਸ ਨੂੰ ਮਿਲੀ ਗੈਂਗਸਟਰ ਲੁਕੇ ਹੋਣ ਦੀ ਸੂਚਨਾ, ਜਦੋਂ ਛਾਪਾ ਮਾਰਿਆ ਤਾਂ...(ਵੀਡੀਓ)

06/26/2017 7:21:12 PM

ਅੰਮ੍ਰਿਤਸਰ : ਅੰਮ੍ਰਿਤਸਰ ਸੀ ਡਿਵੀਜ਼ਨ ਥਾਣੇ ਦੀ ਪੁਲਸ ਨੇ ਵੀਰ ਸਿੰਘ ਕਲੋਨੀ ਦੇ ਇਕ ਘਰ ਵਿਚੋਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਦੋ ਧਿਰਾਂ ਵਲੋਂ ਆਪਸ ਵਿਚ ਲੜਾਈ-ਝਗੜਾ ਕੀਤਾ ਜਾ ਰਿਹਾ ਸੀ ਜਦੋਂ ਏ. ਐੱਸ.ਆਈ. ਉਨ੍ਹਾਂ ਨੂੰ ਛੁਡਾਉਣ ਗਿਆ ਤਾਂ ਇਨ੍ਹਾਂ ਨੇ ਉਸ 'ਤੇ ਵੀ ਜਾਨਲੇਵਾ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਵਲੋਂ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ, ਆਖਿਰਕਾਰ ਪੁਲਸ ਨੇ ਘੇਰਾਬੰਦੀ ਕਰਕੇ ਉਕਤ 4 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਦਰਅਸਲ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਵੀਰ ਸਿੰਘ ਕਲੋਨੀ ਦੇ ਇਕ ਘਰ ਵਿਚ ਚਾਰ ਗੈਂਗਸਟਰ ਲੁਕੇ ਹੋਏ ਹਨ। ਜਿਸ 'ਤੇ ਪੁਲਸ ਨੇ ਪੂਰੀ ਤਿਆਰੀ ਨਾਲ ਘੇਰਾਬੰਦੀ ਕਰਕੇ ਉਕਤ ਚਾਰੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਉਹੀ ਦੋਸ਼ੀ ਹਨ ਜਿਨ੍ਹਾਂ ਨੇ ਪਿਛਲੇ ਦਿਨੀਂ ਏ. ਐੱਸ. ਆਈ. 'ਤੇ ਜਾਨਲੇਵਾ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ।
ਫਿਲਹਾਲ ਪੁਲਸ ਚਾਰੇ ਨੌਜਵਾਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਸ ਉਕਤ ਪਾਸੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਲੋਕ ਕਿਸੇ ਗੈਂਗ ਦਾ ਹਿੱਸਾ ਤਾਂ ਨਹੀਂ ਹਨ।


Related News