ਨਸ਼ਿਆਂ ਦੀ ਸਮਾਜਿਕ ਬੁਰਾਈ ਨੇ ਸਮੁੱਚੀ ਨੌਜਵਾਨ ਪੀੜ੍ਹੀ ਨੂੰ ਕਲੰਕਿਤ ਕੀਤਾ : ਡੀ.ਐੱਸ.ਪੀ

06/26/2017 7:29:41 PM

ਬੁਢਲਾਡਾ  (ਮਨਜੀਤ) : ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਸਥਾਨਕ ਸ਼ਹਿਰ ਦੇ ਥਾਣਾ ਸਿਟੀ ਅਤੇ ਸਦਰ ਦੇ ਸਾਂਝ ਕੇਂਦਰਾਂ ਵੱਲੋ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆ ਡੀ.ਐੱਸ.ਪੀ ਬੁਢਲਾਡਾ ਮਨਵਿੰਦਰ ਬੀਰ ਸਿੰਘ ਨੇ ਕਿਹਾ ਕਿ ਨਸ਼ੇ ਦੇ ਸਮਾਜਿਕ ਕਲੰਕ ਨੇ ਸਮੁੱਚੀ ਨੌਜਵਾਨ ਪੀੜ੍ਹੀ ਨੂੰ ਕਲੰਕਿਤ ਕਰਕੇ ਰੱਖ ਦਿੱਤਾ ਹੈ ਅਤੇ ਹੁਣ ਨੌਜਵਾਨ ਵਰਗ ਦਾ ਫਰਜ਼ ਬਣਦਾ ਹੈ ਕਿ ਇਸ ਕੌਹੜ ਦੇ ਖਾਤਮੇ ਲਈ ਅੱਗੇ ਆ ਕੇ ਇਸ ਕਲੰਕ ਨੂੰ ਪੰਜਾਬ ਦੇ ਮੱਥੇ ਤੋਂ ਮਿਟਾਵੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਆਦੀ ਵਿਅਕਤੀ ਜਿੱਥੇ ਆਪਣੇ ਘਰ ਪਰਿਵਾਰ ਦੀ ਘਿਰਣਾ ਦਾ ਪਾਤਰ ਬਣਦਾ ਹੈ, ਉੱਥੇ ਉਹ ਸਮਾਜ ਦੇ ਮਾੜੇ ਵਿਅਕਤੀਆਂ ਦੀ ਸ਼੍ਰੇਣੀ ਵਿਚ ਗਿਣਿਆ ਜਾਂਦਾ ਹੈ। ਉਨ੍ਹਾਂ ਪੰਚਾਇਤਾਂ ਨੰੂੰ ਅਪੀਲ ਕੀਤੀ ਕਿ ਆਪਣੇ ਪਿੰਡਾਂ ਅੰਦਰ ਨਸ਼ੇ ਕਰਦੇ ਵਿਅਕਤੀਆਂ ਦੀਆਂ ਸੂਚੀਆਂ ਬਣਾਕੇ ਨਸ਼ੇ ਛਡਾਉਣ ਲਈ ਪ੍ਰੇਰਿਤ ਕਰਨ ਜਾਂ ਜ਼ਰੂਰਤ ਅਨੁਸਾਰ ਉਨ੍ਹਾਂ ਨੂੰ ਜ਼ਿਲੇ ਦੇ ਨਸ਼ਾ ਛਡਾਊ ਕੇਂਦਰਾਂ ਵਿਚ ਦਾਖਲ ਕਰਵਾਕੇ ਮੁੜ ਤੋਂ ਚੰਗੇ ਨਾਗਰਿਕ ਬਣਾਉਣ ਦਾ ਉਪਰਾਲਾ ਕਰਨ।
ਇਸ ਮੌਕੇ ਲੋਕਾਂ ਅੰਦਰ ਨਸ਼ਿਆ ਵਿਰੋਧੀ ਜਾਗਰੂਕਤਾ ਪੈਦਾ ਕਰਨ ਲਈ ਇਕ ਨਾਟਕ ਨਸ਼ਿਆ ਦੀ ਦਲਦਲ ਅਤੇ ਉੱਘੇ ਕਲਾਕਾਰ ਦਰਸ਼ਨ ਘਾਰੂ ਦੀ ਲਘੂ ਫਿਲਮ 'ਟੀਸ' ਵੀ ਦਿਖਾਈ ਗਈ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਥਾਣਾ ਸਦਰ ਦੇ ਮੁਖੀ ਬਲਵਿੰਦਰ ਸਿੰਘ, ਸਾਂਝ ਕੇਂਦਰ ਇੰਚਾਰਜ ਸਵਰਨ ਕੌਰ, ਏ.ਐੱਸ.ਆਈ ਰਾਮ ਸਿੰਘ, ਟਰੱਕ ਯੂਨੀਅਨ ਪ੍ਰਧਾਨ ਰਣਜੀਤ ਸਿੰਘ ਦੋਦੜਾ, ਕੇ.ਸੀ ਬਾਵਾ, ਹਰਪ੍ਰੀਤ ਪਿਆਰੀ, ਜਥੇਦਾਰ ਅਮਰਜੀਤ ਸਿੰਘ ਕੁਲਾਣਾ, ਸਰਪੰਚ ਜਗਤਾਰ ਸਿੰਘ, ਦਰਸ਼ਨ ਸਿੰਘ ਰੱਲੀ, ਮੱਖਣ ਸਿੰਘ, ਕੁਲਦੀਪ ਸਿੰਘ ਚੱਕ ਭਾਈਕੇ, ਸਤਵੀਰ ਸਿੰਘ ਬਰ੍ਹੇ, ਮਹਾ ਸਿੰਘ, ਵਿੰਦਰ ਸਿੰਘ ਬੱਛੋਆਣਾ, ਭਾਜਪਾ ਆਗੂ ਰਾਕੇਸ ਜੈਨ, ਸੁਹਾਗ ਰਾਣੀ, ਸਰਪੰਚ ਮੇਜਰ ਸਿੰਘ ਕੂਲੈਹਰੀ, ਸਾਬਕਾ ਸਰਪੰਚ ਅਜੈਬ ਸਿੰਘ ਬੱਛੋਆਣਾ, ਪੰਚ ਜਿਉਣਾ ਰਾਮ ਆਦਿ ਸ਼ਾਮਲ ਸਨ।


Related News