ਨਾਜਾਇਜ਼ ਸੰਬੰਧਾਂ ਦੇ ਚਲਦੇ ਪਤੀ ਦਿੰਦਾ ਸੀ ਤਸੀਹੇ, ਪਰੇਸ਼ਾਨੀ ''ਚ ਪਤਨੀ ਨੇ ਚੁੱਕਿਆ ਖੌਫਨਾਕ ਕਦਮ

08/17/2017 9:49:04 PM

ਬੱਸੀ ਪਠਾਨਾ (ਰਾਜਕਮਲ) — ਪਤੀ ਤੋਂ ਪਰੇਸ਼ਾਨ ਹੋ ਕੇ ਇਕ ਵਿਆਹੁਤਾ ਨੇ ਜ਼ਹਰਿਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ 'ਚ ਬੱਸੀ ਪਠਾਨਾ ਪੁਲਸ ਨੇ ਵਿਆਹੁਤਾ ਦੇ ਭਰਾ ਗੁਰਵਿੰਦਰ ਸਿੰਘ ਦੇ ਬਿਆਨਾਂ 'ਤੇ ਉਸ ਦੇ ਪਤੀ ਹਰਮੇਲ ਸਿੰਘ ਪੁੱਤਰ ਜਸਪਾਲ ਸਿੰਘ 'ਤੇ ਮਾਮਲਾ ਦਰਜ ਕਰ ਲਿਆ ਹੈ।
ਕਰਮਜੀਤ ਕੌਰ ਪੁੱਤਰੀ ਮੇਜਰ ਸਿੰਘ ਨਿਵਾਸੀ ਪਿੰਡ ਚੇਲਾ ਭਵਾਨੀਗੜ੍ਹ ਜ਼ਿਲਾ ਸੰਗਰੂਰ ਦੇ ਭਰਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਦਾ ਵਿਆਹ ਲਗਭਗ 11 ਸਾਲ ਪਹਿਲਾਂ ਹਰਮੇਲ ਸਿੰਘ ਪੁੱਤਰ ਜਸਪਾਲ ਸਿੰਘ ਪਿੰਡ ਗਡਹੇਡਾ ਦੇ ਨਾਲ ਹੋਈ ਸੀ।  ਉਸ ਦਾ ਲਗਭਗ 9 ਸਾਲ ਦਾ ਪੁੱਤਰ ਵੀ ਹੈ।  ਕਰਮਜੀਤ ਕੌਰ ਦੇ ਪਤੀ ਹਰਮੇਲ ਸਿੰਘ ਦੇ ਕਿਸੇ ਹੋਰ ਮਹਿਲਾ ਨਾਲ ਨਾਜਾਇਜ਼ ਸੰਬੰਧ ਸਨ। ਇਸ ਕਾਰਨ ਉਨ੍ਹÎਾਂ ਦੀ ਭੈਣ ਅਕਸਰ ਹੀ ਪਰੇਸ਼ਾਨ ਰਹਿੰਦੀ ਸੀ।
ਉਸ ਦਾ ਪਤੀ ਉਸ ਨੂੰ ਬੇਵਜਹ ਤੰਗ ਪਰੇਸ਼ਾਨ ਕਰਦਾ ਸੀ ਤੇ ਉਸ ਨਾਲ ਕੁੱਟਮਾਰ ਕਰਦੇ ਹੋਏ ਦੂਜੀ ਮਹਿਲਾ ਨੂੰ ਘਰ 'ਚ ਲਿਆਉਣ ਦੀ ਧਮਕੀ ਦੇ ਕੇ ਅਕਸਰ ਕੁੱਟਮਾਰ ਕਰਦਾ ਸੀ। ਉਥੇ ਹੀ ਹਰਮੇਲ ਸਿੰਘ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਦੱਸਿਆ ਕਿ ਉਸ ਦੀ ਪਤਨੀ ਬੇਵਜ੍ਹਾ ਉਸ ਦੇ ਚਰਿੱਤਰ 'ਤੇ ਸ਼ੱਕ ਕਰਦੀ ਸੀ। ਇਸ ਕਾਰਨ ਉਹ ਅਕਸਰ ਪਰੇਸ਼ਾਨ ਰਹਿੰਦਾ ਸੀ। ਬੀਤੇ ਸਾਲ ਉਸ ਨੇ ਵੀ ਜ਼ਹਿਰ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਉਸ ਦਾ ਉਸ ਦੀ ਪਤਨੀ ਦੇ ਨਾਲ ਕਦੇ ਵੀ ਝਗੜਾ ਨਹੀਂ ਹੋਇਆ ਤੇ ਨਾ ਹੀ ਉਸ ਦੇ ਕਿਸੇ ਵੀ ਮਹਿਲਾ ਦੇ ਨਾਲ ਸੰਬੰਧ ਹੈ। ਇਸ ਸੰਬੰਧੀ ਏ. ਐੱਸ. ਆਈ. ਛਪਿੰਦਰ ਸਿੰਘ ਦਾ ਕਹਿਣਾ ਹੈ ਕਿ ਕਰਮਜੀਤ ਕੌਰ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ 'ਤੇ ਹਰਮੇਲ ਸਿੰਘ ਪੁੱਤਰ ਜਸਪਾਲ ਸਿੰਘ ਪਿੰਡ ਗਡਹੇਡਾ ਦੇ ਖਿਲਾਫ ਮਾਮਲਾ ਦਰਜ ਕਰ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।


Related News