''ਆਪ'' ਨੇ ਜੋੜਿਆ, ਆਪਣਿਆਂ ਨੇ ਹੀ ਛੱਡਿਆ...

12/29/2016 11:48:37 AM

ਚੰਡੀਗੜ੍ਹ : ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ ਜਨਮੀ ਆਮ ਆਦਮੀ ਪਾਰਟੀ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਸੱਤਾਧਾਰੀ ਪਾਰਟੀ ਹੋਵੇਗੀ ਪਰ ਹੁਣ ਤਕ ਦੀ ਇਸ ਛੋਟੀ ਜਿਹੀ ਸਿਆਸੀ ਪਾਰਟੀ ਵਿਚ ਵੀ ਆਮ ਆਦਮੀ ਪਾਰਟੀ ਅਜਿਹਾ ਕਰ ਚੁੱਕੀ ਹੈ ਕਿ ਪ੍ਰੰਪਰਿਕ ਪਾਰਟੀਆਂ ਦੇ ਨੇਤਾ ਹੈਰਾਨ ਹਨ। ਅਸੀਂ ਇਥੇ ਗੱਲ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਉਨ੍ਹਾਂ ਨੇਤਾਵਾਂ ਦੀ, ਜੋ ਪਾਰਟੀ ਦੇ ਜਨਮ ਤੋਂ ਪਹਿਲਾਂ, ਬਚਪਨ ਤੋਂ ਹੀ ਇਸ ਨਾਲ ਜੁੜੇ ਸਨ ਪਰ ਹੁਣ ਨਾਲ ਨਹੀਂ ਹਨ। ''ਇੰਡੀਆ ਅਗੇਂਸਟ ਕੁਰੱਪਸ਼ਨ'' ਸੰਘਰਸ਼ ਤੋਂ ਬਾਅਦ ਨਵੰਬਰ 2012 ''ਚ ਜਦੋਂ ''ਟੀਮ ਕੇਜਰੀਵਾਲ'' ਨੇ ਅੰਨਾ ਹਜ਼ਾਰੇ ਦੇ ਵਿਰੋਧ ਦੇ ਬਾਵਜੂਦ ਸਰਗਰਮ ਸਿਆਸਤ ''ਚ ਜਾਣ ਦਾ ਫੈਸਲਾ ਲਿਆ ਸੀ ਤਾਂ ਉਦੋਂ ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਵਰਗੇ ਨਾਂ ਵੀ ਪਾਰਟੀ ''ਚ ਸਨ ਪਰ ਸਮੇਂ ਦੇ ਫੇਰ ''ਚ ਇਹ ਦੋਵੇਂ ਵੱਡੇ ਨਾਂ ਪਾਰਟੀ ਤੋਂ ਵੱਖਰੇ ਹੋ ਗਏ। ਅਜਿਹਾ ਹੀ ਕੁਝ ਪੰਜਾਬ ''ਚ ਵੀ ਹੋਇਆ ਹੈ। ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਲੋਕ ਸਭਾ ਚੋਣਾਂ ''ਚ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ''ਤੇ ਉਮੀਦਵਾਰ ਉਤਾਰੇ। ਇਨ੍ਹਾਂ ''ਚ ਕਈ ਵੱਡੀਆਂ ਸ਼ਖਸੀਅਤਾਂ ਵੀ ਸ਼ੁਮਾਰ ਸਨ ਪਰ ਹੁਣ ਆਲਮ ਇਹ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ''ਤੇ ਪਾਰਟੀ ਉਮੀਦਵਾਰ ਵਜੋਂ ਚੋਣਾਂ ਲੜਨ ਅਤੇ ਚੰਗੇ-ਚੰਗੇ ਵੋਟ ਹਾਸਿਲ ਕਰਨ ਵਾਲੇ ਅੱਧੇ ਤੋਂ ਵੱਧ ''ਨੇਤਾ'' ਪਾਰਟੀ ਦੇ ਚੋਣ ਪ੍ਰਚਾਰ ਤੇ ਹੋਰਨਾਂ ਕੰਮਾਂ ''ਚ ਵੀ ਸ਼ਾਮਿਲ ਨਹੀਂ ਹਨ। ਇਨ੍ਹਾਂ ''ਚੋਂ ਕਈ ਤਾਂ ਖੁਦ ਹੀ ਪਾਰਟੀ ਨੂੰ ''ਡਿਕਟੇਟਰਸ਼ਿਪ'' ਵਰਗੀ ਸਥਿਤੀ ''ਚ ਕਹਿੰਦੇ ਹੋਏ ਅਲਵਿਦਾ ਬੋਲ ਗਏ। ਕਈਆਂ ਨੂੰ ਪਾਰਟੀ ਨੇਤਾਵਾਂ ਨੇ ਖੁਦ ਹੀ ਬਾਹਰ ਦਾ ਰਸਤਾ ਦਿਖਾ ਦਿੱਤਾ ਅਤੇ ਜਿਨ੍ਹਾਂ ਨੂੰ ''ਬਾਹਰ'' ਨਹੀਂ ਕਰ ਸਕਦੇ ਸਨ, ਉਨ੍ਹਾਂ ਨੂੰ ਸਸਪੈਂਡ ਕਰ ਕੇ ''ਨਾ ਇਧਰ ਦਾ, ਨਾ ਓਧਰ ਦਾ'' ਕਰ ਕੇ ਰੱਖ ਦਿੱਤਾ ਹੈ।

Babita Marhas

News Editor

Related News