... ਤਾਂ ਇਸੇ ਕਾਰਨ ਨਹੀਂ ਹੋ ਸਕਿਆ ਹੈ ''ਧੂਰੀ'' ਦਾ ਵਿਕਾਸ

12/22/2016 1:41:40 PM

ਧੂਰੀ : ਵਿਧਾਨ ਸਭਾ ਚੋਣਾਂ ਦੌਰਾਨ ਹਲਕੇ ਤੋਂ ਜ਼ਿਆਦਾਤਰ  ਸੱਤਾ ''ਚ ਆਉਣ ਵਾਲੇ ਪਾਰਟੀ ਦੇ ਵਿਰੋਧੀ ਧਿਰ ਦੇ ਉਮੀਦਵਾਰ ਜਾਂ ਫਿਰ ਆਜ਼ਾਦ ਉਮੀਦਵਾਰ ਦਾ ਇੱਥੋਂ ਚੋਣਾਂ ਜਿੱਤਣਾ ਹਲਕੇ ਦੇ ਵਿਕਾਸ ''ਚ ਇਕ ਵੱਡੀ ਰੁਕਾਵਟ ਸਾਬਿਤ ਹੋਇਆ ਹੈ। ਇਸ ਦੇ ਚੱਲਦਿਆਂ ਨਾ ਸਿਰਫ ਹਲਕੇ ਦਾ ਵਿਕਾਸ ਹੀ ਪ੍ਰਭਾਵਿਤ ਹੋਇਆ ਹੈ, ਸਗੋਂ ਇਹ ਆਪਣੇ ਆਸ-ਪਾਸ ਦੇ ਹਲਕਿਆਂ ਨਾਲੋਂ ਵੀ ਕਾਫੀ ਪੱਛੜ ਕੇ ਰਹਿ ਗਿਆ ਹੈ। ਸਾਲ 1992 ਦੀਆਂ ਚੋਣਾਂ ''ਚ ਜੇਤੂ ਰਹੇ ਧਨਵੰਤ ਸਿੰਘ ਕਾਂਗਰਸ ''ਚੋਂ ਸਨ। ਸਵ. ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਦੇ ਸਮੇਂ ਵਿਧਾਇਕ ਰਹੇ ਧਨਵੰਤ ਸਿੰਘ ਵਲੋਂ ਹਲਕੇ ਦੇ ਵਿਕਾਸ ਲਈ ਜ਼ਰੂਰੀ ਕੋਸ਼ਿਸ਼ਾਂ ਕੀਤੀਆਂ ਗਈਆਂ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਜਦੋਂ ਕਾਂਗਰਸ ਨੇ 1997 ''ਚ ਸਮਝੌਤੇ ਦੇ ਤਹਿਤ ਧੂਰੀ ਸੀਟ ਨੂੰ ਕਮਿਊਨਿਸਟ ਪਾਰਟੀ ਲਈ ਛੱਡ ਦਿੱਤਾ ਸੀ ਤਾਂ ਕਾਂਗਰਸ ਤੋਂ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਦੇ ਤੌਰ ''ਤੇ ਚੋਣਾਂ ਲੜੇ ਧਨਵੰਤ ਸਿੰਘ ਨੇ ਦੁਬਾਰਾ ਇਸ ਸੀਟ ਤੋਂ ਜਿੱਤ ਹਾਸਲ ਕਰ ਲਈ।
1997 ਤੋਂ ਹੀ ਕਦੇ ਵੀ ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਕੋਈ ਆਗੂ ਇੱਥੋਂ ਵਿਧਾਇਕ ਨਹੀਂ ਚੁਣਿਆ ਗਿਆ। 1997 ''ਚ  ਸਰਕਾਰ ਅਕਾਲੀ ਦਲ ਦੀ ਬਣੀ ਸੀ, ਜਦੋਂ ਕਿ ਧਨਵੰਤ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ''ਤੇ ਚੋਣਾਂ ਜਿੱਤੇ ਸਨ। ਇਸੇ ਤਰ੍ਹਾਂ ਸਾਲ 2002 ''ਚ ਸਰਕਾਰ ਕਾਂਗਰਸ ਦੀ ਬਣੀ ਸੀ, ਜਦੋਂ ਕਿ ਇੱਥੋਂ ਅਕਾਲੀ ਦਲ (ਬ) ਤੋਂ ਚੋਣਾਂ ਲੜੇ ਗਗਨਜੀਤ ਸਿੰਘ ਬਰਨਾਲਾ ਨੇ ਜਿੱਤ ਹਾਸਲ ਕੀਤੀ ਸੀ। ਸਾਲ 2007 ''ਚ ਸਰਕਾਰ ਅਕਾਲੀ ਦਲ ਦੀ ਬਣੀ ਸੀ, ਪਰ ਇੱÎਥੋਂ ਆਜ਼ਾਦ ਉਮੀਦਵਾਰ ਦੇ ਤੌਰ ''ਤੇ ਚੋਣਾਂ ਲੜੇ ਇਕਬਾਲ ਸਿੰਘ ਝੂੰਦਾ ਜਿੱਤੇ ਸਨ। ਸਾਲ 2012 ''ਚ ਸਰਕਾਰ ਅਕਾਲੀ ਦਲ ਦੀ ਬਣੀ ਪਰ ਚੋਣ ਕਾਂਗਰਸ ਦੇ ਉਮੀਦਵਾਰ ਅਰਵਿੰਦ ਖੰਨਾ ਨੇ ਜਿੱਤੀ ਸੀ। ਅਰਵਿੰਦ ਖੰਨਾ ਦੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇਣ ਦੇ ਚੱਲਦਿਆਂ 2015 ''ਚ ਹੋਈਆਂ ਉਪ ਚੋਣਾਂ ''ਚ ਹਲਲੇ ਦੇ ਲੋਕਾਂ ਨੇ ਇਸ ਤਕਰੀਰ ਨੂੰ ਬਦਲਦੇ ਹੋਏ ਇਸ ਉਮੀਦ ਨਾਲ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਗੋਬਿੰਦ ਸਿੰਘ ਲੋਂਗੋਵਾਲ ਨੂੰ ਜਿਤਾਇਆ ਸੀ ਕਿ ਉਨ੍ਹਾਂ ਦੇ ਸ਼ਾਇਦ ਅਜਿਹਾ ਕਰਨ ਨਾਲ ਹਲਕੇ ਦਾ ਵਿਕਾਸ ਹੋ ਹੀ ਜਾਵੇ ਪਰ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਇਸ ਵਾਰ ਸੁਨਾਮ ਤੋਂ ਉਮੀਦਵਾਰ ਬਣਾਏ ਜਾਣ ਦੇ ਚੱਲਦਿਆਂ ਉਹ ਵੀ ਇੱਥੋਂ ਪਿੱਛਾ ਛੁਡਾ ਕੇ ਨਵੇਂ ਹਲਕੇ ਦੀਆਂ ਤਿਆਰੀਆਂ ''ਚ ਜੁੱਟ ਗਏ ਅਤੇ ਧੂਰੀ ਵਾਸੀਆਂ ਦੇ ਹੱਥ ਇਕ ਵਾਰ ਫਿਰ ਖਾਲੀ ਦੇ ਖਾਲੀ ਹੀ ਰਹਿ ਗਏ। 
 

Babita Marhas

News Editor

Related News