ਠੇਕੇਦਾਰ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ

10/19/2017 3:45:57 AM

ਅੰਮ੍ਰਿਤਸਰ,   (ਮਹਿੰਦਰ)-  ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸਬੰਧਤ ਟਰੱਸਟ ਕੰਟ੍ਰੈਕਟਰਜ਼ ਦਾ ਪਿਛਲੇ ਲੰਬੇ ਸਮੇਂ ਤੋਂ ਰੁਕਿਆ ਭੁਗਤਾਨ ਨਾ ਹੋਣ ਕਾਰਨ ਟਰੱਸਟ ਕੰਟ੍ਰੈਕਟਰਜ਼ ਨਾ ਸਿਰਫ ਵੱਡੀ ਦੁਵਿਧਾ ਵਿਚ ਫਸੇ ਦਿਖਾਈ ਦੇ ਰਹੇ ਹਨ ਸਗੋਂ ਕਾਲੀ ਦੀਵਾਲੀ ਮਨਾਉਣ ਨੂੰ ਵੀ ਮਜਬੂਰ ਹੋ ਰਹੇ ਹਨ।
ਬੱਬੂ ਭਾਟੀਆ, ਅਜੇ ਗਿੱਲ ਤੇ ਹੋਰ ਸਾਰੇ ਪ੍ਰਮੁੱਖ ਕੰਟ੍ਰੈਕਟਰਜ਼ ਆਪਣਾ ਭੁਗਤਾਨ ਹਾਸਲ ਕਰਨ ਲਈ ਟਰੱਸਟ ਅਧਿਕਾਰੀਆਂ ਅਤੇ ਟਰੱਸਟ ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੇ ਸੰਪਰਕ ਵਿਚ ਚੱਲ ਰਹੇ ਸਨ। ਡੀ. ਸੀ. ਸੰਘਾ ਤੇ ਐੱਸ. ਈ. ਰਾਜੀਵ ਸੇਖੜੀ ਵੱਲੋਂ ਹਾਲਾਂਕਿ ਕੰਟ੍ਰੈਕਟਰਜ਼ ਦਾ ਭੁਗਤਾਨ ਕਰਵਾਉਣ ਲਈ ਰਸਤਾ ਕੱਢਿਆ ਵੀ ਗਿਆ ਸੀ ਪਰ ਟਰੱਸਟ ਦੇ ਮੌਜੂਦਾ ਈ. ਓ. ਰਾਜਵਿੰਦਰ ਸ਼ਰਮਾ ਇਸ ਵਿਚ ਕੁਝ ਕਾਨੂੰਨੀ ਅਤੇ ਹਿੱਸੇਦਾਰ ਪੇਚੀਦਗੀਆਂ ਹੋਣ ਦੀ ਗੱਲ ਕਹਿ ਰਹੇ ਹਨ।
ਕਿਸੇ ਨੇ ਦੁਖੀ ਹੋ ਕੇ ਦੇ ਦਿੱਤੀ ਜਾਨ ਤਾਂ ਈ. ਓ. ਹੋਣਗੇ ਜ਼ਿੰਮੇਵਾਰ
ਟਰੱਸਟ ਕੰਟ੍ਰੈਕਟਰਜ਼ ਇੰਨੇ ਨਿਰਾਸ਼ ਦਿਖਾਈ ਦੇ ਰਹੇ ਸਨ ਕਿ ਉਨ੍ਹਾਂ ਨੇ ਇਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਇੰਨੇ ਦੁਖੀ ਹੁੰਦੇ ਜਾ ਰਹੇ ਹਨ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਅਖੀਰ ਉਹ ਕੀ ਕਰਨ। ਜੇਕਰ ਕਿਸੇ ਵੀ ਕੰਟ੍ਰੈਕਟਰ ਨੇ ਦੁਖੀ ਹੋ ਕੇ ਆਪਣੀ ਜਾਨ ਦੇ ਦਿੱਤੀ ਤਾਂ ਉਸ ਦੇ ਲਈ ਟਰੱਸਟ ਦੇ ਈ. ਓ. ਹੀ ਜ਼ਿੰਮੇਵਾਰ ਹੋਣਗੇ।


Related News