ਬਾਹਾਂ ''ਚੋਂ ਲਾਲ ਚੂੜਾ ਲੱਥਣ ਤੋਂ ਪਹਿਲਾਂ ਫੌਜੀ ਪਤੀ ਦੀ ਲਾਸ਼ ਆਈ ਘਰ, ਖੁਸ਼ੀਆਂ ਦੀ ਥਾਂ ਗੂੰਜੇ ਵੈਣ (ਵੀਡੀਓ)

08/01/2015 5:23:23 PM


ਆਨੰਦਪੁਰ ਸਾਹਿਬ— ਬਾਹਾਂ ''ਚ ਲਾਲ ਚੂੜਾ, ਚਾਵਾਂ ਦਾ ਰੰਗ ਗੂੜ੍ਹਾ ਅੱਖਾਂ ''ਚ ਅੱਥਰੂ ਅਤੇ ਦਿਲ ''ਚ ਭਰਿਆ ਗਮ, ਇਹ ਹੈ ਇਕ ਸ਼ਹੀਦ ਦੀ ਪਤਨੀ ਦਾ ਹਾਲ। ਗੁਰਪ੍ਰੀਤ ਕੌਰ ਨਾਂ ਦੀ ਦੁਲਹਨ ਵਾਂਗ ਸਜੀ ਇਸ ਕੁੜੀ ਦੀਆਂ ਸਾਰੀਆਂ ਖੁਸ਼ੀਆਂ ਉੱਜੜ ਗਈਆਂ ਹਨ, ਕਿਉਂਕਿ ਇਸ ਦੇ ਪਤੀ ਰਸ਼ਪਾਲ ਸਿੰਘ ਨੇ ਜੰਮ-ਕਸ਼ਮੀਰ ਸਰਹੱਦ ''ਤੇ ਸ਼ਹਾਦਤ ਦਾ ਜਾਮ ਪੀਤਾ ਹੈ। ਸ਼ਹੀਦ ਫੌਜੀ ਰਸ਼ਪਾਲ ਸਿੰਘ ਤੇ ਗੁਰਪ੍ਰੀਤ ਦੇ ਵਿਆਹ ਨੂੰ ਹਾਲੇ ਇਕ ਸਾਲ ਹੀ ਹੋਇਆ ਸੀ ਕਿ ਰਸ਼ਪਾਲ ਸਿੰਘ ਐੱਲ. ਓ. ਸੀ. ''ਤੇ ਦੁਸ਼ਮਣਾਂ ਨਾਲ ਲੋਹਾ ਲੈਂਦਾ ਹੋਇਆ 30 ਜੁਲਾਈ ਨੂੰ ਸ਼ਹੀਦ ਹੋ ਗਿਆ। ਰੋਂਦੀ-ਬਿਰਲਾਉਂਦੀ ਸ਼ਹੀਦ ਫੌਜੀ ਦੀ ਪਤਨੀ ਹੱਥ ਜੋੜ ਕੇ ਸਿਰਫ ਇਹੋ ਅਰਜ਼ ਗੁਜਾਰ ਰਹੀ ਹੈ ਕਿ ਉਸਨੂੰ ਕੋਈ ਤਾਂ ਦੱਸ ਦੇਵੇ ਕੇ ਪਤੀ ਦੇ ਗੋਲੀ ਕਿੱਥੇ ਲੱਗੀ…ਹੈ, ਉਹ ਕਿਵੇਂ ਸ਼ਹੀਦ ਹੋਇਆ।
ਸ਼ਹੀਦ ਰਸ਼ਪਾਲ ਸਿੰਘ ਆਪਣੀਆਂ ਚਾਰ ਭੈਣਾਂ ਦਾ ਇੱਕਲੌਤਾ ਭਰਾ ਸੀ,  ਦੇਸ਼ ਲਈ ਦਿੱਤੀ ਕੁਰਬਾਨੀ ਤੋਂ ਬਾਅਦ 22 ਸਿੱਖ ਰੈਜੀਮੈਂਟ ਦੇ ਨਾਇਬ ਸੂਬੇਦਾਰ ਨੇ ਪਰਿਵਾਰ ਨੂੰ ਭਰੋਸਾ ਦਵਾਇਆ ਹੈ ਕਿ ਸ਼ਹੀਦ ਰਸ਼ਪਾਲ ਸਿੰਘ ਦੀ ਮੌਤ ਦਾ ਬਦਲਾ ਜ਼ਰੂਰ ਲਿਆ ਜਾਵੇਗਾ।
ਅੰਤਿਮ ਸਸਕਾਰ ਲਈ ਜਿਵੇਂ ਹੀ ਰਸ਼ਪਾਲ ਸਿੰਘ ਦਾ ਸਰੀਰ ਉਸ ਦੇ ਜੱਦੀ ਪਿੰਡ ਸੰਦੋਆ ਪਹੁੰਚਿਆਂ ਤਾਂ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਸੈਂਕੜੇ ਲੋਕ ਪਹੁੰਚ ਗਏ। ਫੌਜੀ ਰਸਮਾਂ ਰਿਵਾਜ਼ਾਂ ਨਾਲ ਰਸ਼ਪਾਲ ਸਿੰਘ ਨੂੰ ਪੰਜ-ਤੱਤਾਂ ''ਚ ਵਿਲੀਨ ਕਰ ਦਿੱਤਾ ਗਿਆ। ਰਹਿ ਗਿਆ ਤੇ ਰਸ਼ਪਾਲ ਦੇ ਫੌਜੀ ਦਾ ਵਿਰਲਾਪ ਤੇ ਦਿਲ ਚੀਰਦੀਆਂ ਚੀਕਾਂ।


Kulvinder Mahi

News Editor

Related News