ਕਾਂਗਰਸ ਪਾਰਟੀ ਦੇ ਕਿਸੇ ਵੀ ਲੀਡਰ ''ਚ ਪੰਜਾਬ ਪ੍ਰਤੀ ਦਰਦ ਨਹੀਂ, ਕਾਂਗਰਸ ਨੂੰ ਅਸੀਂ ਪੰਜਾਬ ਦਾ ਸਿਰਫ ਟੈਂਪਰੇਰੀ ਚਾਰਜ ਦਿੱਤਾ ਹੈ

08/17/2017 6:59:17 AM

ਈਸੜੂ/ਖੰਨਾ  (ਬੈਨੀਪਾਲ/ ਬਿਪਨ/ ਕਮਲ) - ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਹਾੜੇ 'ਤੇ ਸਾਰੀਆਂ ਸਿਆਸੀ ਧਿਰਾਂ ਵੱਲੋਂ ਆਪੋ-ਆਪਣੀਆਂ ਸ਼ਹੀਦੀ ਕਾਨਫਰੰਸਾਂ ਕੀਤੀਆਂ ਗਈਆਂ, ਜਿਸ 'ਚ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਰਣਜੀਤ ਸਿੰਘ ਤਲਵੰਡੀ ਦੀ ਅਗਵਾਈ 'ਚ ਕੀਤੀ ਗਈ ਸ਼ਹੀਦੀ ਕਾਨਫਰੰਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ 'ਚ ਪੰਜਾਬੀਆਂ ਤੇ ਸ਼੍ਰੋਮਣੀ ਅਕਾਲੀ ਦਲ ਦਾ ਅਹਿਮ ਰੋਲ ਰਿਹਾ ਹੈ, ਸ਼੍ਰੋਮਣੀ ਅਕਾਲੀ ਦਲ ਇਤਿਹਾਸਕ ਪਾਰਟੀ ਹੈ, ਜਿਸ ਨੇ ਅਨੇਕਾਂ ਮੋਰਚੇ ਲਾਏ ਤੇ ਜਬਰ ਜ਼ੁਲਮ ਵਿਰੁੱਧ ਡਟ ਕੇ ਸੰਘਰਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਅਸਲ 'ਚ ਲੋਕ ਹਿਤੈਸ਼ੀ ਪਾਰਟੀ ਹੈ ਤੇ ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਹਿੱਤਾਂ ਖਾਤਰ ਅਨੇਕਾਂ ਵਾਰ ਜੇਲਾਂ ਕੱਟ ਕੇ ਸੰਤਾਪ ਹੰਢਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਕਿਸੇ ਵੀ ਲੀਡਰ 'ਚ ਪੰਜਾਬ ਪ੍ਰਤੀ ਦਰਦ ਨਹੀਂ, ਜਿਸ ਕਾਰਨ ਰਾਜ ਅੰਦਰ ਅਮਨ-ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ, ਆਏ ਦਿਨ ਲੁੱਟਾਂ-ਖੋਹਾਂ, ਅਗਵਾ ਦੀਆਂ ਘਟਨਾਵਾਂ ਤੇ ਕਤਲੋਗਾਰਦ ਵਧ ਗਿਆ ਹੈ, ਕਾਂਗਰਸੀ ਆਪਣੀਆਂ ਕਰਤੂਤਾਂ ਕਰ ਕੇ ਆਪ ਹੀ ਪਾਰਟੀ ਦਾ ਸੰਸਕਾਰ ਕਰ ਕੇ ਜਾਣਗੇ, ਅਸੀਂ ਤਾਂ ਕਾਂਗਰਸ ਨੂੰ ਪੰਜਾਬ ਦਾ ਸਿਰਫ ਟੈਂਪਰੇਰੀ ਚਾਰਜ ਦਿੱਤਾ ਹੈ ਤੇ ਅਕਾਲੀ ਦਲ ਅਗਲੇ 25-30 ਸਾਲ ਪੰਜਾਬ 'ਤੇ ਰਾਜ ਕਰੇਗਾ।
ਇਸ ਸਮੇਂ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਜਗਜੀਵਨ ਸਿੰਘ ਖੀਰਨੀਆਂ, ਈਸ਼ਰ ਸਿੰਘ ਮੇਹਰਬਾਨ, ਸੰਤਾ ਸਿੰਘ ਉਮੈਦਪੁਰ, ਭਾਜਪਾ ਜ਼ਿਲਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ, ਪਰਮਜੀਤ ਸਿੰਘ ਸਿੱਧਵਾਂ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਚਰਨਜੀਤ ਸਿੰਘ ਬਰਾੜ, ਹੀਰਾ ਸਿੰਘ ਗਾਬੜੀਆ, ਵਿਧਾਇਕ ਹਰਿੰਦਰ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਦੌਰਾਨ ਰਣਜੀਤ ਸਿੰਘ ਤਲਵੰਡੀ, ਜ਼ਿਲਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਰਾਏਪੁਰ, ਸਰਪੰਚ ਭੁਪਿੰਦਰ ਸਿੰਘ ਖੁਰਦ, ਸੰਮਤੀ ਮੈਂਬਰ ਸੁਖਪ੍ਰੀਤ ਸਿੰਘ ਕਰੌਦੀਆਂ, ਰਘਵੀਰ ਸਿੰਘ ਸਹਾਰਨਮਾਜਰਾ, ਜਥੇਦਾਰ ਭਰਪੂਰ ਸਿੰਘ ਰੌਣੀ, ਪ੍ਰਧਾਨ ਲਖਵੀਰ ਸਿੰਘ ਲੱਖੀ, ਸਾਬਕਾ ਸਰਪੰਚ ਹਰਮੇਲ ਸਿੰਘ ਗਿੱਲ, ਹਰਜੰਗ ਸਿੰਘ ਗਿੱਲ, ਇੰਦਰਪਾਲ ਸਿੰਘ ਕਮਾਲਪੁਰਾ, ਮੋਹਣ ਸਿੰਘ ਜਟਾਣਾ, ਗੁਰਮੀਤ ਸਿੰਘ ਈਸੜੂ, ਸੁਰਿੰਦਰ ਸਿੰਘ ਖੁਰਦ, ਸਰਪੰਚ ਜਤਿੰਦਰ ਸਿੰਘ ਭਿੰਦਾ, ਪ੍ਰਧਾਨ ਗੁਰਜੀਤ ਸਿੰਘ ਕਰੌਦੀਆਂ, ਸਰਪੰਚ ਜਸਪਾਲ ਸਿੰਘ ਚਕੋਹੀ, ਪ੍ਰਧਾਨ ਸਵਰਨ ਸਿੰਘ, ਲਖਵੀਰ ਸਿੰਘ ਰਾਏਪੁਰ, ਨੰਬਰਦਾਰ ਦਵਿੰਦਰ ਸਿੰਘ ਰਾਏਪੁਰ, ਬਿੰਦਰ ਸਿੰਘ ਮਿਆਨਾ, ਜਸਵੀਰ ਸਿੰਘ ਔਜਲਾ, ਸਰਪੰਚ ਸੁਖਬੀਰ ਸਿੰਘ ਹੈਪੀ ਨਿਜ਼ਾਮਪੁਰ, ਸਰਪੰਚ ਓਮਪ੍ਰਕਾਸ਼, ਸਰਪੰਚ ਤਰਲੋਚਨ ਸਿੰਘ ਗੋਹ, ਬਲਵਿੰਦਰ ਸਿੰਘ ਮਿੰਟੂ, ਬਾਬਾ ਹਰੀ ਸਿੰਘ ਜਰਗ, ਮਲਕੀਤ ਸਿੰਘ ਨੀਲਾ, ਗਗਨਦੀਪ ਸਿੰਘ ਬੱਬੂ, ਪਰਮਿੰਦਰ ਸਿੰਘ ਪੱਲ੍ਹਾ, ਵਿੱਕੀ ਬੀਜਾ, ਨਰਿੰਦਰ ਸਿੰਘ ਜਰਗ, ਸਰਪੰਚ ਹਰਦੀਪ ਕੌਰ ਗੰਢੂਆਂ, ਸਾਬਕਾ ਸਰਪੰਚ ਮਨਜੀਤ ਕੌਰ ਕੋਟ ਸੇਖੋਂ, ਸਰਪੰਚ ਮਨਪ੍ਰੀਤ ਕੌਰ ਫਤਿਹਪੁਰ, ਸਾਬਕਾ ਸਰਪੰਚ ਮਨਜੀਤ ਕੌਰ ਮਡਿਆਲਾ, ਸਾਬਕਾ ਸਰਪੰਚ ਬਲਦੇਵ ਸਿੰਘ, ਨੰਬਰਦਾਰ ਰਣਧੀਰ ਸਿੰਘ, ਰਣਜੀਤ ਸਿੰਘ ਮਡਿਆਲਾ, ਸਰਪੰਚ ਸੁਰਜੀਤ
ਸਿੰਘ ਟੌਂਸਾ, ਜਗਜੀਵਨ ਸਿੰਘ ਮਿੰਟਾ ਕਿਸ਼ਨਗੜ੍ਹ, ਜਿੰਦਰ ਸਿੰਘ ਘੁੰਗਰਾਲੀ, ਕੁਲਦੀਪ ਸਿੰਘ ਚੱਕ, ਸਰਪੰਚ ਰਣਯੋਧ ਸਿੰਘ ਜਸਪਾਲੋਂ ਆਦਿ ਹਾਜ਼ਰ ਸਨ।


Related News