ਮੌਤ ਦੇ ਮੂੰਹ ''ਚ ਲੈ ਗਈ ਸਰੀਰਕ ਸਬੰਧ ਬਣਾਉਣ ਦੀ ਲਾਲਸਾ, ਨਸ਼ੇ ''ਚ ਧੁੱਤ ਨੌਜਵਾਨਾਂ ਨੇ ਕੁਝ ਇਸ ਤਰ੍ਹਾਂ ਦਿੱਤਾ ਵਾਰਦਾਤ ਨੂੰ ਅੰਜਾਮ

08/17/2017 9:48:17 PM

ਲੁਧਿਆਣਾ (ਰਿਸ਼ੀ)-ਸਰੀਰਕ ਸਬੰਧ ਬਣਾਉਣ ਦੀ ਲਾਲਸਾ ਇਕ 24 ਸਾਲਾ ਨੌਜਵਾਨ ਨੂੰ ਮੌਤ ਦੇ ਮੂੰਹ ਵਿਚ ਲੈ ਗਈ। ਸਰੀਰਕ ਸਬੰਧ ਬਣਾਉਣ ਤੋਂ ਬਾਅਦ ਉਥੇ ਪੁੱਜੇ ਨਸ਼ੇ ਵਿਚ ਟੱਲੀ 4 ਨੌਜਵਾਨਾਂ ਨੂੰ ਪੈਸੇ ਨਾ ਦੇਣ 'ਤੇ ਉਨ੍ਹਾਂ ਨੇ ਖੰਜਰ ਨਾਲ 5 ਵਾਰ ਕੀਤੇ ਅਤੇ ਜੇਬ ਵਿਚ ਪਈ 18 ਹਜ਼ਾਰ ਦੀ ਨਕਦੀ ਅਤੇ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਏ। ਜ਼ਖ਼ਮੀ ਨੂੰ ਤੁਰੰਤ ਇਲਾਜ ਦੇ ਲਈ ਸੀ. ਐੱਮ. ਸੀ. ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਇਸ ਕੇਸ ਵਿਚ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਕਤਲ, ਲੁੱਟ ਦਾ ਕੇਸ ਦਰਜ ਕਰ ਕੇ 24 ਘੰਟੇ ਵਿਚ 2 ਦੋਸ਼ੀਆਂ ਨੂੰ ਵਾਰਦਾਤ ਵਿਚ ਵਰਤੇ ਗਏ ਖੰਜਰ ਸਣੇ ਗ੍ਰਿਫਤਾਰ ਕਰ ਲਿਆ ਹੈ। ਜਦੋਂ ਕਿ ਦੋ ਫਰਾਰ ਹਨ। ਉਪਰੋਕਤ ਜਾਣਕਾਰੀ ਏ. ਡੀ. ਸੀ. ਪੀ. 1 ਰਤਨ ਸਿੰਘ ਬਰਾੜ, ਏ. ਸੀ. ਪੀ. ਸੈਂਟ੍ਰਲ ਮਨਦੀਪ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਫੜੇ ਗਏ ਕਾਤਲਾਂ ਦੀ ਪਛਾਣ ਵਿਵੇਕ ਕੁਮਾਰ ਅਤੇ ਸੁਸ਼ੀਲ ਕੁਮਾਰ ਅਤੇ ਫਰਾਰ ਦੀ ਪਛਾਣ ਅੰਕੁਸ਼ ਕੁਮਾਰ ਅਤੇ ਰਣਜੀਤ ਕੁਮਾਰ ਵਜੋਂ ਹੋਈ ਹੈ। ਸਾਰੇ 1 ਹੀ ਮੁਹੱਲੇ ਦੇ ਰਹਿਣ ਵਾਲੇ ਹਨ ਅਤੇ ਸਾਰਿਆਂ ਦੀ ਉਮਰ 20 ਤੋਂ 25 ਸਾਲ ਦਰਮਿਆਨ ਹੈ। ਪੁਲਸ ਨੇ ਉਨ੍ਹਾਂ ਖਿਲਾਫ ਮੁਹੰਮਦ ਅਵੇਸ ਅਸਲਮ ਦੇ ਬਿਆਨ 'ਤੇ ਮੁਕੱਦਮਾ ਦਰਜ ਕੀਤਾ ਹੈ।

PunjabKesari
ਪੁਲਸ ਨੂੰ ਦਿੱਤੇ ਬਿਆਨ ਵਿਚ ਉਸ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਲਗਭਗ 8 ਵਜੇ ਆਪਣੇ ਚਾਚਾ ਰਾਹਿਲ ਮੁਹੰਮਦ ਉਮਰ 24 ਸਾਲ ਦੇ ਨਾਲ ਮੋਟਰਸਾਈਕਲ 'ਤੇ ਸਰੀਰਕ ਸਬੰਧ ਬਣਾਉਣ ਲਈ ਟ੍ਰਾਂਸਪੋਰਟ ਨਗਰ ਗਏ ਸਨ, ਜਿਥੇ ਦੋ ਔਰਤਾਂ ਮੌਜੂਦ ਸਨ, ਜਿਨ੍ਹਾਂ ਦੇ ਨਾਲ 200 ਰੁਪਏ ਵਿਚ ਸੌਦਾ ਹੋਣ ਤੋਂ ਬਾਅਦ ਰਾਹਿਲ ਮੁਹੰਮਦ ਨੂੰ ਇਕ ਔਰਤ ਕੋਲ ਹੀ ਪਏ ਟੈਂਕਰਾਂ ਦੇ ਵਿਚ ਖਾਲੀ ਜਗ੍ਹਾ 'ਤੇ ਲੈ ਗਈ। ਕੁਝ ਸਮੇਂ ਬਾਅਦ ਹੀ ਚੀਕਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਭੱਜ ਕੇ ਉਥੇ ਪੁੱਜਣ 'ਤੇ ਦੇਖਿਆ ਕਿ 3 ਨੌਜਵਾਨਾਂ ਨੇ ਚਾਚੇ ਨੂੰ ਫੜਿਆ ਹੋਇਆ ਸੀ, ਜਦੋਂਕਿ ਇਕ ਚਾਕੂ ਨਾਲ ਵਾਰ ਕਰ ਰਿਹਾ ਸੀ। ਉਹ ਤੁਰੰਤ ਉਥੋਂ ਭੱਜ ਕੇ ਦੋਸਤਾਂ ਨੂੰ ਲੈਣ ਚਲਾ ਗਿਆ। ਜਦੋਂ ਉਹ ਵਾਪਸ ਆਇਆ ਤਾਂ ਸਾਰੇ ਫਰਾਰ ਸਨ। ਪਤਾ ਲੱਗਣ 'ਤੇ ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਕਰਕੇ 2 ਕਾਤਲਾਂ ਨੂੰ ਸੂਚਨਾ ਦੇ ਆਧਾਰ 'ਤੇ ਟ੍ਰਾਂਸਪੋਰਟ ਨਗਰ ਚੌਕ ਤੋਂ ਵਾਰਦਾਤ ਵਿਚ ਵਰਤੇ ਗਏ ਇਕ ਚਾਕੂ ਸਮੇਤ ਗ੍ਰਿਫਤਾਰ ਕਰ ਲਿਆ।

ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਔਰਤਾਂ ਤੋਂ ਵੀ ਜਾਂਚ ਜਾਰੀ
ਥਾਣਾ ਮੁਖੀ ਦੇ ਮੁਤਾਬਕ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਦੋਵੇਂ ਔਰਤਾਂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਕਤਲ ਵਿਚ ਜੇਕਰ ਉਨ੍ਹਾਂ ਦੀ ਕੋਈ ਭੂਮਿਕਾ ਸਾਹਮਣੇ ਆਈ ਤਾਂ ਉਨ੍ਹਾਂ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ।


Related News