ਫਾਈਨਾਂਸ ਕੰਪਨੀ ਦੇ ਕਰਿੰਦੇ ਤੋਂ ਲੁੱਟੇ 1.40 ਲੱਖ

08/18/2017 6:56:34 AM

ਅੰਮ੍ਰਿਤਸਰ,   (ਜ. ਬ.)-  ਕਰਜ਼ਾ ਵਸੂਲੀ ਦੀ ਰਕਮ ਲੈ ਕੇ ਆ ਰਹੇ ਇਕ ਫਾਈਨਾਂਸ ਕੰਪਨੀ ਦੇ ਕਰਿੰਦੇ ਨੂੰ 3 ਅਣਪਛਾਤੇ ਲੁਟੇਰਿਆਂ ਨੇ ਹਥਿਆਰ ਦੀ ਨੋਕ 'ਤੇ ਲੁੱਟ ਲਿਆ। ਜਨਲਕਸ਼ਮੀ ਫਾਈਨਾਂਸ ਕੰਪਨੀ ਤਰਨਤਾਰਨ ਰੋਡ ਦੇ ਕਰਿੰਦੇ ਮੁਨੀਸ਼ ਕੁਮਾਰ ਦੀ ਸ਼ਿਕਾਇਤ 'ਤੇ ਭਗਤਾਂਵਾਲਾ ਗੇਟ ਨੇੜਿਓਂ ਉਸ ਕੋਲੋਂ 1 ਲੱਖ 40 ਹਜ਼ਾਰ ਦੀ ਨਕਦੀ, ਸੈਮਸੰਗ ਟੈਬ ਤੇ ਫਿੰਗਰ ਪਿੰ੍ਰਟ ਮਸ਼ੀਨ ਵਾਲਾ ਬੈਗ ਖੋਹ ਕੇ ਦੌੜੇ 3 ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਖਿਲਾਫ ਕਾਰਵਾਈ ਕਰਦਿਆਂ ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।  ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਗਾਂਧੀ ਗਰਾਊਂਡ ਦੇ ਸੈਕਟਰੀ ਮਨੋਹਰ ਲਾਲ ਦੀ ਸ਼ਿਕਾਇਤ 'ਤੇ ਰਸਤਾ ਰੋਕ ਕੇ ਉਸ ਨਾਲ ਕੁੱਟਮਾਰ ਕਰਦਿਆਂ 4 ਹਜ਼ਾਰ ਰੁਪਏ ਦੀ ਨਕਦੀ ਵਾਲਾ ਪਰਸ ਖੋਹ ਕੇ ਦੌੜੇ ਮੁਲਜ਼ਮ ਜੀਵਨ ਪੁੱਤਰ ਸ਼ਿਵ ਰਾਜ ਵਾਸੀ ਰੇਲਵੇ ਬੰਗਲਾ ਕੰਟੋਨਮੈਂਟ, ਰਾਜਨ ਗਿੱਲ ਤੇ ਇਕ ਹੋਰ ਅਣਪਛਾਤੇ ਵਿਅਕਤੀ ਖਿਲਾਫ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।  ਜ਼ਿਲਾ ਕਚਹਿਰੀ 'ਚ ਪੇਸ਼ੀ ਭੁਗਤਣ ਆਏ ਅਰਵਿੰਦਰ ਸਿੰਘ ਨਾਲ ਕੁੱਟਮਾਰ ਕਰ ਕੇ ਦੌੜੇ ਕਮਲਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਗੋਲਡਨ ਐਵੀਨਿਊ, ਸੌਰਵ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਨਹਿਰੂ ਕਾਲੋਨੀ ਮਜੀਠਾ ਰੋਡ ਤੇ ਅੰਮ੍ਰਿਤ ਪੁੱਤਰ ਅਸ਼ੋਕ ਕੁਮਾਰ ਵਾਸੀ ਮਜੀਠਾ ਰੋਡ ਖਿਲਾਫ ਮਾਮਲਾ ਦਰਜ ਕਰ ਕੇ ਥਾਣਾ ਸਿਵਲ ਲਾਈਨ ਦੀ ਪੁਲਸ ਛਾਪੇਮਾਰੀ ਕਰ ਰਹੀ ਹੈ। 


Related News