ਸੀਵਰੇਜ ਸਿਸਟਮ ਨੂੰ ਪਹਿਲ ਦੇ ਆਧਾਰ ''ਤੇ ਸੁਧਾਰ ਕੇ ਲੋਕਾਂ ਨੂੰ ਦਿਵਾਈ ਜਾਵੇਗੀ ਰਾਹਤ

02/18/2017 10:58:51 AM

ਵਿਧਾਨ ਸਭਾ ਹਲਕਾ ਬਾਘਾਪੁਰਾਣਾ ਨਾਲ ਚੋਣ ਮੈਦਾਨ ''ਚ ਉਤਰੇ ਅਕਾਲੀ-ਭਾਜਪਾ, ਕਾਂਗਰਸ ਅਤੇ ''ਆਪ'' ਪਾਰਟੀ ਦੇ ਉਮੀਦਵਾਰਾਂ ਤੋਂ ਜਦੋਂ ਉਨ੍ਹਾਂ ਵਲੋਂ ਕੀਤੇ ਵਾਅਦਿਆਂ ''ਚੋਂ ਵਿਧਾਇਕ ਬਣਨ ਤੋਂ ਬਾਅਦ ਕਿਨ੍ਹਾਂ ਨੂੰ ਪਹਿਲ ਦਿੱਤੇ ਜਾਣ ਸੰਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਕ ਹੀ ਸੁਰ ''ਚ ਸ਼ਹਿਰ ''ਚ ਸੀਵਰੇਜ, ਬਾਈਪਾਸ, ਪਾਰਕ, ਸਟੇਡੀਅਮ ਅਤੇ ਲੜਕੀਆਂ ਲਈ ਕਾਲਜ ਲਈ ਪਹਿਲਕਦਮੀ ਕਰਨ ਦੀ ਗੱਲ ਦੁਹਰਾਈ।
ਦਰਸ਼ਨ ਸਿੰਘ ਬਰਾੜ ਦੀ ਪਹਿਲ
►ਸ਼ਹਿਰ ਦੇ 15 ਵਾਰਡਾਂ ਦੇ ਸੀਵੇਰਜ ਨੂੰ ਮੁਕੰਮਲ ਕਰਵਾ ਕੇ ਚਾਲੂ ਕਰਵਾਉਣਾ।
►ਸ਼ਹਿਰ ''ਚ ਬਾਈਪਾਸ ਬਣਵਾ ਕੇ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਨਾ।
►ਛੱਪੜਾਂ ਦੀ ਗੰਭੀਰ ਸਮੱਸਿਆ ਨੂੰ ਹੱਲ ਕਰਨਾ।
►ਸ਼ਹਿਰ ਨੂੰ ਸੁੰਦਰ ਬਣਾਉਣਾ।
ਤੀਰਥ ਸਿੰਘ ਮਾਹਲਾ ਦੀ ਪਹਿਲ
►ਸ਼ਹਿਰ ''ਚ ਪਾਰਕ ਅਤੇ ਸਟੇਡੀਅਮ। ਕਾਰ ਪਾਰਕਿੰਗ ਦਾ ਪ੍ਰਬੰਧ ਕਰਨਾ।
►15 ਵਾਰਡਾਂ ''ਚ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਪ੍ਰਬੰਧ ਕਰਨਾ।
►ਲੜਕੀਆਂ ਲਈ ਕਾਲਜ ਦਾ ਪ੍ਰਬੰਧ ਕਰਨਾ।
►ਹਸਪਤਾਲ ਨੂੰ ਅਪਗ੍ਰੇਡ ਕਰਨਾ।
ਗੁਰਬਿੰਦਰ ਸਿੰਘ ਕੰਗ ਦੀ ਪਹਿਲ
►ਸਮਾਜ ਸੇਵੀ ਕਾਰਜਾਂ ਨੂੰ ਪਹਿਲ ਦੇਣੀ।
►ਸਿਵਲ ਹਸਪਤਾਲ ''ਚ ਸਾਰੇ ਮਾਹਿਰ ਡਾਕਟਰ ਲਿਆਉਣੇ।
►ਨਸ਼ੇ ਦਾ ਮੁਕੰਮਲ ਖਾਤਮਾ ਕਰਨਾ ਅਤੇ ਨੌਜਵਾਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਕਰਨਾ
►ਟ੍ਰੈਫਿਕ ਸਮੱਸਿਆ ਦਾ ਪਹਿਲ ਦੇ ਆਧਾਰ ''ਤੇ ਹੱਲ ਕਰਨਾ।

Babita Marhas

News Editor

Related News