100 ਪੁਲਸ ਕਰਮਚਾਰੀਆਂ ਨੇ ਕੱਢਿਆ ਫਲੈਗ ਮਾਰਚ

10/18/2017 4:00:32 AM

ਕਪੂਰਥਲਾ, (ਭੂਸ਼ਣ)— ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਸੂਬੇ ਭਰ ਵਿਚ ਜਾਰੀ ਕੀਤੇ ਗਏ ਸੁਰੱਖਿਆ ਸੰਬੰਧੀ ਅਲਰਟ ਨੂੰ ਦੇਖਦੇ ਹੋਏ ਲੋਕਾਂ ਵਿਚ ਵਿਸ਼ਵਾਸ ਜਗਾਉਣ ਦੇ ਮਕਸਦ ਨਾਲ ਕਪੂਰਥਲਾ ਪੁਲਸ ਦੇ 100 ਦੇ ਕਰੀਬ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਡੀ. ਐੱਸ. ਪੀ. ਸਬ-ਡਵੀਜ਼ਨ ਸੰਦੀਪ ਸਿੰਘ ਮੰਡ ਦੀ ਅਗਵਾਈ ਵਿਚ ਇਕ ਵੱਡਾ ਫਲੈਗ ਮਾਰਚ ਕੱਢਿਆ। ਸ਼ਹਿਰ ਦੇ ਕਚਹਿਰੀ ਚੌਕ ਤੋਂ ਸ਼ੁਰੂ ਹੋ ਕੇ ਇਹ ਫਲੈਗ ਮਾਰਚ ਕਰੀਬ 3 ਕਿਲੋਮੀਟਰ ਤਕ ਚੱਲਦੇ ਹੋਏ ਫਿਰ ਕਚਹਿਰੀ ਚੌਕ ਵਿਚ ਆ ਕੇ ਸਮਾਪਤ ਹੋਇਆ।
ਦੀਵਾਲੀ ਨੂੰ ਲੈਕੇ ਸੁਰੱਖਿਆ ਏਜੰਸੀਆਂ ਨੇ ਕੀਤਾ ਸੀ ਜਾਰੀ ਅਲਰਟ
ਦੀਵਾਲੀ ਨੂੰ ਦੇਸ਼ ਭਰ ਵਿਚ ਸੁਰੱਖਿਆ ਏਜੰਸੀਆਂ ਨੇ ਸੁਰੱਖਿਆ ਸੰਬੰਧੀ ਅਲਰਟ ਜਾਰੀ ਕੀਤਾ ਹੈ, ਜਿਸ ਨੂੰ ਲੈ ਕੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਸਾਰੇ ਜ਼ਿਲਿਆਂ ਵਿਚ ਸੁਰੱਖਿਆ ਸੰੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ,ਜਿਸ ਨੂੰ ਲੈ ਕੇ ਕਪੂਰਥਲਾ ਸ਼ਹਿਰ ਦੇ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਅਤੇ ਕੋਈ ਵੀ ਘਟਨਾ ਨੂੰ ਰੋਕਣ ਲਈ ਦੀਵਾਲੀ ਤੋਂ ਪਹਿਲਾਂ ਫਲੈਗ ਮਾਰਚ ਕੱਢਿਆ, ਜਿਸ ਦੌਰਾਨ ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀ ਸ਼ਾਮਲ ਹੋਏ।
ਕਿਹੜੇ-ਕਿਹੜੇ ਰਸਤਿਆਂ 'ਚੋਂ ਕੱਢਿਆ ਫਲੈਗ ਮਾਰਚ
ਡੀ. ਐੱਸ. ਪੀ. ਸੰਦੀਪ ਸਿੰਘ ਮੰਡ ਦੀ ਅਗਵਾਈ ਵਿਚ ਇਹ ਫਲੈਗ ਮਾਰਚ, ਜਿਸ ਵਿਚ ਪੀ. ਸੀ. ਆਰ. ਇੰਚਾਰਜ ਇੰਸ. ਸੁਰਜੀਤ ਸਿੰਘ ਪੱਤੜ ਸਣੇ ਸਿਟੀ ਪੁਲਸ ਦੀਆਂ ਟੀਮਾਂ ਸ਼ਾਮਲ ਸਨ, ਨੇ ਸਦਰ ਬਾਜ਼ਾਰ, ਸਰਾਫਾ ਬਾਜ਼ਾਰ, ਬਰਤਨ ਬਾਜ਼ਾਰ, ਜੱਲੋਖਾਨਾ ਚੌਕ, ਅੰਮ੍ਰਿਤਸਰ ਮਾਰਗ, ਜਲੰਧਰ ਮਾਰਗ ਤੇ ਮਾਲ ਰੋਡ ਇਲਾਕਿਆਂ ਵਿਚ ਫਲੈਗ ਮਾਰਚ ਕੱਢਿਆ, ਜਿਸ ਵਿਚ ਵੱਡੀ ਗਿਣਤੀ ਵਿਚ ਮਹਿਲਾ ਪੁਲਸ ਕਰਮਚਾਰੀ ਵੀ ਸ਼ਾਮਲ ਸਨ। ਇਨ੍ਹਾਂ ਟੀਮਾਂ ਨੇ ਜਿਥੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਨੂੰ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਅਪੀਲ ਕੀਤੀ, ਉਥੇ ਆਉਣ ਵਾਲੇ ਦਿਨਾਂ ਵਿਚ ਨਾਜਾਇਜ਼ ਕਬਜ਼ੇ ਹਟਾਉਣ ਨੂੰ ਲੈ ਕੇ ਕਾਰਵਾਈ ਦੀ ਗੱਲ ਵੀ ਕਹੀ।


Related News