ਅਕਾਲੀ ਦਲ ਨੇ ਖੋਲ੍ਹਿਆ ਕਾਂਗਰਸ ਖਿਲਾਫ ਮੋਰਚਾ, ਮਜੀਠੀਆ ਨੇ ਦਿੱਤੀ ਚਿਤਾਵਨੀ (ਵੀਡੀਓ)

05/23/2017 7:17:49 PM

ਚੰਡੀਗੜ੍ਹ : ਹਲਕਾ ਮਜੀਠਾ ਦੇ ਪਿੰਡ ਬੱਗਾ ਵਿਚ ਅਕਾਲੀ ਵਰਕਰਾਂ ''ਤੇ ਹੋਏ ਹਮਲੇ ਨੂੰ ਲੈ ਕੇ ਅਕਾਲੀ ਦਲ ਨੇ ਕਾਂਗਰਸ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਕਾਂਗਰਸੀ ਉਨ੍ਹਾਂ ਦੀ ਜਿੱਤ ਤੋਂ ਦੁਖੀ ਹੋ ਕੇ ਅਕਾਲੀਆਂ ''ਤੇ ਹਮਲੇ ਕਰ ਰਹੇ ਹਨ। ਦੂਜੇ ਪਾਸੇ ਪਟਿਆਲਾ ਪੁੱਜੇ ਅਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਉਹ ਕਾਂਗਰਸੀਆਂ ਨੂੰ ਮੂੰਹ ਤੌੜ ਜਵਾਬ ਦੇਣਗੇ।
ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਦੇ ਹੋਏ ਮਜੀਠੀਆ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਸੂਰਵਾਰ ਕਾਂਗਰਸੀ ਆਗੂਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੂਬਾ ਪੱਧਰ ''ਤੇ ਪ੍ਰਦਰਸ਼ਨ ਕਰਨਗੇ।


Gurminder Singh

Content Editor

Related News